ਪ੍ਰਧਾਨ ਮੰਤਰੀ ਦੀ ‘ਫਿਲਮ’ ਕਿਹੋ ਜਿਹੀ ਹੋਵੇਗੀ, ਇਕ ਮਹੀਨੇ ਦੀਆਂ ਘਟਨਾਵਾਂ ਤੋਂ ਲੱਗ ਗਿਆ ਅੰਦਾਜ਼ਾ : ਖੜਗੇ
Tuesday, Jul 02, 2024 - 09:55 AM (IST)
ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ ‘ਪਿਛਲੇ 10 ਸਾਲਾਂ ਦਾ ਰਾਜ ਸਿਰਫ ਇਕ ਟਰੇਲਰ ਸੀ ਤੇ ਫ਼ਿਲਮ ਅਜੇ ਆਉਣੀ ਬਾਕੀ ਹੈ’ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਤੇ ਤੀਜੇ ਕਾਰਜਕਾਲ ਦੌਰਾਨ ਪੇਪਰ ਲੀਕ, ਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲੇ, ਰੇਲ ਹਾਦਸੇ, ਹਵਾਈ ਅੱਡੇ ਦੀਆਂ ਛੱਤਾਂ ਦੇ ਕੁਝ ਹਿੱਸਿਆਂ ਦੇ ਡਿੱਗਣ ਤੇ ਪੁਲਾਂ ਦੇ ਢਹਿ ਜਾਣ ਦੀਆਂ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਭਵਿੱਖ ਦੀ ‘ਫਿਲਮ’ ਕਿਹੋ ਜਿਹੀ ਹੋਵੇਗੀ?
ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ
ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਕਈ ਵਾਰ ਕਿਹਾ ਸੀ ਕਿ 'ਪਿਛਲੇ 10 ਸਾਲ ਦਾ ਰਾਜ ਸਿਰਫ ‘ਟਰੇਲਰ’ ਸੀ, ਅਸਲ ਫਿਲਮ ਤਾਂ ਅਜੇ ਆਉਣੀ ਬਾਕੀ ਹੈ।
ਇਹ ਖ਼ਬਰ ਵੀ ਪੜ੍ਹੋ - ਅਕਸ਼ੈ ਕੁਮਾਰ ਦੀ ‘ਸਰਫਿਰਾ’ ਨੇ ਤੋੜੇ ਰਿਕਾਰਡ! ਫਿਲਮ ਦੇ ਟ੍ਰੇਲਰ ਨੂੰ ਮਿਲੇ ਸਭ ਤੋਂ ਜ਼ਿਆਦਾ ਵਿਊਜ਼
ਖੜਗੇ ਨੇ ਹਾਲ ਹੀ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਮਹੀਨੇ ’ਚ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ, ਕਈ ਪ੍ਰੀਖਿਆਵਾਂ ਰੱਦ ਹੋਈਆਂ ਹਨ, ਰੇਲ ਹਾਦਸੇ ਹੋਏ ਹਨ, ਜੰਮੂ-ਕਸ਼ਮੀਰ ’ਚ ਤਿੰਨ ਅੱਤਵਾਦੀ ਹਮਲੇ ਹੋਏ ਹਨ , ਰਾਮ ਮੰਦਰ ਦੀ ਛੱਤ ਲੀਕ ਹੋਈ ਹੈ, ਤਿੰਨ ਹਵਾਈ ਅੱਡਿਆਂ ਦੀਆਂ ਛੱਤਾਂ ਡਿੱਗੀਆਂ ਹਨ, ਟੋਲ ਟੈਕਸ ’ਚ ਵਾਧਾ ਹੋਇਆ ਹੈ ਅਤੇ ਰੁਪਏ ’ਚ ਇਤਿਹਾਸਕ ਗਿਰਾਵਟ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।