ਵਿਆਹ ਦਾ ਕੋਈ ਇਰਾਦਾ ਨਹੀਂ: ਕਰੀਸ਼ਮਾ

Friday, May 06, 2016 - 05:44 PM (IST)

ਨਵੀਂ ਦਿੱਲੀ—ਟੀ.ਵੀ ਸੀਰੀਅਲ ''ਕਿਉਂਕਿ ਸਾਸ ਬੀ ਕਬੀ ਬਹੂ ਥੀ'' ਤੋਂ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਕਰੀਸ਼ਮਾ ਤਨਾ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦਾ ਇਰਾਦਾ ਵਿਆਹ ਕਰਨ ਦਾ ਨਹੀਂ ਹੈ। ''ਮਿਰਾਜ ਫੈਸ਼ਨ'' ਦੇ ਲਾਂਚ ਦੇ ਲਈ ਇੱਥੇ ਪੁੰਹਚੀ ਕਰੀਸ਼ਮਾ ਨੇ ਕਿਹਾ ਹੈ ਕਿ ਹਜੇ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ। ਫਿਲਮਹਾਲ ਉਹ ਆਪਣੇ ਕੈਰਿਅਰ ਵੱਲ ਧਿਆਨ ਦੇ ਰਹੀ ਹੈ। ਕਰੀਸ਼ਮਾ ਦਾ ਕਹਿਣਾ ਹੈ ਕਿ, ''ਮੈਂ ਹਜੇ ਨਾ ਤਾਂ ਵਿਆਹ ਬਾਰੇ ਸੋਚਿਆ ਹੈ ਨਾ ਤਾਂ ਵਿਆਹ ਦੇ ਕੱਪੜਿਆ ਬਾਰੇ ਪਰ ਜੇਕਰ ਉਨ੍ਹਾਂ ਨੂੰ ਇੱਥੇ ਵਿਆਹ ਦਾ ਲਹਿੰਗਾ ਪੰਸਦ ਆ ਗਿਆ ਤਾਂ ਉਸ ਨੂੰ ਉਹ ਜਰੂਰ ਖਰੀਦੇਗੀ।
ਜਾਣਕਾਰੀ ਅਨੁਸਾਰ ਰਿਆਲਿਟੀ ਸ਼ੋਅ ਬਿੰਗ ਬਾਸ ਦੇ ਅੱਠਵੇ ਸੀਜ਼ਨ ''ਚ ਕਰੀਸ਼ਮਾ ਅਤੇ ਮਾਡਲ ਤੋਂ ਅਦਾਕਾਰ ਬਣੇ ਉਪੇਨ ਪਟੇਲ ਇੱਕ ਦੂਜੇ ਨੂੰ ਡੇਟ ਕਰਨ ਲੱਗੇ ਸੀ ਅਤੇ ਫਿਰ ਪਿਛਲੇ ਸਾਲ ਡਾਂਸ ਰਿਆਲਿਟੀ ਸ਼ੋਅ ''ਨੱਚ ਬਲੀਏ'' ਦੇ ਸੱਤਵੇ ਸੀਜ਼ਨ''ਚ ਉਪੇਨ ਨੇ ਕਰੀਸ਼ਮਾ ਨੂੰ ਪ੍ਰਪੋਜ਼ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਣੀ ਕਰ ਲਈ। ਕਰੀਸ਼ਮਾ ਨੇ ਰਿਆਲਿਟੀ ਸ਼ੋਅ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੈਰਿਅਰ ''ਚ ਰਿਆਲਿਟੀ ਸ਼ੋਅ ਕਾਫੀ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਰਿਆਲਿਟੀ ਸ਼ੋਅ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇੱਕ ਅਦਾਕਾਰ ਦੇ ਤੋਂਰ ''ਤੇ ਸਿਰਫ ਤਿੰਨ ਮਹੀਨੇ ''ਚ ਹੀ ਤਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਨਾਲ ਇਮਸਾਨੀਅਤ ''ਚ ਨਿਖਾਰ ਆਉਦਾ ਹੈ। ਭਵਿੱਖ ''ਚ ਮੈਂ ਵੀ ਇਸ ਤਰ੍ਹਾਂ ਦੇ ਰਿਆਲਿਟੀ ਸ਼ੋਅ ''ਚ ਕੰਮ ਕਰਨਾ ਚਾਹੰਦੀ ਹਾਂ। ਜੋ ਮੇਰੀ ਪ੍ਰਤਿਭਾ ਨੂੰ ਨਿਖਾਰਣ ''ਚ ਮਦਦ ਕਰੇ।


Related News