ਬਿੱਗ ਬੌਸ ਤੋਂ ਬਾਅਦ ਹੁਣ 'ਦ 50' 'ਚ ਦਿਖੇਗਾ ਮੋਨਾਲੀਸਾ ਤੇ ਵਿਕਰਾਂਤ ਦਾ ਜਲਵਾ, ਮੇਕਰਸ ਨੇ ਨਾਂ 'ਤੇ ਲਗਾਈ ਮੋਹਰ
Sunday, Jan 18, 2026 - 12:05 PM (IST)
ਮੁੰਬਈ - ਮਨੋਰੰਜਨ ਜਗਤ ਵਿਚ ਜਲਦ ਹੀ ਇਕ ਨਵਾਂ ਧਮਾਕਾ ਹੋਣ ਜਾ ਰਿਹਾ ਹੈ। ਖ਼ਬਰਾਂ ਮੁਤਾਬਕ, ਕਲਰਜ਼ ਟੀਵੀ ਅਤੇ ਜੀਓ ਹੌਟਸਟਾਰ 'ਤੇ ਜਲਦ ਹੀ ਨਵਾਂ ਰਿਐਲਿਟੀ ਸ਼ੋਅ 'ਦਿ50' ਦਸਤਕ ਦੇਣ ਵਾਲਾ ਹੈ। ਇਸ ਸ਼ੋਅ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮਸ਼ਹੂਰ ਫਿਲਮ ਮੇਕਰ ਫਰਾਹ ਖਾਨ ਹੋਸਟ ਕਰੇਗੀ, ਜਿੱਥੇ ਉਹ 50 ਸਿਤਾਰਿਆਂ ਨਾਲ ਇਕ ਗੇਮ ਖੇਡਦੀ ਨਜ਼ਰ ਆਵੇਗੀ।
ਭੋਜਪੁਰੀ ਜੋੜੀ ਦੀ ਐਂਟਰੀ ਨਾਲ ਵਧੇਗੀ TRP
ਸਰੋਤਾਂ ਅਨੁਸਾਰ, ਇਸ ਸ਼ੋਅ ਲਈ ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੋਨਾਲੀਸਾ ਅਤੇ ਉਨ੍ਹਾਂ ਦੇ ਪਤੀ ਵਿਕਰਾਂਤ ਸਿੰਘ ਰਾਜਪੂਤ ਦੇ ਨਾਮ 'ਤੇ ਮੋਹਰ ਲੱਗ ਚੁੱਕੀ ਹੈ। ਮੇਕਰਸ ਨੇ ਇਸ ਜੋੜੀ ਨੂੰ ਸ਼ੋਅ ਲਈ ਅਪ੍ਰੋਚ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਨੇ ਸ਼ੋਅ ਵਿਚ ਆਉਣ ਲਈ ਹਾਮੀ ਭਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਜੋੜੀ ਦੀ ਐਂਟਰੀ ਨਾਲ ਸ਼ੋਅ ਦੀ TRP ਵਿਚ ਵੱਡਾ ਉਛਾਲ ਦੇਖਣ ਨੂੰ ਮਿਲੇਗਾ ਕਿਉਂਕਿ ਲੰਬੇ ਸਮੇਂ ਬਾਅਦ ਇਹ ਜੋੜੀ ਇਕੱਠੇ ਪਰਦੇ 'ਤੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ 'ਬਿੱਗ ਬੌਸ' ਦੌਰਾਨ ਵੀ ਇਸ ਜੋੜੀ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
ਇਹ ਸਿਤਾਰੇ ਵੀ ਆਉਣਗੇ ਨਜ਼ਰ
ਮੋਨਾਲੀਸਾ ਅਤੇ ਵਿਕਰਾਂਤ ਤੋਂ ਇਲਾਵਾ, ਦਿਵਿਆ ਅਗਰਵਾਲ, ਕਰਨ ਪਟੇਲ ਅਤੇ ਫੈਸਲ ਸ਼ੇਖ ਵਰਗੇ ਵੱਡੇ ਨਾਵਾਂ ਦੀ ਸ਼ਮੂਲੀਅਤ ਦੀ ਵੀ ਪੁਸ਼ਟੀ ਹੋ ਚੁੱਕੀ ਹੈ। ਸ਼ੋਅ ਵਿਚ 50 ਸਿਤਾਰਿਆਂ ਦੇ ਹੋਣ ਦੀ ਉਮੀਦ ਹੈ, ਜਿਸ ਵਿਚ ਰਾਘਵ ਚੱਢਾ, ਅਰਬਾਜ਼ ਪਟੇਲ, ਆਸ਼ੀਸ਼ ਭਾਟੀਆ, ਯੁਜ਼ਵੇਂਦਰ ਚਾਹਲ, ਉਰਫੀ ਜਾਵੇਦ, ਨਿੱਕੀ ਤੰਬੋਲੀ ਅਤੇ ਕਰਨ ਕੁੰਦਰਾ ਵਰਗੇ ਸਿਤਾਰਿਆਂ ਦੇ ਨਾਮ ਵੀ ਚਰਚਾ ਵਿਚ ਹਨ, ਹਾਲਾਂਕਿ ਇਨ੍ਹਾਂ ਦੇ ਨਾਵਾਂ 'ਤੇ ਅਜੇ ਸਸਪੈਂਸ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਹਾਲ ਹੀ ਵਿਚ ਸ਼ੋਅ ਦੇ ਆਲੀਸ਼ਾਨ ਘਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਸ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਰਾਹ ਖਾਨ ਦਾ ਇਹ ਨਵਾਂ ਸ਼ੋਅ 'ਬਿੱਗ ਬੌਸ' ਵਾਂਗ ਕਿੰਨਾ ਸਫ਼ਲ ਹੁੰਦਾ ਹੈ।
