ਪੰਜਾਬੀ ਫ਼ਿਲਮ 'ਬਦਨਾਮ' ਇਸ ਦਿਨ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

Saturday, Nov 30, 2024 - 03:34 PM (IST)

ਪੰਜਾਬੀ ਫ਼ਿਲਮ 'ਬਦਨਾਮ' ਇਸ ਦਿਨ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

ਜਲੰਧਰ- ਪੰਜਾਬੀ ਮਾਡਲ, ਗਾਇਕ ਤੇ ਅਦਾਕਾਰ ਜੈ ਰੰਧਾਵਾ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਉੱਤੇ ਛਾਪ ਛੱਡਣ ਲਈ ਤਿਆਰ ਨੇ।'ਮੈਡਲ', 'ਚੌਬਰ', 'ਜੇ ਜੱਟ ਵਿਗੜ ਗਿਆ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਹ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਹਨ। ਉਹ ਬਹੁਤ ਜਲਦ ਆਪਣੀ ਨਵੀਂ ਫ਼ਿਲਮ 'ਬਦਨਾਮ' ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਇਹ ਫ਼ਿਲਮ 28 ਫਰਵਰੀ 2025 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। 

ਇਹ ਵੀ ਪੜ੍ਹੋ- ਅੱਲੂ ਅਰਜੁਨ ਨਹੀਂ ਕਰਨਗੇ ਹਿੰਦੀ ਫ਼ਿਲਮਾਂ! ਜਾਣੋ ਕਾਰਨ

'ਦੇਸੀ ਜੰਕਸ਼ਨ ਫਿਲਮਜ਼' ਦੇ ਬੈਨਰ ਹੇਠ ਅਤੇ 'ਜਬ ਪ੍ਰੋਡੋਕਸ਼ਨ ਦੀ ਐਸੋਸੀਏਸ਼ਨ' ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਹ ਫਿਲਮ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਹੈ ਅਤੇ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਹੈ, ਜਿਸ ਦਾ ਲੇਖਨ ਜੱਸੀ ਲੋਹਕਾ ਦੁਆਰਾ ਕੀਤਾ ਜਾ ਰਿਹਾ ਹੈ, ਜਦਕਿ ਸਿਨੇਮਾਟੋਗ੍ਰਾਫ਼ਰ ਜ਼ਿੰਮੇਵਾਰੀ ਨੀਰਜ ਸਿੰਘ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੇ ਫਿਲਮ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ।ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਫਿਲਮ ਦੁਆਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ ਅਦਾਕਾਰ ਜੈ ਰੰਧਾਵਾ ਅਤੇ ਅਦਾਕਾਰਾ ਜੈਸਮੀਨ ਭਸੀਨ, ਜੋ ਪਾਲੀਵੁੱਡ ਦੇ ਸਟਾਰਜ਼ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ ਅਤੇ ਜਿਨ੍ਹਾਂ ਦੀ ਮੰਗ ਪੰਜਾਬੀ ਸਿਨੇਮਾ ਖੇਤਰ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਜਿੱਤਿਆ ਦਿਲ, ਫੈਨਜ਼ ਦੀ ਇਹ ਡਿਮਾਂਡ ਕੀਤੀ ਪੂਰੀ

ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਨਾਲ ਫਿਲਮਾਂ ਵਿੱਚ ਸ਼ਾਮਿਲ ਹੋ ਚੁੱਕੀ ਇਸ ਫਿਲਮ ਨਾਲ ਜੁੜੇ ਕੁਝ ਅਹਿਮ ਫੈਕਟ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਨਿਰਦੇਸ਼ਕ ਮਨੀਸ਼ ਭੱਟ ਅਤੇ ਅਦਾਕਾਰ ਜੈ ਰੰਧਾਵਾ ਪਹਿਲਾਂ ਵੀ ਕਈ ਹਿੱਟ ਫਿਲਮਾਂ ਇਕੱਠਿਆਂ ਸਾਹਮਣੇ ਲਿਆ ਚੁੱਕੇ ਹਨ, ਜਿਨ੍ਹਾਂ ਵਿੱਚ 'ਮੈਡਲ', 'ਚੌਬਰ', 'ਜੇ ਜੱਟ ਵਿਗੜ ਗਿਆ' ਆਦਿ ਸ਼ਾਮਿਲ ਰਹੀਆਂ ਹਨ, ਜੋ ਚੌਥੀ ਵਾਰ ਨਿਰਦੇਸ਼ਕ ਅਤੇ ਅਦਾਕਾਰ ਦੇ ਤੌਰ ਉਤੇ ਇੱਕ ਹੋਰ ਪ੍ਰਭਾਵੀ ਸਿਨੇਮਾ ਸਿਰਜਣਾ ਨੂੰ ਅੰਜ਼ਾਮ ਦੇਣ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News