ਇਸ ਹਫਤੇ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਣਗੀਆਂ ਇਹ ਫ਼ਿਲਮਾਂ ਤੇ ਵੈੱਬ ਸੀਰੀਜ਼, ਦੇਖੋ ਲਿਸਟ

Tuesday, Jun 22, 2021 - 06:45 PM (IST)

ਇਸ ਹਫਤੇ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਣਗੀਆਂ ਇਹ ਫ਼ਿਲਮਾਂ ਤੇ ਵੈੱਬ ਸੀਰੀਜ਼, ਦੇਖੋ ਲਿਸਟ

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਲੋਕ ਘਰ ਬੈਠੇ ਓ. ਟੀ. ਟੀ. ਪਲੇਟਫਾਰਮ ਰਾਹੀਂ ਕਈ ਤਰ੍ਹਾਂ ਦੀਆਂ ਫ਼ਿਲਮਾਂ ਦਾ ਆਨੰਦ ਮਾਣ ਰਹੇ ਹਨ। ਕਈ ਸ਼ਾਨਦਾਰ ਫ਼ਿਲਮਾਂ ਤੇ ਵੈੱਬ ਸੀਰੀਜ਼ ਇਸ ਹਫਤੇ ਨੈੱਟਫਲਿਕਸ ਤੇ ਐਮਾਜ਼ੋਨ ਪ੍ਰਾਈਮ ਵੀਡੀਓ ਵਰਗੇ ਪਲੇਟਫਾਰਮਜ਼ ’ਤੇ ਰਿਲੀਜ਼ ਹੋਣ ਲਈ ਤਿਆਰ ਹਨ। ਆਓ ਜਾਣਦੇ ਹਾਂ ਇਨ੍ਹਾਂ ਫ਼ਿਲਮਾਂ ਤੇ ਵੈੱਬ ਸੀਰੀਜ਼ ਬਾਰੇ–

ਡਿਜ਼ਨੀ ਪਲੱਸ ਹੌਟਸਟਾਰ ’ਤੇ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਵੈੱਬ ਸੀਰੀਜ਼ ‘ਗ੍ਰਹਿਣ’ ਇਕ ਕ੍ਰਾਈਮ ਥ੍ਰਿਲਰ ਸੀਰੀਜ਼ ਹੈ। ਇਸ ਸੀਰੀਜ਼ ਦਾ ਟ੍ਰੇਲਰ ਕਾਫ਼ੀ ਰੋਮਾਂਚਕ ਹੈ।

ਫਿਲਮ ‘ਧੂਪ ਕੀ ਦੀਵਾਰ’ ਇਕ ਪਿਆਰ ਕਰਨ ਵਾਲੇ ਜੋੜੇ ਦੀ ਕਹਾਣੀ ਹੈ, ਜੋ ਇਕ ਵੀਡੀਓ ਕਾਲ ਦੇ ਜ਼ਰੀਏ ਮਿਲਦੇ ਹਨ। ਇਸ ਜੋੜੀ ’ਚੋਂ ਇਕ ਸਾਥੀ ਭਾਰਤ ਦਾ ਹੈ ਤੇ ਦੂਜਾ ਸਾਥੀ ਪਾਕਿਸਤਾਨ ਦਾ ਹੈ। ਫ਼ਿਲਮ 25 ਜੂਨ ਨੂੰ ਜ਼ੀ5 ’ਤੇ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਮੁੜ ਭੜਕੀ ਲਹਿੰਬਰ ਹੁਸੈਨਪੁਰੀ ਦੀ ਸਾਲੀ, ਪ੍ਰੈੱਸ ਕਾਨਫਰੰਸ ਕਰ ਕਿਹਾ– ‘ਸਾਨੂੰ ਜਾਨ ਦਾ ਖ਼ਤਰਾ’

‘ਗੁੱਡ ਆਨ ਪੇਪਰ’ 23 ਜੂਨ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ। ਇਹ ਰੋਮਾਂਟਿਕ ਕਾਮੇਡੀ ਇਕ ਸਟੈਂਡਅੱਪ ਕਾਮੇਡੀਅਨ ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ।

ਮੈਕਸੀਕਨ ਫ਼ਿਲਮ ਲੜੀ ‘ਦਿ ਹਾਊਸ ਆਫ ਫਲਾਵਰਜ਼’ 23 ਮਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਫ਼ਿਲਮ ਦੀ ਕਹਾਣੀ ਕਾਫ਼ੀ ਮਜ਼ੇਦਾਰ ਹੈ, ਜਿਸ ’ਚ ਬੱਚੇ ਆਪਣੇ ਪਿਤਾ ਦੇ ਕਾਤਲ ਨੂੰ ਲੱਭਣ ਦੀ ਭਾਲ ਕਰਦੇ  ਹਨ।

ਵੈੱਬ ਸੀਰੀਜ਼ ‘ਟੂ ਹੌਟ ਟੂ ਹੈਂਡਲ’ ਸੀਜ਼ਨ 2 ਦੇ ਨਾਮ ਤੋਂ ਹੀ ਇਸ ਦੇ ਕੰਟੈਂਟ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 23 ਮਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਇਹ ਸੀਰੀਜ਼ ਵੱਖ-ਵੱਖ ਜੋੜਿਆਂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦਰਸਾਉਂਦੀ ਹੈ।

ਫ਼ਿਲਮ ‘ਗੌਡਜ਼ਿਲਾ ਸਿੰਗੂਲਰ ਪੁਆਇੰਟ’ ’ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ, ਜਿਸ ’ਚ ਟਾਈਟਨਜ਼ ਨਜ਼ਰ ਆਉਣਗੇ। ਇਹ ਫ਼ਿਲਮ 24 ਜੂਨ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ।

ਡਾਕੂਮੈਂਟਰੀ ‘ਸਿਸਟਰਜ਼ ਆਨ ਟ੍ਰੈਕ’ ਜੋ ਕਿ ਬਰੁਕਲਿਨ ’ਚ ਰਹਿਣ ਵਾਲੀਆਂ ਦੋ ਭੈਣਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ, 24 ਜੂਨ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ। ਇਹ ਭੈਣਾਂ ਸੋਸ਼ਲ ਮੀਡੀਆ ’ਤੇ ਬਹੁਤ ਮਸ਼ਹੂਰ ਹੋ ਗਈਆਂ ਹਨ।

ਫਿਲਮ ‘ਦਿ ਨੇਕਡ ਡਾਇਰੈਕਟਰ’ ਸੀਜ਼ਨ 2 ਖ਼ਬਰਾਂ ’ਚ ਹੈ, ਜੋ 24 ਜੂਨ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News