ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼

Monday, Mar 03, 2025 - 01:33 PM (IST)

ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼

ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਨੂੰ ਲੈ ਕੇ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਫੈਨਜ਼ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਸਮੁੰਦਰੀ ਜਹਾਜ਼ ਦੀ ਹੈ। ਵੇਖਦੇ ਹੀ ਵੇਖਦੇ ਇਹ ਸਮੁੰਦਰੀ ਜ਼ਹਾਜ ਸਮੁੰਦਰ 'ਚ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਵਾਇਰਲ ਹੋ ਰਹੀ ਵੀਡੀਓ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਮੰਨਾ ਭਾਟੀਆ ਇਸ 'ਚ ਸਵਾਰ ਸੀ ਅਤੇ ਉਸ ਦੀ ਇਸ ਹਾਦਸੇ 'ਚ ਮੌਤ ਹੋ ਗਈ ਹੈ। ਹਾਲਾਂਕਿ ਇਸ ਵੀਡੀਓ 'ਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। 

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ mystic.sufiyan ਨਾਂ ਦੇ ਅਕਾਊਂਟ 'ਤੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ।

 ਦੱਸਣਯੋਗ ਹੈ ਕਿ ਤਮੰਨਾ ਭਾਟੀਆ ਨੇ ਆਪਣੇ ਕਰੀਆਰ ਦੀ ਸ਼ੁਰੂਆਤ ਸਾਲ 2005 'ਚ ਹਿੰਦੀ ਫ਼ਿਲਮ 'ਚਾਂਦ ਸਾ ਰੋਸ਼ਨ ਚੇਹਰਾ' ਨਾਲ ਕੀਤੀ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਸਫਲਤਾ ਹਾਸਲ ਨਾ ਕਰ ਸਕੀ। ਇਸ ਤੋਂ ਬਾਅਦ ਤਮੰਨਾ ਨੇ ਹਾਲੀਵੁੱਡ ਵੱਖ ਮੁੱਖ ਮੋੜ ਲਿਆ। ਉਸ ਨੇ ਦੱਖਣ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ। ਸਾਲ 2003 'ਚ ਉਸ ਨੇ ਫ਼ਿਲਮ 'ਹਿੰਮਤਵਾਲਾ' ਨਾਲ ਬਾਲੀਵੁੱਡ 'ਚ ਮੁੜ ਐਂਟਰੀ ਕੀਤੀ। ਇਸ ਤੋਂ ਬਾਅਦ ਉਸ ਨੇ ਫ਼ਿਲਮ 'ਹਮਸ਼ਕਲ' ਅਤੇ 'ਐਂਟਰਟੇਨਮੇਂਟ' 'ਚ ਕੰਮ ਕੀਤਾ। ਉਸ ਨੇ 'ਸ਼੍ਰੀ', 'ਵਪਾਰੀ', 'ਕਾਲਿਦਾਸ', 'ਅਯਾਨ', 'ਸੁਰਾ', 'ਰਿਬੇਲ' ਅਤੇ 'ਰਚਨਾ' ਸਮੇਤ ਕਈ ਫ਼ਿਲਮਾਂ ਤੇਲਗੂ ਫ਼ਿਲਮਾਂ 'ਚ ਕੰਮ ਕੀਤਾ ਹੈ। ਉਸ ਦੀ ਫ਼ਿਲਮ 'ਬਾਹੂਬਲੀ' ਸੁਪਰਹਿੱਟ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News