ਜਦੋਂ ਇਲਾਜ ਕਰਵਾਉਣ ਗਏ ਪ੍ਰਭੂਦੇਵਾ ਨੂੰ ਹੋਇਆ ਡਾਕਟਰ ਲੜਕੀ ਨਾਲ ਪਿਆਰ

Saturday, Apr 03, 2021 - 02:46 PM (IST)

ਜਦੋਂ ਇਲਾਜ ਕਰਵਾਉਣ ਗਏ ਪ੍ਰਭੂਦੇਵਾ ਨੂੰ ਹੋਇਆ ਡਾਕਟਰ ਲੜਕੀ ਨਾਲ ਪਿਆਰ

ਨਵੀਂ ਦਿੱਲੀ (ਬਿਊਰੋ) : ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਪ੍ਰਭੂਦੇਵਾ ਅੱਜ ਆਪਣਾ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਪ੍ਰਭੂਦੇਵਾ ਕੋਰੀਓਗ੍ਰਾਫਰ, ਫ਼ਿਲਮ ਨਿਰਮਾਤਾ, ਨਿਰਦੇਸ਼ਕ ਤੇ ਇਕ ਪਸੰਦੀਦਾ ਅਦਾਕਾਰ ਹਵੀ ਹਨ। ਪ੍ਰਭੂਦੇਵਾ ਸ਼ਾਨਦਾਰ ਨਿਰਦੇਸ਼ਕ ਤੇ ਡਾਂਸਰ ਵੀ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਭਾਰਤ ਦਾ ਮਾਈਕਲ ਜੈਕਸਨ ਵੀ ਕਿਹਾ ਜਾਂਦਾ ਹੈ। ਆਪਣੇ 32 ਸਾਲਾ ਦੇ ਕਰੀਅਰ 'ਚ ਉਨ੍ਹਾਂ ਨੇ ਕਈ ਐਵਾਰਡ ਵੀ ਜਿੱਤੇ ਹਨ। ਇਨ੍ਹਾਂ 'ਚ ਪਦਮਸ਼੍ਰੀ ਤੇ ਰਾਸ਼ਟਰੀ ਪੁਰਸਕਾਰ ਵੀ ਸ਼ਾਮਲ ਹੈ। 

PunjabKesari
ਪ੍ਰਭੂਦੇਵਾ ਦੇ ਵਿਅਕਤੀਗਤ ਜੀਵਨ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਪ੍ਰਭੂਦੇਵਾ ਨੇ ਲਵ ਮੈਰਿਜ ਕਰਵਾਈ ਸੀ। ਉਨ੍ਹਾਂ ਨੇ ਰਾਮਲਥ ਨਾਲ ਵਿਆਹ ਕਰਵਾਇਆ ਸੀ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਆਪਣਾ ਨਾਂ ਬਦਲ ਕੇ ਲਤਾ ਰੱਖ ਲਿਆ ਸੀ। ਹਾਲਾਂਕਿ 16 ਸਾਲ ਚੱਲਿਆ ਇਹ ਵਿਆਹ ਹੁਣ ਖ਼ਤਮ ਹੋ ਗਿਆ ਹੈ। ਪ੍ਰਭੂਦੇਵਾ ਤੇ ਲਤਾ ਦੇ ਤਿੰਨ ਬੱਚੇ ਸੀ। ਹਾਲਾਂਕਿ ਉਨ੍ਹਾਂ ਦੇ ਵੱਡੇ ਬੇਟੇ ਦੀ ਸਾਲ 2008 'ਚ ਕੈਂਸਰ ਕਾਰਨ ਮੌਤ ਹੋ ਗਈ ਸੀ। ਪ੍ਰਭੂਦੇਵਾ ਵਿਆਹ ਤੋਂ ਬਾਅਦ ਨਯਨਤਾਰਾ ਨੂੰ ਦਿਲ ਦੇ ਬੈਠੇ। ਦੋਵਾਂ ਦਾ 3 ਸਾਲ ਰਿਸ਼ਤਾ ਵੀ ਚੱਲਿਆ। ਹਾਲਾਂਕਿ ਫ਼ਿਰ ਉਸ ਨਾਲ ਵੀ ਬ੍ਰੇਕਅਪ ਹੋ ਗਿਆ।

PunjabKesari

ਦੱਸਣਯੋਗ ਹੈ ਕਿ ਲਤਾ ਨੂੰ ਜਦੋਂ ਪ੍ਰਭੂਦੇਵਾ ਤੇ ਨਯਨਤਾਰਾ ਨਾਲ ਅਫੇਅਰ ਬਾਰੇ ਪਤਾ ਚੱਲਿਆ ਸੀ ਤਾਂ ਉਨ੍ਹਾਂ ਨੇ ਸਾਲ 2010 'ਚ ਪ੍ਰਭੂਦੇਵਾ ਖ਼ਿਲਾਫ਼ ਕਾਰਵਾਈ ਵੀ ਕੀਤੀ ਅਤੇ ਪਤੀ ਨਾਲ ਰਹਿਣ ਦੀ ਮੰਗ ਅਦਾਲਤ 'ਚ ਕੀਤੀ ਸੀ। ਸਾਲ 2011 'ਚ ਪ੍ਰਭੂਦੇਵਾ ਅਤੇ ਲਤਾ ਦਾ ਤਲਾਕ ਹੋ ਗਿਆ।

PunjabKesari

ਇਸ ਤੋਂ ਬਾਅਦ ਪ੍ਰਭੂਦੇਵਾ ਮੁੰਬਈ ਆ ਗਏ। ਨਯਨਤਾਰਾ ਦੇ ਨਾਲ 2012 'ਚ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ। ਹੁਣ 2020 'ਚ ਖ਼ਬਰ ਆਈ ਕਿ ਪ੍ਰਭੂਦੇਵਾ ਨੇ ਨਵੰਬਰ 'ਚ ਫਿਜਿਓਥੈਰੇਪਿਸਟ ਡਾਕਟਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਜਦੋਂ ਉਹ ਉਨ੍ਹਾਂ ਦਾ ਇਲਾਜ ਕਰ ਰਹੀ ਸੀ, ਉਦੋਂ ਉਹ ਉਸ ਨੂੰ ਆਪਣਾ ਦਿਲ ਬੈਠੇ। ਪ੍ਰਭੂਦੇਵਾ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਹ ਜਲਦ ਨਵੀਂ ਫਿਲਮ ਲੈ ਕੇ ਆਉਣ ਵਾਲੇ ਹਨ।

PunjabKesari
 


author

sunita

Content Editor

Related News