‘ਰਾਗਿਨੀ MMS 3’ ’ਚ ਨਜ਼ਰ ਆਵੇਗੀ ਤਮੰਨਾ ਭਾਟੀਆ

Monday, Apr 27, 2026 - 11:08 AM (IST)

‘ਰਾਗਿਨੀ MMS 3’ ’ਚ ਨਜ਼ਰ ਆਵੇਗੀ ਤਮੰਨਾ ਭਾਟੀਆ

ਮੁੰਬਈ- ਰਾਗਿਨੀ MMS (2011) ਅਤੇ ਰਾਗਿਨੀ MMS 2 (2014) ਤੋਂ ਬਾਅਦ, ਏਕਤਾ ਕਪੂਰ ਦੇ ਬੈਨਰ ਹੇਠ ਬਣਨ ਵਾਲੀ "ਰਾਗਿਨੀ MMS 3" ਕਾਫ਼ੀ ਸਮੇਂ ਤੋਂ ਖ਼ਬਰਾਂ ਵਿੱਚ ਹੈ। ਤਮੰਨਾ ਭਾਟੀਆ ਦਾ ਨਾਮ ਪਹਿਲਾਂ ਹੀ ਇਸ ਪ੍ਰੋਜੈਕਟ ਨਾਲ ਜੁੜ ਚੁੱਕਾ ਹੈ ਅਤੇ ਰਿਪੋਰਟਾਂ ਹਨ ਕਿ ਆਮਿਰ ਖਾਨ ਦਾ ਪੁੱਤਰ, ਜੁਨੈਦ ਖਾਨ, "ਰਾਗਿਨੀ MMS 3" ਵਿੱਚ ਦਿਖਾਈ ਦੇ ਸਕਦਾ ਹੈ।

ਦੱਸ ਦੇਈਏ ਕਿ ਤਮੰਨਾ ਸਾਊਥ ਦੇ ਨਾਲ-ਨਾਲ ਬਾਲੀਵੁੱਡ ’ਚ ਵੀ ਜਲਵਾ ਦਿਖਾ ਰਹੀ ਹੈ। ਇਸ ਸਾਲ ਤਮੰਨਾ ਭਾਟੀਆ 5 ਬਾਲੀਵੁੱਡ ਅਤੇ 2 ਸਾਊਥ ਫ਼ਿਲਮਾਂ ’ਚ ਵੀ ਨਜ਼ਰ ਆਵੇਗੀ। ਹੁਣੇ ਜਿਹੇ ਉਨ੍ਹਾਂ ਨੂੰ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਨਾਲ ਫ਼ਿਲਮ ‘ਓ ਰੋਮੀਓ’ ’ਚ ਦੇਖਿਆ ਗਿਆ ਸੀ, ਜੋ ਫਰਵਰੀ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਉਨ੍ਹਾਂ ਦੀ ਫ਼ਿਲਮ ‘ਰੇਂਜਰ’ ਦਸੰਬਰ ’ਚ ਰਿਲੀਜ਼ ਹੋਵੇਗੀ। ਇਸ ’ਚ ਉਹ ਅਜੈ ਦੇਵਗਨ ਅਤੇ ਸੰਜੇ ਦੱਤ ਨਾਲ ਸਕ੍ਰੀਨ ਸ਼ੇਅਰ ਕਰੇਗੀ। ਉਹ ਸਸਪੈਂਸ ਥ੍ਰਿਲਰ ਫ਼ਿਲਮ ‘ਵਨ ਫੋਰਸ ਆਫ ਦਿ ਫੋਰੈਸਟ’ ’ਚ ਵੀ ਨਜ਼ਰ ਆਵੇਗੀ, ਜੋ ਮਈ ’ਚ ਰਿਲੀਜ਼ ਹੋਵੇਗੀ। ਫ਼ਿਲਮ ’ਚ ਸਿਧਾਰਥ ਮਲਹੋਤਰਾ, ਨਿਮਰਤ ਕੌਰ ਅਤੇ ਯੋ-ਯੋ ਹਨੀ ਸਿੰਘ ਵੀ ਹਨ।


author

cherry

Content Editor

Related News