ਪਾਮੇਲਾ ਨੇ 6ਵੀਂ ਵਾਰ ਕਰਵਾਇਆ ਵਿਆਹ, ਤਾਲਾਬੰਦੀ ਦੌਰਾਨ ਹੋਇਆ ਸੀ ਬਾਡੀਗਾਰਡ ਨਾਲ ਪਿਆਰ

01/29/2021 1:13:47 PM

ਨਵੀਂ ਦਿੱਲੀ (ਬਿਊਰੋ) : ‘ਬੇਵਾਚ’ ਸਟਾਰ ਤੇ ਹਾਲੀਵੁੱਡ ਫ਼ਿਲਮ ਮਸ਼ਹੂਰ ਅਦਾਕਾਰਾ ਇਕ ਵਾਰ ਫਿਰ ਸੁਰਖੀਆਂ ’ਚ ਹੈ। ਅਦਾਕਾਰਾ ਪਾਮੇਲਾ ਐਂਡਰਸਨ ਇਕ ਵਾਰ ਵਿਆਹ ਕਰਵਾ ਲਿਆ ਹੈ। ਪਾਮੇਲਾ ਐਂਡਰਸਨ ਦੀ ਇਹ 6ਵੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 53 ਸਾਲ ਦੀ ਪਾਮੇਲਾ ਐਂਡਰਸਨ ਨੇ ਆਪਣੇ ਬਾਡੀਗਾਰਡ ਡੈਨ ਹੇਹਸਰਟ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਇਕ ਇੰਟਰਵਿਊ ’ਚ ਪਾਮੇਲਾ ਨੇ ਸਵੀਕਾਰ ਕੀਤਾ।

PunjabKesari

ਪਾਮੇਲਾ ਬੋਲੀ ਉਮੀਦ ਹੈ ਲੰਬੇ ਸਮੇਂ ਤਕ ਚੱਲੇਗਾ ਵਿਆਹ
ਵਿਆਹ ਤੋਂ ਬਾਅਦ ਪਾਮੇਲਾ ਨੇ ਨਾਲ ਹੀ ਇਹ ਕਿਹਾ ਕਿ ਮੈਨੂੰ ਉਮੀਦ ਹੈ ਇਹ ਵਿਆਹ ਖੁਸ਼ਹਾਲ ਰਹੇਗਾ ਤੇ ਲੰਬੇ ਸਮੇਂ ਤਕ ਚੱਲੇਗਾ। ਪਾਮੇਲਾ ਨੇ ਕਿਹਾ ਕਿ ਅਸੀਂ ਉਸ ਪ੍ਰਾਪਰਟੀ 'ਤੇ ਵਿਆਹ ਕੀਤਾ ਹੈ, ਜੋ ਮੈਂ ਆਪਣੇ ਗ੍ਰੈਂਡ ਪੇਰੈਂਟਸ ਤੋਂ 25 ਸਾਲ ਪਹਿਲਾਂ ਖ਼ਰੀਦੀ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਉਸ ਜਗ੍ਹਾ ’ਤੇ ਕ੍ਰਿਸਮਸ ’ਤੇ ਵਿਆਹ ਰਚਾਇਆ ਹੈ। ਜਿੱਥੇ ਕਈ ਸਾਲਾਂ ਪਹਿਲਾਂ ਮੇਰੇ ਮਾਤਾ-ਪਿਤਾ ਨੇ ਵਿਆਹ ਕਰਵਾਇਆ ਸੀ। ਪਾਮੇਲਾ ਨੇ ਕਿਹਾ ਕਿ ਉਸ ਆਦਮੀ ਦੀਆਂ ਬਾਹਾਂ ’ਚ ਜੋ ਮੈਨੂੰ ਸੱਚਾ ਪਿਆਰ ਤੇ ਸਕੂਨ ਮਿਲਦਾ ਹੈ।

PunjabKesari


sunita

Content Editor

Related News