ਨੋਰਾ ਫਤੇਹੀ ਨੇ ਕੀਤਾ ਸ਼ਕੀਰਾ ਨੂੰ ਕਾਪੀ! ਲੋਕਾਂ ਨੇ ਕਰ ਦਿੱਤਾ ਟਰੋਲ

Wednesday, Dec 22, 2021 - 01:57 PM (IST)

ਨੋਰਾ ਫਤੇਹੀ ਨੇ ਕੀਤਾ ਸ਼ਕੀਰਾ ਨੂੰ ਕਾਪੀ! ਲੋਕਾਂ ਨੇ ਕਰ ਦਿੱਤਾ ਟਰੋਲ

ਮੁੰਬਈ (ਬਿਊਰੋ)– ਅਦਾਕਾਰਾ ਨੋਰਾ ਫਤੇਹੀ ਨੇ ਇੰਡਸਟਰੀ ’ਚ ਕਾਫੀ ਮਿਹਨਤ ਕੀਤੀ ਹੈ। ਉਸ ਨੇ ਖ਼ੁਦ ਦੀ ਪਛਾਣ ਬਣਾਉਣ ’ਚ ਦਿਨ-ਰਾਤ ਇਕ ਕੀਤੀ ਹੈ। ਅੱਜ ਨੋਰਾ ਫਤੇਹੀ ਸਭ ਤੋਂ ਸ਼ਾਨਦਾਰ ਡਾਂਸਰਾਂ ’ਚੋਂ ਇਕ ਮੰਨੀ ਜਾਂਦੀ ਹੈ। 21 ਦਸੰਬਰ ਨੂੰ ਨੋਰਾ ਫਤੇਹੀ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਡਾਂਸ ਮੇਰੀ ਰਾਣੀ’ ਹੈ। ਇਸ ਗੀਤ ਨੂੰ ਗੁਰੂ ਰੰਧਾਵਾ ਨੇ ਗਾਇਆ ਹੈ ਤੇ ਕੰਪੋਜ਼ ਕੀਤਾ ਹੈ। ਯੂਟਿਊਬ ’ਤੇ ਇਸ ਗੀਤ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

PunjabKesari

ਗੀਤ ’ਚ ਤੁਸੀਂ ਦੇਖ ਸਕਦੇ ਹੋ ਕਿ ਨੋਰਾ ਬਲਾਂਡ ਹੇਅਰ ਤੇ ਬੇਜ ਕਲਰ ਦੀ ਬਿਕਨੀ ’ਚ ਨਜ਼ਰ ਆ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਡਾਂਸ ਮੂਵਜ਼ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਰਹੀ ਹੈ। ਨਜ਼ਦੀਕ ਤੋਂ ਦੇਖੀਏ ਤਾਂ ਨੋਰਾ ਫਤੇਹੀ ਦਾ ਇਹ ਲੁੱਕ ਹਾਲੀਵੁੱਡ ਗਾਇਕਾ ਸ਼ਕੀਰਾ ਨਾਲ ਕਾਫੀ ਮਿਲਦਾ-ਜੁਲਦਾ ਹੈ। ਲੋਕ ਗੀਤ ਨੂੰ ਪਸੰਦ ਕਰਨ ਦੇ ਨਾਲ-ਨਾਲ ਨੋਰਾ ਨੂੰ ਟਰੋਲ ਕਰਨ ਲੱਗੇ ਹਨ। ਇਸ ਦੇ ਨਾਲ ਹੀ ਵੀਡੀਓ ’ਚ ਦੇਖੋਗੇ ਕਿ ਨੋਰਾ ਕੁਝ-ਕੁਝ ਸ਼ਕੀਰਾ ਵਾਂਗ ਡਾਂਸ ਵੀ ਕਰ ਰਹੀ ਹੈ।

PunjabKesari

ਲੋਕਾਂ ਨੂੰ ਸ਼ਕੀਰਾ ਦੇ ਗੀਤ ‘ਹਿਪਸ ਡੌਂਟ ਲਾਈ’ ਤੇ ‘ਵੈਨਐਵਰ ਵੈਨਐਵਰ’ ਦੀ ਝਲਕ ਨੋਰਾ ’ਚ ਦਿਖ ਰਹੀ ਹੈ। ਇਕ ਯੂਜ਼ਰ ਨੇ ਗੀਤ ਦੀ ਵੀਡੀਓ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਜੇਕਰ ਹੇਅਰਸਟਾਈਲ ਕਾਪੀ ਕੀਤਾ ਸ਼ਕੀਰਾ ਦਾ ਤਾਂ ਘੱਟ ਤੋਂ ਘੱਟ ਡਰੈੱਸ ਤਾਂ ਕਾਪੀ ਨਾ ਕਰਦੇ ਯਾਰ, ਗਜ਼ਬ ਬੇਇੱਜ਼ਤੀ ਹੈ।’ ਇਕ ਹੋਰ ਨੇ ਕੁਮੈਂਟ ਕੀਤਾ ਕਿ ਸ਼ਕੀਰਾ ਦਾ ਪਾਲਿਕਾ ਬਾਜ਼ਾਰ। ਇਕ ਹੋਰ ਯੂਜ਼ਰ ਨੇ ਲਿਖਿਆ, ‘ਟੋਨੀ ਕੱਕੜ ਤੇ ਸ਼ਕੀਰਾ ਦਾ ਰੀਮਿਕਸ।’

PunjabKesari

ਨੋਰਾ ਫਤੇਹੀ ਤੇ ਗੁਰੂ ਰੰਧਾਵਾ ਨੇ ‘ਨਾਚ ਮੇਰੀ ਰਾਣੀ’ ਮਿਊਜ਼ਿਕ ਵੀਡੀਓ ’ਚ ਇਕੱਠਿਆਂ ਕੰਮ ਕੀਤਾ ਸੀ। ਇਹ ਗੀਤ ਕਾਫੀ ਹਿੱਟ ਰਿਹਾ ਸੀ। ਦੱਸ ਦੇਈਏ ਕਿ ਨੋਰਾ ਨੇ ਹਾਲ ਹੀ ’ਚ ਯੂ. ਏ. ਈ. ’ਚ ਵਿਡਕੌਨ ਕਾਂਸਰਟ ’ਚ ਹਿੱਸਾ ਲਿਆ ਸੀ। ਇਸ ਇਵੈਂਟ ’ਚ ਨੋਰਾ ਦੀ ਪੇਸ਼ਕਾਰੀ ’ਤੇ ਦਰਸ਼ਕ ਵੀ ਨੱਚਣ ’ਤੇ ਮਜਬੂਰ ਹੋ ਗਏ ਸਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News