ਨਿਮਰਤ ਖਹਿਰਾ ਦਾ ‘ਛੱਲਾ’ ਗੀਤ ਲੋਕਾਂ ਨੇ ਕੀਤਾ ਪਸੰਦ, ਮਿਲੇ ਇੰਨੇ ਵਿਊਜ਼ (ਵੀਡੀਓ)

02/05/2022 5:32:43 PM

ਚੰਡੀਗੜ੍ਹ (ਬਿਊਰੋ)– ਲੰਮੇ ਇੰਤਜ਼ਾਰ ਤੋਂ ਬਾਅਦ ਪੰਜਾਬੀ ਗਾਇਕ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਰਿਲੀਜ਼ ਹੋ ਗਈ ਹੈ। ਇਸ ਐਲਬਮ ਦੇ ਸਾਰੇ ਗੀਤ ਸਟ੍ਰੀਮਿੰਗ ਸਾਈਟਸ ’ਤੇ ਰਿਲੀਜ਼ ਕਰ ਦਿੱਤੇ ਗਏ ਹਨ। ਉਥੇ ਹੀ ਐਲਬਮ ਦੇ ਪਹਿਲੇ ਗੀਤ ‘ਛੱਲਾ’ ਦੀ ਵੀਡੀਓ ਵੀ ਰਿਲੀਜ਼ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : 28 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ, ਮੁੜ ਵੈਂਟੀਲੇਟਰ ’ਤੇ ਕੀਤਾ ਸ਼ਿਫਟ

ਯੂਟਿਊਬ ’ਤੇ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਏ ਐਲਬਮ ਦੇ ਗੀਤ ‘ਛੱਲਾ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਖ਼ਬਰ ਲਿਖੇ ਜਾਣ ਤਕ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹੀ ਨਹੀਂ, ਯੂਟਿਊਬ ’ਤੇ ਗੀਤ 28ਵੇਂ ਨੰਬਰ ’ਤੇ ਟਰੈਂਡ ਵੀ ਕਰ ਰਿਹਾ ਹੈ।

ਦੱਸ ਦੇਈਏ ਕਿ ਗੀਤ ਨੂੰ ਨਿਮਰਤ ਖਹਿਰਾ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ ਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਬਣਾਈ ਗਈ ਹੈ।

PunjabKesari

ਗੀਤ ’ਚ ਨਿਮਰਤ ਖਹਿਰਾ ਨਾਲ ਪੰਜਾਬੀ ਗਾਇਕ ਇੰਦਰ ਚਾਹਲ ਵੀ ਨਜ਼ਰ ਆ ਰਹੇ ਹਨ। ਗੀਤ ਦੀ ਸ਼ੂਟਿੰਗ ਬਹੁਤ ਹੀ ਖ਼ੂਬਸੂਰਤ ਲੋਕੇਸ਼ਨਾਂ ’ਤੇ ਕੀਤੀ ਗਈ ਹੈ। ਨਾਲ ਹੀ ਨਿਮਰਤ ਖਹਿਰਾ ਦੇ ਡਾਂਸ ਦੇ ਵੀ ਖ਼ੂਬ ਚਰਚੇ ਹੋ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News