ਪਰਿਣੀਤੀ ਦਾ ਸਹੁਰੇ ਘਰ ''ਚ ਗ੍ਰੈਂਡ ਸਵਾਗਤ, ਰਾਘਵ ਦੀ ਮਾਂ ਨੇ ਨੂੰਹ ਤੋਂ ਪੂਰੀਆਂ ਕਰਵਾਈਆਂ ਖ਼ਾਸ ਰਸਮਾਂ (ਤਸਵੀਰਾਂ)

Saturday, Oct 07, 2023 - 01:05 PM (IST)

ਪਰਿਣੀਤੀ ਦਾ ਸਹੁਰੇ ਘਰ ''ਚ ਗ੍ਰੈਂਡ ਸਵਾਗਤ, ਰਾਘਵ ਦੀ ਮਾਂ ਨੇ ਨੂੰਹ ਤੋਂ ਪੂਰੀਆਂ ਕਰਵਾਈਆਂ ਖ਼ਾਸ ਰਸਮਾਂ (ਤਸਵੀਰਾਂ)

ਮੁੰਬਈ (ਬਿਊਰੋ)- ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ 24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ 'ਚ ਸ਼ਾਹੀ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਦੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਾਲੇ ਵੀ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਇਸੇ ਦੌਰਾਨ ਨਵ-ਵਿਆਹੀ ਲਾੜੀ ਪਰਿਣੀਤੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਸਹੁਰੇ ਘਰ ਐਂਟਰੀ ਕਰਦੀ ਨਜ਼ਰ ਆ ਰਹੀ ਹੈ।

PunjabKesari

ਲਾੜੀ ਨਵੇਂ ਘਰ 'ਚ ਇੱਜ਼ਤ ਤੋਂ ਇਲਾਵਾ ਕੁਝ ਨਹੀਂ ਮੰਗਦੀ ਜਿੱਥੇ ਉਹ ਵਿਆਹੀ ਜਾਂਦੀ ਹੈ। ਪਰਿਣੀਤੀ ਚੋਪੜਾ ਦਾ ਨਾਂ ਸਿਰਫ ਉਸ ਦੇ ਸਹੁਰਿਆਂ ਨੇ ਸ਼ਾਨਦਾਰ ਸਵਾਗਤ ਕੀਤਾ ਸਗੋਂ ਉਸ 'ਤੇ ਬਹੁਤ ਸਾਰਾ ਪਿਆਰ ਵੀ ਦਿਖਾਇਆ।

PunjabKesari

ਸਾਹਮਣੇ ਆਈ ਵੀਡੀਓ 'ਚ ਪਰਿਣੀਤੀ ਹਰੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ।

PunjabKesari

ਪਿਯਾ ਦੇ ਨਾਂ ਦੀ ਹੱਥਾਂ 'ਤੇ ਮਹਿੰਦੀ, ਗਲੇ 'ਚ ਮੰਗਲਸੂਤਰ ਅਤੇ ਮੱਥੇ 'ਤੇ ਸਿੰਦੂਰ ਨਾਲ ਪਰਿਣੀਤੀ ਚੰਨ੍ਹ ਦੇ ਟੁਕੜੇ ਵਾਂਗ ਲੱਗ ਰਹੀ ਹੈ।

PunjabKesari

ਵੀਡੀਓ 'ਚ ਸੱਸ ਆਪਣੀ ਨੂੰਹ ਪਰਿਣੀਤੀ ਦੀ ਆਰਤੀ ਕਰਦੀ ਹੈ। ਇਸ ਤੋਂ ਬਾਅਦ ਨੂੰਹ ਪਰਿਣੀਤੀ ਵੀ ਕੰਧ 'ਤੇ ਆਪਣੇ ਹੱਥਾਂ ਦੀ ਛਾਪ ਬਣਾਉਂਦੀ ਦਿਸਦੀ ਹੈ, ਜਿਸ ਨੂੰ ਸ਼ੁਭ ਮੰਨਿਆ ਜਾਂਦਾ ਹੈ।

PunjabKesari

ਅਭਿਨੇਤਰੀ ਪਹਿਲਾਂ ਚੌਲਾਂ ਨਾਲ ਭਰਿਆ ਕਲਸ਼ ਸੁੱਟਦੀ ਹੈ ਅਤੇ ਫਿਰ ਅਲਤਾ ਪਲੇਟ 'ਤੇ ਪੈਰ ਰੱਖ ਕੇ ਆਪਣੇ ਸਹੁਰੇ ਘਰ ਜਾਂਦੀ ਹੈ।

PunjabKesari

ਪਰਿਣੀਤੀ ਅਤੇ ਰਾਘਵ ਨੂੰ ਕੰਗਨਾ ਖੇਡਣ ਦੀ ਰਸਮ ਖੇਡਦੇ ਵੇਖਿਆ ਗਿਆ ਸੀ, ਜਿਸ 'ਚ ਇੱਕ ਅੰਗੂਠੀ ਨੂੰ ਪਾਣੀ ਅਤੇ ਦੁੱਧ ਦੇ ਕਟੋਰੇ 'ਚ ਡੁਬੋਇਆ ਜਾਂਦਾ ਹੈ ਅਤੇ ਨਵੇਂ ਵਿਆਹੇ ਜੋੜੇ ਨੂੰ ਰਿੰਗ ਦੀ ਭਾਲ ਕਰਨੀ ਪੈਂਦੀ ਹੈ। ਪਰਿਣੀਤੀ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari

PunjabKesari

PunjabKesari


author

sunita

Content Editor

Related News