ਸੈਫ ਨਹੀਂ ਸਗੋਂ ਇਸ ਅਦਾਕਾਰ ਦੀ ਦੀਵਾਨੀ ਸੀ ਕਰੀਨਾ ਕਪੂਰ, ਬਾਥਰੂਮ 'ਚ ਲਗਾ ਰੱਖਿਆ ਸੀ ਪੋਸਟਰ
Saturday, Oct 19, 2024 - 10:07 AM (IST)

ਮੁੰਬਈ- ਕਰੀਨਾ ਕਪੂਰ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾਂ ਵਿੱਚੋਂ ਇੱਕ ਹੈ। ਉਸ ਦੀ ਚੰਗੀ ਫੈਨ ਫਾਲਵਿੰਗ ਹੈ, ਇੰਸਟਾਗ੍ਰਾਮ 'ਤੇ 13 ਮਿਲੀਅਨ ਫਾਲੋਅਰਸ ਹਨ। ਉਸ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਅਦਾਕਾਰਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ। ਕਰੀਨਾ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਕਰੀਨਾ ਕਪੂਰ ਨੇ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਹੈ। ਹਾਲਾਂਕਿ ਸੈਫ ਦੀ ਪਤਨੀ ਬਣਨ ਤੋਂ ਪਹਿਲਾਂ ਕਰੀਨਾ ਕਪੂਰ ਸ਼ਾਹਿਦ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਸੀ। ਹਾਲਾਂਕਿ ਅਦਾਕਾਰਾ ਸ਼ਾਹਿਦ ਜਾਂ ਸੈਫ ਦੀ ਨਹੀਂ ਬਲਕਿ ਇੱਕ ਸੁਪਰਸਟਾਰ ਦੇ ਲਈ ਕਾਫੀ ਦੀਵਾਨੀ ਰਹੀ ਸੀ ਅਤੇ ਇਸ ਲਈ ਆਪਣੇ ਬਾਥਰੂਮ 'ਚ ਉਸ ਅਦਾਕਾਰ ਦਾ ਪੋਸਟਰ ਵੀ ਲਗਾ ਰੱਖਿਆ ਸੀ।
ਕਰੀਨਾ ਕਪੂਰ ਨੇ ਬਾਥਰੂਮ ਵਿੱਚ ਕਿਸ ਸੁਪਰਸਟਾਰ ਦੇ ਪੋਸਟਰ ਲਗਾਏ?
ਜਿਸ ਸੁਪਰਸਟਾਰ ਦੀ ਕਰੀਨਾ ਕਪੂਰ ਦੀ ਦੀਵਾਨੀ ਸੀ, ਉਹ ਕੋਈ ਹੋਰ ਨਹੀਂ ਬਲਕਿ ਸਲਮਾਨ ਖਾਨ ਹੈ। ਦਰਅਸਲ, ਗੇਮ ਸ਼ੋਅ 'ਦਸ ਕਾ ਦਮ' ਦੇ ਇੱਕ ਐਪੀਸੋਡ ਦੌਰਾਨ ਸਲਮਾਨ ਨੇ ਕਰੀਨਾ ਦੇ 'ਧੋਖੇ' ਬਾਰੇ ਇੱਕ ਮਜ਼ਾਕੀਆ ਕਹਾਣੀ ਸ਼ੇਅਰ ਕੀਤੀ ਸੀ। ਸਲਮਾਨ ਖਾਨ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ 'ਮੈਨੇ ਪਿਆਰ ਕੀਆ' ਨਾਲ ਸਟਾਰਡਮ ਹਾਸਲ ਕੀਤਾ ਸੀ ਅਤੇ ਉਹ ਕਰਿਸ਼ਮਾ ਕਪੂਰ ਨਾਲ ਫਿਲਮ 'ਨਿਸ਼ਚੈ' 'ਚ ਕੰਮ ਕਰ ਰਹੇ ਸਨ। ਫਿਰ ਅਦਾਕਾਰਾ ਕਰਿਸ਼ਮਾ ਨੇ ਸਲਮਾਨ ਨੂੰ ਦੱਸਿਆ ਕਿ ਉਸ ਦੀ ਭੈਣ ਕਰੀਨਾ ਨੇ ਆਪਣੇ ਬਾਥਰੂਮ 'ਚ ਪੋਸਟਰ ਲਾਏ ਹੋਏ ਹਨ, ਜਿਸ ਨੂੰ ਸੁਣ ਕੇ ਸਲਮਾਨ ਖੁਸ਼ ਹੋ ਗਏ।
ਕਰੀਨਾ ਨੇ ਫਿਰ ਤੋਂ ਇੱਕ ਹੋਰ ਅਦਾਕਾਰ ਦਾ ਪੋਸਟਰ ਲਗਾਇਆ
ਸਲਮਾਨ ਨੇ ਅੱਗੇ ਖੁਲਾਸਾ ਕੀਤਾ, "ਕੁਝ ਮਹੀਨਿਆਂ ਬਾਅਦ, ਆਸ਼ਿਕੀ ਨਾਮ ਦੀ ਇੱਕ ਹੋਰ ਫਿਲਮ ਰਿਲੀਜ਼ ਹੋਈ। ਮੇਰਾ ਪੋਸਟਰ ਨਾ ਸਿਰਫ ਹਟਾਇਆ ਗਿਆ, ਸਗੋਂ ਇਸ ਨੂੰ ਪਾੜ ਦਿੱਤਾ ਗਿਆ ਅਤੇ ਰਾਹੁਲ ਰਾਏ ਦੇ ਪੋਸਟਰ ਨਾਲ ਬਦਲ ਦਿੱਤਾ ਗਿਆ।" ਕਰਿਸ਼ਮਾ ਨੇ ਆਪਣੇ ਸਪੱਸ਼ਟ ਅੰਦਾਜ਼ 'ਚ ਸਲਮਾਨ ਨੂੰ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਅਤੇ ਕਿਹਾ,'ਸਲਮਾਨ ਹੁਣ ਤੁਹਾਡਾ ਪੋਸਟਰ ਨਹੀਂ ਰਿਹਾ, ਹੁਣ ਰਾਹੁਲ ਰਾਏ ਹੈ।' ਸਲਮਾਨ ਨੇ ਕਹਾਣੀ ਸੁਣਾਉਂਦੇ ਹੋਏ ਕਰਿਸ਼ਮਾ ਦੇ ਲਹਿਜ਼ੇ ਦੀ ਨਕਲ ਵੀ ਕੀਤੀ, ਜਿਸ 'ਤੇ ਕਰਿਸ਼ਮਾ ਨੇ ਜਵਾਬ ਦਿੱਤਾ, "ਵਾਹ, ਸਲਮਾਨ ਨੂੰ ਯਾਦ ਹੈ!"
ਸਲਮਾਨ ਨੇ ਕਰਿਸ਼ਮਾ-ਕਰੀਨਾ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ
ਸਲਮਾਨ ਖਾਨ ਨੇ ਵੀ ਕਰਿਸ਼ਮਾ ਕਪੂਰ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਦੋਵਾਂ ਨੇ ਅੰਦਾਜ਼ ਅਪਨਾ ਅਪਨਾ, ਦੁਲਹਨ ਹਮ ਲੇ ਜਾਏਂਗੇ ਅਤੇ ਬੀਵੀ ਨੰਬਰ 1 ਵਰਗੀਆਂ ਕਈ ਫਿਲਮਾਂ ਵਿੱਚ ਸਕ੍ਰੀਨ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਕਰਿਸ਼ਮਾ ਕਪੂਰ ਦੀ ਛੋਟੀ ਭੈਣ ਕਰੀਨਾ ਕਪੂਰ ਨਾਲ ਵੀ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਸਲਮਾਨ ਖਾਨ ਨੇ ਕਰੀਨਾ ਦੇ ਨਾਲ ਬਜਰੰਗੀ ਭਾਈਜਾਨ ਅਤੇ ਬਾਡੀਗਾਰਡ ਵਰਗੀਆਂ ਸੁਪਰ-ਡੁਪਰ ਹਿੱਟ ਫਿਲਮਾਂ ਦਿੱਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।