ਮਹਾਰਾਸ਼ਟਰ ਦੇ ਬਾਰਾਮਤੀ ’ਚ ਵੋਟਿੰਗ ''ਚ ਗਿਰਾਵਟ, ਲੋਕਾਂ ਨੂੰ ਪਸੰਦ ਨਹੀਂ ਆਈ, ਨਨਾਣ-ਭਰਜਾਈ ਦੀ ਲੜਾਈ

Thursday, May 09, 2024 - 01:40 PM (IST)

ਨੈਸ਼ਨਲ ਡੈਸਕ- ਪਿਛਲੇ ਦੋ ਗੇੜਾਂ ਦੀ ਤਰ੍ਹਾਂ ਤੀਜੇ ਪੜਾਅ ਵਿਚ ਵੀ ਮਹਾਰਾਸ਼ਟਰ ਵਿਚ ਘੱਟ ਵੋਟਿੰਗ ਹੋਈ। ਪੂਰੇ ਦੇਸ਼ ਦੀਆਂ ਨਜ਼ਰਾਂ ਬਾਰਾਮਤੀ ਲੋਕ ਸਭਾ ਸੀਟ ’ਤੇ ਟਿਕੀਆਂ ਹੋਈਆਂ ਸਨ। ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੇ ਵੱਖ ਹੋਣ ਤੋਂ ਬਾਅਦ ਪਹਿਲੀ ਚੋਣ ਵਿਚ ਬਾਰਾਮਤੀ ਦੇ ਵੋਟਰਾਂ ਦਾ ਕੀ ਪ੍ਰਤੀਕਰਮ ਹੈ। 7 ਮਈ ਨੂੰ ਘੱਟ ਵੋਟਾਂ ਪਾ ਕੇ ਬਾਰਾਮਤੀ ਦੇ ਲੋਕਾਂ ਨੇ ਸੀਨੀਅਰ ਅਤੇ ਜੂਨੀਅਰ ਪਵਾਰ ਦੋਵਾਂ ਨੂੰ ਇਹ ਸੰਦੇਸ਼ ਦਿੱਤਾ ਕਿ ਪਵਾਰ ਪਰਿਵਾਰ ਵਿਚ ਚੱਲ ਰਹੀ ਨਨਾਣ-ਭਰਜਾਈ ਦੀ ਲੜਾਈ ਉਨ੍ਹਾਂ ਨੂੰ ਪਸੰਦ ਨਹੀਂ ਹੈ। ਹਾਲਾਤ ਇਹ ਸਨ ਕਿ ਜ਼ਿਆਦਾਤਰ ਵੋਟਰ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲੇ। ਚੋਣ ਕਮਿਸ਼ਨ ਮੁਤਾਬਕ ਬਾਰਾਮਤੀ ’ਚ ਵੋਟਿੰਗ ਘੱਟ ਹੋਈ ਹੈ। ਸਿਰਫ਼ 47.84 ਫੀਸਦੀ ਵੋਟਿੰਗ ਦਰਜ ਕੀਤੀ ਗਈ। 2019 ਦੀਆਂ ਲੋਕ ਸਭਾ ਚੋਣਾਂ ’ਚ ਬਾਰਾਮਤੀ ਲੋਕ ਸਭਾ ਸੀਟ ’ਤੇ 64 ਫੀਸਦੀ ਵੋਟਿੰਗ ਹੋਈ ਸੀ। ਅਜਿਹੇ ’ਚ ਬਾਰਾਮਤੀ ’ਚ ਕਾਫੀ ਵੋਟਿੰਗ ਹੋਈ। ਵੋਟਿੰਗ ਦਾ ਅੰਕੜਾ 50 ਫੀਸਦੀ ਨੂੰ ਵੀ ਪਾਰ ਨਹੀਂ ਕਰ ਸਕਿਆ।

ਇਕ ਮੀਡੀਆ ਰਿਪੋਰਟ ਮੁਤਾਬਕ ਬਾਰਾਮਤੀ ਸੀਟ ਲਈ ਚੋਣ ਪ੍ਰਚਾਰ ਦੌਰਾਨ ਇਲਜ਼ਾਮ ਅਤੇ ਜਵਾਬੀ ਇਲਜ਼ਾਮ ਬਹੁਤ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ। ਬਾਰਾਮਤੀ ਦੇ ਲੋਕਾਂ ਨੂੰ ਵੀ ਇਹ ਪਸੰਦ ਨਹੀਂ ਆਇਆ। ਇਸ ਦੇ ਨਾਲ ਹੀ ਭਾਵਨਾਤਮਕ ਅਪੀਲਾਂ, ਹੰਝੂਆਂ ਅਤੇ ਵਿਕਾਸ ਦੇ ਵਾਅਦੇ ਵੀ ਲੋਕਾਂ ਨੂੰ ਪੋਲਿੰਗ ਬੂਥ ਵੱਲ ਖਿੱਚਣ ਵਿਚ ਅਸਫਲ ਰਹੇ। ਜਦੋਂ ਸੁਨੇਤਰਾ ਬਾਰਾਮਤੀ ਤੋਂ ਉਮੀਦਵਾਰ ਬਣੀ ਤਾਂ ਸ਼ਰਦ ਪਵਾਰ ਨੇ ਉਸ ਨੂੰ ਬਾਹਰਲੀ ਦੱਸਿਆ, ਜਦਕਿ ਅਜੀਤ ਪਵਾਰ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਨੂੰਹ ਨੂੰ ਘਰ ਦੀ ਮਾਲਕਣ ਬਣਨ ਲਈ ਕਿੰਨਾ ਸਮਾਂ ਉਡੀਕ ਕਰਨੀ ਪਵੇਗੀ। ਜਦਕਿ ਸ਼ਰਦ ਪਵਾਰ ਗਰੁੱਪ ਦੇ ਰੋਹਿਤ ਪਵਾਰ ਨੇ ਆਪਣਾ ਭਾਸ਼ਣ ਦਿੰਦੇ ਹੋਏ ਹੰਝੂ ਵਹਾਏ। ਐਕਟਿੰਗ ਕਰਦੇ ਹੋਏ ਅਜੀਤ ਪਵਾਰ ਨੇ ਇਕ ਤਰ੍ਹਾਂ ਨਾਲ ਇਸ ਦਾ ਮਜ਼ਾਕ ਉਡਾਇਆ। ਐੱਨ. ਸੀ. ਪੀ. ’ਚ ਦੋ ਫਾੜ ਹੋਣ ਤੋਂ ਬਾਅਦ ਵਰਕਰਾਂ ਵਿਚ ਕੋਈ ਉਤਸ਼ਾਹ ਨਹੀਂ ਦਿਖਾਈ ਦਿੱਤਾ।


Rakesh

Content Editor

Related News