ਅਦਾਕਾਰਾ ਨੁਸਰਤ ਭਰੂਚਾ ਨਾਲ ਵਾਪਰਿਆ ਹਾਦਸਾ, ਕਲੀਨਿਕ 'ਚ ਟਾਂਕੇ ਲਗਵਾਉਂਦੀ ਆਈ ਨਜ਼ਰ

Wednesday, Jan 11, 2023 - 11:38 AM (IST)

ਅਦਾਕਾਰਾ ਨੁਸਰਤ ਭਰੂਚਾ ਨਾਲ ਵਾਪਰਿਆ ਹਾਦਸਾ, ਕਲੀਨਿਕ 'ਚ ਟਾਂਕੇ ਲਗਵਾਉਂਦੀ ਆਈ ਨਜ਼ਰ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਫ਼ਿਲਮ 'ਛੋਰੀ 2' ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ। ਅਦਾਕਾਰਾ ਦੇ ਸਿਰ ਅਤੇ ਅੱਖ ਦੇ ਨੇੜੇ ਸੱਟ ਲੱਗੀ ਹੈ। ਦੱਸ ਦਈਏ ਕਿ ਨੁਸਰਤ ਭਰੂਚਾ ਨੇ ਆਪਣੀ ਇੰਸਟਾ ਸਟੋਰੀ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਦਾਕਾਰਾ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਮੱਥੇ 'ਤੇ ਟਾਂਕੇ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨੁਸਰਤ ਨੂੰ ਚੀਕਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਪਰੇਸ਼ਾਨ ਹੋ ਗਏ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਵੀਡੀਓ 'ਚ ਸਭ ਤੋਂ ਪਹਿਲਾਂ ਅਦਾਕਾਰਾ ਇਸ਼ਿਤਾ ਰਾਜ ਨਜ਼ਰ ਆ ਰਹੀ ਹੈ ਜੋ ਕਹਿੰਦੀ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੀ ਕਰ ਰਹੀ ਹਾਂ। ਫਿਰ ਇਸ਼ਿਤਾ ਕਲੀਨਿਕ ਦੇ ਸਰਜੀਕਲ ਬੈੱਡ 'ਤੇ ਪਈ ਨੁਸਰਤ ਭਰੂਚਾ ਵੱਲ ਮੁੜਦੀ ਹੈ ਅਤੇ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਲੋਕਾਂ ਨੂੰ ਹੈਲੋ ਕਹਿਣਾ ਚਾਹੋਗੇ?

PunjabKesari

ਇਸ ਤੋਂ ਬਾਅਦ ਵੀਡੀਓ 'ਚ ਨੁਸਰਤ ਭਰੂਚਾ ਦਰਦ ਨਾਲ ਚੀਕਦੀ ਨਜ਼ਰ ਆ ਰਹੀ ਹੈ। ਨੁਸਰਤ ਭਰੂਚਾ ਦੀ ਇਸ ਹਾਲਤ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਲੈ ਕੇ ਚਿੰਤਤ ਨਜ਼ਰ ਆਏ।

PunjabKesari

ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦਾ ਕਰੀਅਰ ਗ੍ਰਾਫ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਫ਼ਿਲਮ 'ਪਿਆਰ ਕਾ ਪੰਚਨਾਮਾ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੁਸਰਤ ਭਰੂਚਾ ਹਾਲ ਹੀ 'ਚ ਅਕਸ਼ੈ ਕੁਮਾਰ ਨਾਲ ਫ਼ਿਲਮ 'ਰਾਮਸੇਤੂ' 'ਚ ਨਜ਼ਰ ਆਈ ਸੀ। ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ ਹਨ। ਫ਼ਿਲਮ 'ਛੋਰੀ-2' ਦੀ ਗੱਲ ਕਰੀਏ ਤਾਂ ਇਹ ਐਮਾਜ਼ਾਨ ਪ੍ਰਾਈਮ 'ਤੇ ਸਾਲ 2021 'ਚ ਆਈ ਸੁਪਰਹਿੱਟ ਫ਼ਿਲਮ ਦਾ ਸੀਕਵਲ ਹੋਵੇਗਾ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News