ਸਾਲ ਦੀ ਸਭ ਤੋਂ ਵੱਡੀ ਪਰਿਵਾਰਕ ਡਰਾਮਾ ਫ਼ਿਲਮ 'ਨੀ ਮੈਂ ਸੱਸ ਕੁੱਟਣੀ 2' ਦਾ ਟਰੇਲਰ ਹੋਇਆ ਰਿਲੀਜ਼

05/25/2024 1:56:08 PM

ਜਲੰਧਰ (ਸਹਿਜ ਕੌਰ) : ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫ਼ਿਲਮਾਂ 'ਚ ਸ਼ੁਮਾਰ ਕਰਵਾਉਂਦੀ 'ਨੀ ਮੈਂ ਸੱਸ ਕੁੱਟਣੀ 2' ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਿਲੀਜ਼ ਹੁੰਦੇ ਹੀ ਫ਼ਿਲਮ ਦਾ ਟਰੇਲਰ ਟਰੈਂਡਿੰਗ ਨੰਬਰ 17 'ਤੇ ਟਰੈਂਡ ਕਰ ਰਿਹਾ ਹੈ। 

'ਸਾ-ਰੇ-ਗਾ-ਮਾ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਬਨਵੈਤ ਫਿਲਮਜ਼-ਏ ਯੁਡਲੀ ਫ਼ਿਲਮ ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਦਿਲਚਸਪ-ਪਰਿਵਾਰਿਕ-ਡਰਾਮਾ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਮੋਹਿਤ ਬਨਵੈਤ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਨਿਰਮਾਤਾ ਕਈ ਵੱਡੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਉਕਤ ਫ਼ਿਲਮ ਨਾਲ ਨਿਰੇਦਸ਼ਕ ਦੇ ਰੂਪ 'ਚ ਇੱਕ ਨਵੀਂ ਸਿਨੇਮਾ ਪਾਰੀ ਦੇ ਅਗਾਜ਼ ਵੱਲ ਵਧੇ ਹਨ।

ਸਾਲ 2022 'ਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ 'ਨੀ ਮੈਂ ਸੱਸ ਕੁੱਟਣੀ' ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਵੱਲੋਂ ਕੀਤਾ ਗਿਆ ਸੀ ਪਰ ਇਸ ਨਵੇਂ ਭਾਗ ਦੀ ਨਿਰਦੇਸ਼ਨ ਕਮਾਂਡ ਉਨਾਂ ਦੀ ਬਜਾਏ ਉਕਤ ਫ਼ਿਲਮ ਦਾ ਨਿਰਮਾਣ ਕਰਨ ਵਾਲੇ ਮੋਹਿਤ ਬਨਵੈਤ ਸੰਭਾਲ ਰਹੇ ਹਨ। ਇਸ ਫ਼ਿਲਮ 'ਚ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਤਨਵੀ ਨਾਗੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਅਕਸ਼ਿਤਾ ਸ਼ਰਮਾ, ਨਿਸ਼ਾ ਬਾਨੋ ਆਦਿ ਵੱਲੋਂ ਮੁੱਖ ਭੂਮਿਕਾ ਨਿਭਾਈਆਂ ਗਈਆਂ ਸਨ।

ਪੰਜਾਬ ਦੇ ਖਰੜ-ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਫਿਲਮਾਏ ਗਏ ਹਨ। ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਪਹਿਲੀ ਫ਼ਿਲਮ ਵਾਲੇ ਜ਼ਿਆਦਾਤਰ ਚਿਹਰਿਆਂ ਨੂੰ ਮੁੜ ਦੁਹਰਾਇਆ ਗਿਆ ਹੈ, ਜਿੰਨ੍ਹਾਂ 'ਚ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਤਨਵੀ ਨਾਗੀ, ਮਹਿਤਾਬ ਵਿਰਕ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਹਾਰਬੀ ਸੰਘਾ ਆਦਿ ਸ਼ੁਮਾਰ ਹਨ। ਇਹ ਫ਼ਿਲਮ 7 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News