ਸਾਂਝੀ ਮੋਟਰ ਤੋਂ ਖੇਤ ਨੂੰ ਪਾਣੀ ਲਾਉਣ ਨੂੰ ਲੈ ਕੇ ਹੋਇਆ ਝਗੜਾ, 1 ਵਿਅਕਤੀ ਦਾ ਕਰ''ਤਾ ਕਤਲ

07/02/2024 1:02:11 AM

ਮਾਨਸਾ (ਜੱਸਲ)- ਜ਼ਿਲ੍ਹੇ ਦੇ ਪਿੰਡ ਮਲਕੋ ਦੇ ਇਕ ਖੇਤ ਵਿਚ ਲੱਗੀ ਸਾਂਝੀ ਮੋਟਰ ਉਸ ਸਮੇਂ ਇਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ, ਜਦੋਂ ਉਹ ਵਿਅਕਤੀ ਆਪਣੇ ਖੇਤ ਨੂੰ ਪਾਣੀ ਲਗਾਉਣ ਲਈ ਗਿਆ। ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਥਾਣਾ ਬੋਹਾ ਦੀ ਪੁਲਸ ਨੇ ਇਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਸਵਿੰਦਰ ਕੌਰ ਵਾਸੀ ਮਲਕੋ ਨੇ ਦੱਸਿਆ ਕਿ ਪਿੰਡ ਸਥਿਤ ਉਨ੍ਹਾਂ ਦੇ ਖੇਤ ਵਿਚ ਸਾਂਝੀ ਮੋਟਰ ਲੱਗੀ ਹੋਈ ਹੈ, ਉਸ ਦਾ ਪਤੀ ਬਲਰਾਜ ਸਿੰਘ ਜਦੋਂ ਪਾਣੀ ਲਾਉਣ ਗਿਆ ਤਾਂ ਲਾਈਟ ਚਲੀ ਗਈ ਅਤੇ ਜਦੋਂ ਲਾਈਟ ਆਈ ਤਾਂ ਉਸ ਦਾ ਪਤੀ ਮੁੜ ਖੇਤ ਪਹੁੰਚਿਆ। ਉੱਥੇ ਮੌਜੂਦ ਕੁੱਝ ਲੋਕਾਂ ਨੇ ਪਾਣੀ ਲਗਾਉਣ ਲਈ ਉਸ ਨਾਲ ਹੱਥੋਪਾਈ ਕਰਦੇ ਉਸ ’ਤੇ ਕੱਸੀ ਨਾਲ ਹਮਲਾ ਕਰ ਦਿੱਤਾ ਅਤੇ ਇਲਾਜ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ ਮਾਂ-ਪੁੱਤ, ਪਤਾ ਲੱਗਾ ਤਾਂ ਪੁਲਸ ਨੂੰ ਪੈ ਗਈਆਂ ਭਾਜੜਾਂ

ਇਸ ਸ਼ਿਕਾਇਤ ਦੇ ਅਧਾਰ ’ਤੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਧਰਮ ਸਿੰਘ, ਪੁੱਤਰ ਰਛਪਾਲ ਸਿੰਘ ਅਤੇ ਨੂੰਹ ਕਰਮਜੀਤ ਕੌਰ ਵਾਸੀ ਮਲਕੋ ਖਿਲਾਫ਼ ਮਾਮਲਾ ਦਰਜ ਕਰ ਕੇ ਧਰਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ- 'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News