ਨੀਤੀ ਮੋਹਨ ਨੇ ਦਿੱਤਾ ਪੁੱਤਰ ਨੂੰ ਜਨਮ, ਪਤੀ ਨਿਹਾਰ ਨੇ ਤਸਵੀਰ ਸਾਂਝੀ ਕਰ ਜਤਾਈ ਖੁਸ਼ੀ

Thursday, Jun 03, 2021 - 12:02 PM (IST)

ਨੀਤੀ ਮੋਹਨ ਨੇ ਦਿੱਤਾ ਪੁੱਤਰ ਨੂੰ ਜਨਮ, ਪਤੀ ਨਿਹਾਰ ਨੇ ਤਸਵੀਰ ਸਾਂਝੀ ਕਰ ਜਤਾਈ ਖੁਸ਼ੀ

ਮੁੰਬਈ: ਗਾਇਕਾ ਨੀਤੀ ਮੋਹਨ ਮਾਂ ਬਣ ਗਈ ਹੈ। ਨੀਤੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜੋੜੇ ਦੀ ਖੁਸ਼ੀ ਇਸ ਸਮੇਂ ਆਸਮਾਨ ਨੂੰ ਛੂਹ ਰਹੀ ਹੈ। ਨੀਤੀ ਦੇ ਪਤੀ ਨਿਹਾਰ ਪਾਂਡਿਆ ਨੇ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਇਹ ਖੁਸ਼ਖ਼ਬਰੀ ਦਿੱਤੀ ਹੈ।

PunjabKesari
ਤਸਵੀਰ ’ਚ ਨਿਹਾਰ ਨੀਤੀ ਦਾ ਮੱਥਾ ਚੁੰਮਦੇ ਹੋਏ ਨਜ਼ਰ ਆ ਰਹੇ ਹਨ। ਨੀਤੀ ਬੇਬੀ ਬੰਪ ਦੇ ਨਾਲ ਦਿਖਾਈ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਨੀਤੀ ਨੇ ਲਿਖਿਆ ਕਿ ‘ਮੇਰੀ ਖ਼ੂਬਸੂਰਤ ਪਤਨੀ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਨੰਨ੍ਹੇ ਪੁੱਤਰ ਨੂੰ ਕੁਝ ਸਿਖਾ ਪਾਵਾਂ ਜੋ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਸੀ। ਉਹ ਹਰ ਰੋਜ਼ ਮੇਰੀ ਜ਼ਿੰਦਗੀ ’ਚ ਪਿਆਰ ਫੈਲਾ ਰਹੀ ਹੈ। ਨੀਤੀ ਅਤੇ ਸਾਡਾ ਨਵਜੰਮਾ ਬੱਚਾ ਇਕਦਮ ਠੀਕ ਹੈ ਅਤੇ ਸਿਹਤਮੰਦ ਹੈ। ਅੱਜ ਇਸ ਬਾਰਿਸ਼ ਅਤੇ ਬੱਦਲਾਂ ਦੇ ਘਿਰੇ ਦਿਨ ਸਾਡੇ ਘਰ ‘ਸਨ-ਰਾਈਸ’ ਹੋਇਆ। ਪੂਰਾ ਮੋਹਨ ਅਤੇ ਪਾਂਡਿਆ ਪਰਿਵਾਰ ਹੱਥ ਜੋੜ ਕੇ ਭਗਵਾਨ, ਡਾਕਟਰਾਂ, ਪਰਿਵਾਰ ਦੇ ਲੋਕ, ਦੋਸਤਾਂ ਅਤੇ ਸਾਰੇ ਸ਼ੁਭਚਿੰਤਕਾ ਅਤੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਇਸ ਸਾਲ ਫਰਵਰੀ ’ਚ ਨੀਤੀ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ ਦਿੱਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ। ਨੀਤੀ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘1+1=3 ਮਾਮ ਟੂ ਬੀ ਐਂਡ ਡੈਡੀ ਟੂ ਬੀ। ਇਸ ਨੂੰ ਅਨਾਊਂਸ ਕਰਨ ਲਈ ਸਾਡੀ ਵਿਆਹ ਦੀ ਦੂਜੀ ਵਰ੍ਹੇਗੰਢ ਤੋਂ ਬਿਹਤਰ ਦਿਨ ਕੀ ਹੋ ਸਕਦਾ ਹੈ। ਨੀਤੀ ਮੋਹਨ ਅਤੇ ਨਿਹਾਰ ਪਾਂਡਿਆ ਨੇ 15 ਫਰਵਰੀ 2019 ਨੂੰ ਵਿਆਹ ਕੀਤਾ ਸੀ। 


author

Aarti dhillon

Content Editor

Related News