ਪਰਿਣੀਤੀ ਚੋਪੜਾ ਨੇ ਪਤੀ ਰਾਘਵ ਚੱਢਾ ਨੂੰ ਕਿਹਾ Happy Birthday ! ਦੱਸਿਆ ''ਦੁਨੀਆ ਦਾ ਸਭ ਤੋਂ ਵਧੀਆ ਪਿਤਾ''
Tuesday, Nov 11, 2025 - 04:42 PM (IST)
ਮੁੰਬਈ (ਏਜੰਸੀ)- ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੇ ਪਤੀ ਅਤੇ ਸਿਆਸਤਦਾਨ ਰਾਘਵ ਚੱਡਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਦੋਵਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਜੋੜਾ ਛੁੱਟੀਆਂ, ਪਰਿਵਾਰਕ ਸਮਾਗਮ ਅਤੇ ਆਮ ਪਲਾਂ ਦਾ ਆਨੰਦ ਮਾਣਦਾ ਨਜ਼ਰ ਆ ਰਿਹਾ ਹੈ।
ਕੈਪਸ਼ਨ ਵਿੱਚ ਪਰਿਣੀਤੀ ਨੇ ਰਾਘਵ ਨੂੰ “ਦੁਨੀਆ ਦਾ ਸਭ ਤੋਂ ਵਧੀਆ ਪਿਤਾ” ਕਿਹਾ ਅਤੇ ਉਨ੍ਹਾਂ ਨੂੰ ਆਪਣੀ “ਪ੍ਰੇਰਣਾ ਤੇ ਮਾਣ” ਦੱਸਿਆ। ਉਸ ਨੇ ਲਿਖਿਆ, “ਜਦੋਂ ਮੈਨੂੰ ਲੱਗਿਆ ਕਿ ਤੁਸੀਂ ਇਸ ਤੋਂ ਜ਼ਿਆਦਾ ਪਰਫੈਕਟ ਨਹੀਂ ਹੋ ਸਕਦੇ- ਤਾਂ ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਪਿਤਾ ਬਣ ਗਏ। ਮੈਂ ਹਰ ਪਲ ਵੇਖਦੀ ਹਾਂ ਤੁਸੀਂ ਕਿਵੇਂ ਇੱਕ ਪਰਫੈਕਟ ਪੁੱਤਰ, ਪਤੀ ਅਤੇ ਪਿਤਾ ਹੋ। ਤੁਸੀਂ ਮੇਰੀ ਪ੍ਰੇਰਣਾ ਹੋ, ਮੇਰਾ ਮਾਣ ਹੋ, ਮੇਰੀ ਆਕਸੀਜਨ ਹੋ। ਮੈਂ ਵਾਰ-ਵਾਰ ਸੋਚਦੀ ਹਾਂ — ਮੈਂ ਅਜਿਹਾ ਕੀ ਕੀਤਾ ਜੋ ਤੁਸੀਂ ਮੈਨੂੰ ਮਿਲੇ। ਮੇਰੇ ਜਿਊਣ ਦੀ ਵਜ੍ਹਾ ਨੂੰ ਜਨਮਦਿਨ ਮੁਬਾਰਕ। ਮੈਂ ਸੱਚਮੁੱਚ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ।”
ਇਹ ਵੀ ਪੜ੍ਹੋ: ਇਸ ਭਾਰਤੀ ਗਾਇਕਾ ਨੇ ਬਚਾਈ 3,800 ਬੱਚਿਆਂ ਦੀ ਜਾਨ, ਗਿਨੀਜ਼ ਬੁੱਕ ਆਫ਼ ਰਿਕਾਰਡਜ਼ 'ਚ ਨਾਂ ਹੋਇਆ ਦਰਜ
ਜ਼ਿਕਰਯੋਗ ਹੈ ਕਿ 'ਅਮਰ ਸਿੰਘ ਚਮਕੀਲਾ' ਅਦਾਕਾਰਾ ਪਰਿਣੀਤੀ ਚੋਪੜਾ ਨੇ ਅਕਤੂਬਰ ਵਿੱਚ, ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਤੋਂ ਬਾਅਦ 22 ਅਕਤੂਬਰ ਨੂੰ ਆਪਣਾ ਪਹਿਲਾ ਜਨਮਦਿਨ ਮਨਾਇਆ ਸੀ। ਪਰਿਣੀਤੀ ਅਤੇ ਰਾਘਵ ਨੇ 19 ਅਕਤੂਬਰ ਨੂੰ ਇੱਕ ਸਾਂਝੇ ਨੋਟ ਰਾਹੀਂ ਆਪਣੇ ਬੇਟੇ ਦੇ ਜਨਮ ਦਾ ਐਲਾਨ ਕੀਤਾ ਸੀ। ਇਸ ਜੋੜੇ ਨੇ ਸਤੰਬਰ 2023 ਵਿੱਚ ਉਦੈਪੁਰ, ਰਾਜਸਥਾਨ ਦੇ ਲੀਲਾ ਪੈਲੇਸ ਹੋਟਲ ਵਿੱਚ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ: 'ਅਰਦਾਸ ਕਰੋ', ਸਨੀ ਦਿਓਲ ਦੀ ਟੀਮ ਨੇ ਧਰਮਿੰਦਰ ਦੀ ਸਿਹਤ ਸਬੰਧੀ ਦਿੱਤੀ ਤਾਜ਼ਾ ਅਪਡੇਟ
