ਪਰਮੀਸ਼ ਵਰਮਾ ਦੇ ਲੱਗੀ ਸੱਟ, ਵੀਡੀਓ ਬਣਾਉਂਦੇ ਸਮੇਂ ਅਚਾਨਕ ਡਿੱਗੇ ਹੇਠਾਂ (ਵੀਡੀਓ)

Thursday, Aug 12, 2021 - 06:03 PM (IST)

ਪਰਮੀਸ਼ ਵਰਮਾ ਦੇ ਲੱਗੀ ਸੱਟ, ਵੀਡੀਓ ਬਣਾਉਂਦੇ ਸਮੇਂ ਅਚਾਨਕ ਡਿੱਗੇ ਹੇਠਾਂ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦੇ ਸੱਟ ਲੱਗ ਗਈ। ਇਹ ਅਸੀਂ ਨਹੀਂ ਸਗੋਂ ਖ਼ੁਦ ਪਰਮੀਸ਼ ਵਰਮਾ ਆਖ ਰਹੇ ਹਨ। ਇਸ ਵੀਡੀਓ 'ਚ ਪਰਮੀਸ਼ ਵਰਮਾ ਹਿੰਦੀ ਫ਼ਿਲਮ ਦੇ ਡਾਇਰਲਾਗ 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਫਨੀ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਮੁੱਕਾ ਛਾਤੀ ਦੇ 'ਤੇ ਮਾਰਦੇ-ਮਾਰਦੇ ਜ਼ਿਆਦਾ ਹੀ ਜ਼ੋਰ ਨਾਲ ਵੱਜ ਜਾਂਦਾ ਹੈ ਤਾਂ ਕਹਿੰਦੇ ਹਾਏ ਜ਼ੋਰ ਦੀ ਵੱਜ ਗਿਆ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਪਰਮੀਸ਼ ਵਰਮਾ ਨੇ ਕੈਪਸ਼ਨ 'ਚ ਲਿਖਿਆ ਹੈ, ''ਸੱਟ ਲੱਗ ਗਈ ਓਏ।''

 
 
 
 
 
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਇਹ ਵੀਡੀਓ ਪਰਮੀਸ਼ ਵਰਮਾ ਨੇ ਮਜ਼ਾਕੀਆ ਅੰਦਾਜ਼ 'ਚ ਬਣਾਈ ਹੈ। ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਪਰਮੀਸ਼ ਵਰਮਾ ਬਿਲਕੁਲ ਠੀਕ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਬਣਾਈ ਹੈ। ਇਸ ਵੀਡੀਓ 'ਤੇ ਰੇਸ਼ਮ ਸਿੰਘ ਅਨਮੋਲ ਤੇ ਅਦਾਕਾਰਾ ਈਸ਼ਾ ਰਿਖੀ ਨੇ ਵੀ ਫਨੀ ਕੁਮੈਂਟ ਕੀਤਾ ਹੈ। ਪ੍ਰਸ਼ੰਸਕਾਂ ਵਲੋਂ ਪਰਮੀਸ਼ ਵਰਮਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਲਾਈਕਸ ਤੇ ਕੁਮੈਂਟ ਆ ਚੁੱਕੇ ਹਨ। 

PunjabKesari

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਫ਼ੀ ਸਰਗਰਮ ਹਨ। ਅਖੀਰਲੀ ਵਾਰ ਉਹ 'ਜਿੰਦੇ ਮੇਰੀਏ' 'ਚ ਸੋਨਮ ਬਾਜਵਾ ਨਾਲ ਨਜ਼ਰ ਆਏ ਸੀ।  


author

sunita

Content Editor

Related News