ਔਰੋਂ ਮੇਂ ਕਹਾਂ ਦਮ ਥਾ : ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਆਡੀਸ਼ਨ ਕੀਤੇ, ਫਿਰ ਫਿਲਮ ਲਈ 2 ਟੈਲੇਂਟ ਮਿਲੇ

Tuesday, Jul 02, 2024 - 09:47 AM (IST)

ਔਰੋਂ ਮੇਂ ਕਹਾਂ ਦਮ ਥਾ : ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਆਡੀਸ਼ਨ ਕੀਤੇ, ਫਿਰ ਫਿਲਮ ਲਈ 2 ਟੈਲੇਂਟ ਮਿਲੇ

ਅਜੇ ਦੇਵਗਨ ਤੇ ਤੱਬੂ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਦੀ ਸੂਚੀ ’ਚ ਸ਼ੁਮਾਰ ਹਨ। ਜਦੋਂ ਵੀ ਦੋਵੇਂ ਸਕਰੀਨ ’ਤੇ ਇਕੱਠੇ ਆਉਂਦੇ ਹਨ ਤਾਂ ਕੁਝ ਨਾ ਕੁਝ ਕਮਾਲ ਕਰਦੇ ਹਨ। ਇਹ ਜੋੜੀ ਇਕ ਵਾਰ ਫਿਰ ਫਿਲਮ ‘ਔਰੋਂ ਮੇਂ ਕਹਾਂ ਦਮ ਥਾ’ ’ਚ ਰੋਮਾਂਸ ਕਰਦੀ ਨਜ਼ਰ ਆਵੇਗੀ। ਫਿਲਮ ਦਾ ਟਰੇਲਰ ਰੋਮਾਂਸ ਦੇ ਨਾਲ-ਨਾਲ ਸਸਪੈਂਸ ਨਾਲ ਵੀ ਭਰਪੂਰ ਹੈ। ਫਿਲਮ ’ਚ ਅਜੇ ਦੇਵਗਨ ਤੇ ਤੱਬੂ ਦੇ ਯੰਗ ਵਰਜ਼ਨ ’ਚ ਸ਼ਾਂਤਨੂ ਮਹੇਸ਼ਵਰੀ ਤੇ ਸਈ ਮਾਂਜਰੇਕਰ ਨਜ਼ਰ ਆਉਣ ਵਾਲੇ ਹਨ। ਨਿਰਦੇਸ਼ਕ ਨੀਰਜ ਪਾਂਡੇ, ਸ਼ਾਂਤਨੂ ਮਹੇਸ਼ਵਰੀ ਤੇ ਸਈ ਮਾਂਜਰੇਕਰ ਨੇ ਫਿਲਮ ਬਾਰੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਨੀਰਜ ਪਾਂਡੇ
ਫਿਲਮ ਦਾ ਨਾਂ ਕੁਝ ਵੱਖਰਾ ਹੈ, ‘ਔਰੋਂ ਮੇਂ ਕਹਾਂ ਦਮ ਥਾ’, ਇਸ ਦਾ ਕੋਈ ਖ਼ਾਸ ਕਾਰਨ?

ਫਿਲਮ ਦਾ ਨਾਂ ਕਹਾਣੀ ਦੇ ਹਿਸਾਬ ਨਾਲ ਹੈ ਅਤੇ ਅਸੀਂ ਅਜਿਹਾ ਕੁਝ ਨਹੀਂ ਸੋਚਿਆ ਸੀ ਕਿ ਕੁਝ ਹਟ ਕੇ ਨਾਂ ਰੱਖਣਾ ਹੈ। ਕਹਾਣੀ ਦੀ ਮੰਗ ਸੀ ਇਹ ਨਾਂ। ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਇਹ ਟਾਈਟਲ ਸਮਝ ਆ ਜਾਵੇਗਾ। ਜਦੋਂ ਫਿਲਮ ਦੀ ਸਕ੍ਰਿਪਟ ਲਿਖੀ ਜਾ ਰਹੀ ਹੁੰਦੀ ਹੈ, ਉਦੋਂ ਹੀ ਟਾਈਟਲ ਸੋਚ ਲਿਆ ਜਾਂਦਾ ਹੈ।

ਫਿਲਮ ’ਚ ਅਧੂਰੇ ਪਿਆਰ ਦੀ ਕਹਾਣੀ ਹੈ, ਜਿਸ ’ਚ ਇਕ ਸਮੇਂ ਦਾ ਬਹੁਤ ਜ਼ਿਆਦਾ ਫ਼ਰਕ ਹੈ ਤਾਂ ਫਿਰ ਯੰਗ ਵਰਜ਼ਨ ਦਿਖਾਉਣ ਦਾ ਵਿਚਾਰ ਕਿਵੇਂ ਆਇਆ?
ਦੋਵੇਂ ਵਰਜ਼ਨ ਵਿਚਕਾਰ ਪੂਰੇ 23 ਸਾਲ ਦਾ ਅੰਤਰ ਹੈ। ਅਸੀਂ ਕਦੇ ਇਹ ਨਹੀਂ ਸੋਚਿਆ ਸੀ ਕਿ ਅਸੀਂ ਵੀ.ਐੱਫ.ਐਕਸ. ਆਦਿ ਦੀ ਵਰਤੋਂ ਕਰਾਂਗੇ। ਅਸੀਂ ਇਸ ਲਈ ਵੱਖਰੇ ਤੌਰ ’ਤੇ ਕਾਸਟ ਕਰਨ ਬਾਰੇ ਹੀ ਸੋਚਿਆ ਸੀ, ਜਿਸ ਤੋਂ ਬਾਅਦ ਅਸੀਂ 2 ਮਹੀਨਿਆਂ ਤੋਂ ਵੱਧ ਸਮੇਂ ਤੱਕ ਇਸ ਲਈ ਆਡੀਸ਼ਨ ਕੀਤੇ।
ਫਿਰ ਇਹ ਦੋ ਟੈਲੇਂਟ ਸਾਨੂੰ ਮਿਲੇ। ਸਾਨੂੰ ਜੋ 3-4 ਲਾਸਟ ਕੈਂਡੀਡੇਟ ਮਿਲੇ ਤਾਂ ਉਨ੍ਹਾਂ ’ਚੋਂ 2 ਨੂੰ ਚੁਣਨਾ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਸਾਰੇ ਬਹੁਤ ਵਧੀਆ ਸਨ। ਇਸ ਲਈ ਜਿਸ ਤਰ੍ਹਾਂ ਦੇ ਕਿਰਦਾਰ ਸਾਨੂੰ ਚਾਹੀਦੇ ਸਨ, ਸਈ ਅਤੇ ਸ਼ਾਂਤੰਨੂ ਦੋਵਾਂ ਨੇ ਉਸੇ ਤਰ੍ਹਾਂ ਹੀ ਨਿਭਾਇਆ ਹੈ।

ਸ਼ਾਂਤਨੂ ਮਾਹੇਸ਼ਵਰੀ

ਫਿਲਮ ‘ਗੰਗੂਬਾਈ ਕਾਠੀਆਵਾੜੀ’ ’ਚ ਤੁਹਾਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ, ਇਸ ਲਈ ਫਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ ਤੇ ਕਿੰਨੀਆਂ ਉਮੀਦਾਂ ਹਨ?
ਹੁਣ ਤੱਕ ਤਾਂ ਮੈਨੂੰ ਇਸ ਫਿਲਮ ਲਈ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਮੈਂ ਇਸ ਲਈ ਬਹੁਤ ਉਤਸ਼ਾਹਿਤ ਵੀ ਹਾਂ ਕਿਉਂਕਿ ਇਸ ਫਿਲਮ ਰਾਹੀਂ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਵੀ ਮਿਲਿਆ ਹੈ। ਇਹ ਸਿਰਫ਼ ਇਕ ਲਵਰ ਬੁਆਏ ਦਾ ਕਿਰਦਾਰ ਨਹੀਂ ਹੈ, ਇਸ ਤੋਂ ਕਾਫ਼ੀ ਵੱਖਰਾ ਹੈ। ਇਸ ਕਿਰਦਾਰ ਵਿਚ ਬਹੁਤ ਡੁੰਘਾਈ ਹੈ। ਇਹ ਫਿਲਮ ਮੇਰੇ ਲਈ ਬਹੁਤ ਵੱਡਾ ਮੌਕਾ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਹ ਫਿਲਮ ਮਿਲੀ ਹੈ। ਨੀਰਜ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਇਹ ਫਿਲਮ ਮੇਰੇ ਲਈ ਬਹੁਤ ਵੱਡਾ ਮੌਕਾ ਹੈ : ਸ਼ਾਂਤਨੂ

ਅਸੀਂ ਤੁਹਾਨੂੰ ਪਹਿਲਾਂ ਵੀ ਇਕ ਲਵਰ ਦੇ ਕਿਰਦਾਰ ’ਚ ਦੇਖਿਆ ਹੈ, ਹੁਣ ਇਕ ਵਾਰ ਫਿਰ ਦੇਖਾਂਗੇ ਪਰ ਤੁਸੀਂ ਸਕ੍ਰੀਨ ’ਤੇ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹੋ?
ਇਹ ਮੇਰੀ ਦੂਜੀ ਫਿਲਮ ਹੈ, ਮੈਂ ਹਾਲੇ ਕਾਫ਼ੀ ਕੁਝ ਕਰਨਾ ਹੈ, ਅੱਗੇ ਤਾਂ ਮੈਂ ਸਕ੍ਰੀਨ ’ਤੇ ਸਭ ਕੁਝ ਕਰਨਾ ਚਾਹੁੰਦਾ ਹਾਂ ਭਾਵ ਹਰ ਜੋਨਰ ਨੂੰ ਦੇਖਣਾ ਚਾਹੁੰਦਾ ਹਾਂ। ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੇਗੀ ਕਿ ਹਰ ਫਿਲਮ ’ਚ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂ।
ਹਰ ਕਿਰਦਾਰ ’ਚ ਚੁਣੌਤੀ ਦੇਖਾਂ, ਮੈਂ ਕੀ ਕਰ ਸਕਦਾ ਹਾਂ ਤੇ ਕੀ ਕਰਨਾ ਔਖਾ ਹੈ। ਹੁਣ ਮੈਂ ਇਨ੍ਹਾਂ ਸਾਰਿਆਂ ’ਤੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਕੰਮ ਨੂੰ ਨਵੀਆਂ-ਨਵੀਆਂ ਚੀਜ਼ਾਂ ਨਾਲ ਪਰਫੈਕਟ ਬਣਾਉਣਾ ਚਾਹੁੰਦਾ ਹਾਂ।

ਫਿਲਮ ਦੀ ਸ਼ੂਟਿੰਗ ਦੌਰਾਨ ਤੁਹਾਨੂੰ ਕਿਹੜਾ ਸੀਨ ਕਰਨ ਦਾ ਸਭ ਤੋਂ ਜ਼ਿਆਦਾ ਮਜ਼ਾ ਆਇਆ?
ਜੋ ਵੀ ਫਿਲਮ ’ਚ ਚਾਲ ਦੇ ਸੀਨ ਹਨ, ਉਨ੍ਹਾਂ ’ਚ ਤੇ ਇਸ ਤੋਂ ਇਲਾਵਾ ਜਿਹੜਾ ਗੀਤ ‘ਤੂ’ ਆਇਆ ਹੈ, ਉਹ ਕਰਨ ’ਚ ਬਹੁਤ ਮਜ਼ਾ ਆਇਆ ਕਿਉਂਕਿ ਮੈਂ ਉਸ ਜ਼ਿੰਦਗੀ ਦਾ ਕਦੇ ਅਨੁਭਵ ਨਹੀਂ ਕੀਤਾ, ਮੈਂ ਇਸ ਬਾਰੇ ਸਿਰਫ਼ ਕਹਾਣੀਆਂ ’ਚ ਸੁਣਿਆ ਹੈ, ਜਦੋਂ ਮੈਨੂੰ ਇਸ ਨੂੰ ਜਿਉਣ ਦਾ ਮੌਕਾ ਮਿਲਿਆ ਤਾਂ ਇਹ ਸਭ ਕਰ ਕੇ ਮੈਨੂੰ ਬਹੁਤ ਵਧੀਆ ਲੱਗਾ। 
ਥਾ’ ਦੀ ਸਕ੍ਰਿਪਟ ਸੁਣੀ ਤਾਂ ਲੱਗਾ ਕਿ ਇਹ ਮੈਂ ਕਰਨਾ ਹੈ, ਇਸ ਲਈ ਮੈਂ ਆਪਣਾ ਸੌ ਫ਼ੀਸਦੀ ਦੇਵਾਂਗੀ। ਮੈਂ ਰੱਬ ਨੂੰ ਵੀ ਪ੍ਰਾਰਥਨਾ ਕੀਤੀ ਸੀ ਕਿ ਮੈਨੂੰ ਇਹ ਮਿਲ ਜਾਵੇ। ਇਹ ਬਹੁਤ ਹੀ ਖ਼ਾਸ ਫਿਲਮ ਹੈ।


ਤੁਸੀਂ ਬਾਲੀਵੁੱਡ ਤੇ ਸਾਊਥ ਦੀਆਂ ਫਿਲਮਾਂ ’ਚ ਕੰਮ ਕੀਤਾ ਹੈ। ਦੋਵੇਂ ਇੰਡਸਟਰੀਆਂ ਦੇ ਅਦਾਕਾਰਾਂ ’ਚ ਕਿੰਨਾ ਫ਼ਰਕ ਹੈ?
ਦੋਵੇਂ ਹੀ ਇੰਡਸਟਰੀਆਂ ’ਚ ਸਾਰੇ ਆਪਣੇ ਕੰਮ ਲਈ ਮਿਹਨਤੀ ਹਨ, ਸਾਰੇ ਆਪਣਾ ਕੰਮ ਪੂਰੀ ਲਗਨ ਨਾਲ ਕਰਦੇ ਹਨ। ਦੱਖਣ ’ਚ ਜਿਨ੍ਹਾਂ ਲੋਕਾਂ ਨਾਲ ਮੈਂ ਕੰਮ ਕੀਤਾ, ਉਹ ਮੇਰੇ ਤੋਂ ਵੱਡੇ ਸਨ ਪਰ ਬਾਲੀਵੁੱਡ ’ਚ ਮੈਂ ਜ਼ਿਆਦਾਤਰ ਆਪਣੀ ਉਮਰ ਦੇ ਲੋਕਾਂ ਨਾਲ ਕੰਮ ਕੀਤਾ। ਇਸ ਲਈ ਸਿਰਫ਼ ਥੋੜ੍ਹਾ ਵਾਈਬ ’ਚ ਫ਼ਰਕ ਹੈ, ਉੱਥੇ ਵੱਡੇ ਲੋਕਾਂ ਨੂੰ ਇੱਜ਼ਤ ਦੇਣੀ ਹੁੰਦੀ ਹੈ ਤੇ ਇਥੇ ਸ਼ਾਂਤਨੂ ਨਾਲ ਹਾਸੇ ਮਜ਼ਾਕ ’ਚ ਕੰਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮੈਂ ਚੀਜ਼ਾਂ ਬਹੁਤ ਜਲਦੀ ਅਡਾਪਟ ਕਰ ਲੈਂਦੀ ਹਾਂ। ਮੇਰੀ ਅਡੈਪਟਿਵ ਨੇਚਰ ਫਿਲਮਾਂ ’ਚ ਕਾਫ਼ੀ ਕੰਮ ਆਉਂਦੀ ਹੈ। ਮੈਂ ਕਿਰਦਾਰ ਨੂੰ ਆਸਾਨੀ ਨਾਲ ਕੈਪਚਰ ਕਰ ਲੈਂਦੀ ਹਾਂ।

ਸਈ ਮਾਂਜਰੇਕਰ
ਮੈਂ ਰੱਬ ਨੂੰ ਪ੍ਰਾਰਥਨਾ ਕੀਤੀ ਸੀ, ਮੈਨੂੰ ਇਹ ਫਿਲਮ ਮਿਲ ਜਾਵੇ : ਸਈ

ਕਿਸੇ ਵੀ ਫਿਲਮ ਦੀ ਚੋਣ ਕਰਦੇ ਸਮੇਂ ਤੁਹਾਡੀ ਕੀ ਸੋਚ ਹੁੰਦੀ ਹੈ?
ਮੈਨੂੰ ਲੱਗਦਾ ਹੈ ਕਿ ਕਈ ਵਾਰ ਫਿਲਮਾਂ ਮੈਨੂੰ ਚੁਣਦੀਆਂ ਹਨ। ‘ਮੇਜਰ’ ਦੇ ਸਮੇਂ ਵੀ ਅਜਿਹਾ ਹੀ ਸੀ ਤੇ ਮੈਨੂੰ ਲੱਗਾ ਕਿ ਮੈਨੂੰ ਅਜਿਹਾ ਕਰਨਾ ਚਾਹੀਦਾ ਹੈ ਕਿਉਂਕਿ ਸ਼ਾਇਦ ਇਹ ਮੇਰੀ ਕਿਸਮਤ ’ਚ ਹੋਵੇ। ਜਦੋਂ ‘ਔਰੋਂ ਮੇਂ ਕਹਾਂ ਦਮ ਥਾ’ ਦੀ ਸਕ੍ਰਿਪਟ ਸੁਣੀ ਤਾਂ ਲੱਗਾ ਕਿ ਇਹ ਮੈਂ ਕਰਨਾ ਹੈ, ਇਸ ਲਈ ਮੈਂ ਆਪਣਾ ਸੌ ਫ਼ੀਸਦੀ ਦੇਵਾਂਗੀ। ਮੈਂ ਰੱਬ ਨੂੰ ਵੀ ਪ੍ਰਾਰਥਨਾ ਕੀਤੀ ਸੀ ਕਿ ਮੈਨੂੰ ਇਹ ਮਿਲ ਜਾਵੇ। ਇਹ ਬਹੁਤ ਹੀ ਖ਼ਾਸ ਫਿਲਮ ਹੈ।

ਤੁਸੀਂ ਬਾਲੀਵੁੱਡ ਤੇ ਸਾਊਥ ਦੀਆਂ ਫਿਲਮਾਂ ’ਚ ਕੰਮ ਕੀਤਾ ਹੈ। ਦੋਵੇਂ ਇੰਡਸਟਰੀਆਂ ਦੇ ਅਦਾਕਾਰਾਂ ’ਚ ਕਿੰਨਾ ਫ਼ਰਕ ਹੈ?
ਦੋਵੇਂ ਹੀ ਇੰਡਸਟਰੀਆਂ ’ਚ ਸਾਰੇ ਆਪਣੇ ਕੰਮ ਲਈ ਮਿਹਨਤੀ ਹਨ, ਸਾਰੇ ਆਪਣਾ ਕੰਮ ਪੂਰੀ ਲਗਨ ਨਾਲ ਕਰਦੇ ਹਨ। ਦੱਖਣ ’ਚ ਜਿਨ੍ਹਾਂ ਲੋਕਾਂ ਨਾਲ ਮੈਂ ਕੰਮ ਕੀਤਾ, ਉਹ ਮੇਰੇ ਤੋਂ ਵੱਡੇ ਸਨ ਪਰ ਬਾਲੀਵੁੱਡ ’ਚ ਮੈਂ ਜ਼ਿਆਦਾਤਰ ਆਪਣੀ ਉਮਰ ਦੇ ਲੋਕਾਂ ਨਾਲ ਕੰਮ ਕੀਤਾ। ਇਸ ਲਈ ਸਿਰਫ਼ ਥੋੜ੍ਹਾ ਵਾਈਬ ’ਚ ਫ਼ਰਕ ਹੈ, ਉੱਥੇ ਵੱਡੇ ਲੋਕਾਂ ਨੂੰ ਇੱਜ਼ਤ ਦੇਣੀ ਹੁੰਦੀ ਹੈ ਤੇ ਇਥੇ ਸ਼ਾਂਤਨੂ ਨਾਲ ਹਾਸੇ ਮਜ਼ਾਕ ’ਚ ਕੰਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮੈਂ ਚੀਜ਼ਾਂ ਬਹੁਤ ਜਲਦੀ ਅਡਾਪਟ ਕਰ ਲੈਂਦੀ ਹਾਂ। ਮੇਰੀ ਅਡੈਪਟਿਵ ਨੇਚਰ ਫਿਲਮਾਂ ’ਚ ਕਾਫ਼ੀ ਕੰਮ ਆਉਂਦੀ ਹੈ। ਮੈਂ ਕਿਰਦਾਰ ਨੂੰ ਆਸਾਨੀ ਨਾਲ ਕੈਪਚਰ ਕਰ ਲੈਂਦੀ ਹਾਂ।


author

sunita

Content Editor

Related News