ਵਨਰਾਜ ਦੇ ਸ਼ੋਅ ਛੱਡਣ ਤੋਂ ਬਾਅਦ ਰੂਪਾਂਲੀ ਗਾਂਗੁਲੀ ਨੇ ਸਾਂਝੀ ਕੀਤੀ ਪੋਸਟ

Saturday, Aug 31, 2024 - 01:03 PM (IST)

ਵਨਰਾਜ ਦੇ ਸ਼ੋਅ ਛੱਡਣ ਤੋਂ ਬਾਅਦ ਰੂਪਾਂਲੀ ਗਾਂਗੁਲੀ ਨੇ ਸਾਂਝੀ ਕੀਤੀ ਪੋਸਟ

ਮੁੰਬਈ- ਦੁਨੀਆ ਦਾ ਸਭ ਤੋਂ ਮਸ਼ਹੂਰ ਸੀਰੀਅਲ 'ਅਨੁਪਮਾ' ਇਕ ਵਾਰ ਫਿਰ ਸੁਰਖੀਆਂ 'ਚ ਹੈ। ਸੀਰੀਅਲ 'ਚ ਆਪਣੇ ਨੈਗੇਟਿਵ ਕਿਰਦਾਰ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਸੁਧਾਂਸ਼ੂ ਪਾਂਡੇ ਨੇ ਸ਼ੋਅ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। 'ਵਨਰਾਜ' ਦੇ ਕਿਰਦਾਰ 'ਚ ਸੁਧਾਂਸ਼ੂ ਪਾਂਡੇ ਨੂੰ ਲੋਕ ਕਾਫੀ ਪਸੰਦ ਕਰਦੇ ਸਨ ਪਰ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹਨ। ਸੁਧਾਂਸ਼ੂ ਦੇ ਅਚਾਨਕ ਸ਼ੋਅ ਛੱਡਣ ਨੂੰ ਲੈ ਕੇ ਕਈ ਅਫਵਾਹਾਂ ਫੈਲ ਰਹੀਆਂ ਹਨ ਅਤੇ ਲੋਕ ਰੂਪਾਲੀ ਅਤੇ ਸੁਧਾਸ਼ੂ ਵਿਚਾਲੇ ਲੜਾਈ ਨੂੰ ਇਸ ਦਾ ਕਾਰਨ ਦੱਸ ਰਹੇ ਹਨ ਅਤੇ ਇਸ ਦੌਰਾਨ ਹੁਣ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਚਰਚਾ ਦਾ ਵਿਸ਼ਾ ਬਣ ਗਈ ਹੈ।'ਵਨਰਾਜ' ਦੀ ਭੂਮਿਕਾ ਨਾਲ ਮਸ਼ਹੂਰ ਹੋਏ ਅਦਾਕਾਰ ਸੁਧਾਂਸ਼ੂ ਪਾਂਡੇ ਦੇ ਸ਼ੋਅ ਤੋਂ ਹਟਣ ਦਾ ਐਲਾਨ ਕਰਨ ਤੋਂ ਬਾਅਦ 'ਅਨੁਪਮਾ' ਦੇ ਪ੍ਰਸ਼ੰਸਕ ਬਹੁਤ ਦੁਖੀ ਹੋ ਗਏ ਹਨ।

PunjabKesari

ਇਸ ਦੌਰਾਨ ਸੀਰੀਅਲ ਦੀ ਲੀਡ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, 'ਜੇਕਰ ਕੋਈ ਤੁਹਾਡੇ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਪਹਿਲਾਂ ਪਿਆਰ ਦੀ ਕੋਸ਼ਿਸ਼ ਕਰੋ, ਜੇ ਇਹ ਕੰਮ ਨਹੀਂ ਕਰਦਾ, ਤਾਂ ਰਹਿਮ ਕਰੋ, ਜੇ ਇਹ ਕੰਮ ਨਹੀਂ ਕਰਦਾ, ਤਾਂ ਆਪਣੀ ਦੂਰੀ ਬਣਾ ਕੇ ਰੱਖੋ।'

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਤੋਂ ਬਾਅਦ 'ਐਮਰਜੈਂਸੀ' ਦੇ ਇਕ ਹੋਰ ਅਦਾਕਾਰ ਨੂੰ ਮਿਲੀਆਂ ਧਮਕੀਆਂ

ਰੂਪਾਲੀ ਗਾਂਗੁਲੀ ਅਤੇ ਸੁਧਾਸ਼ੂ ਪਾਂਡੇ ਵਿਚਾਲੇ ਦਰਾਰ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਅਦਾਕਾਰਾ ਦੇ ਸ਼ੋਅ ਛੱਡਣ ਤੋਂ ਬਾਅਦ ਵੀ ਇਨ੍ਹਾਂ ਖਬਰਾਂ ਨੇ ਜ਼ੋਰ ਫੜ ਲਿਆ ਹੈ। ਹਾਲਾਂਕਿ ਸਾਲ 2022 'ਚ ਜਦੋਂ ਪਹਿਲੀ ਵਾਰ ਰੂਪਾਲੀ ਨਾਲ ਲੜਾਈ ਦੀਆਂ ਖਬਰਾਂ ਸਾਹਮਣੇ ਆਈਆਂ ਤਾਂ ਅਦਾਕਾਰ ਸੁਧਾਸ਼ੂ ਪਾਂਡੇ ਨੇ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News