ਰਣਦੀਪ ਹੁੱਡਾ ਨੇ ਵਿਆਹ ਮਗਰੋਂ ਪਤਨੀ ਨਾਲ ਮਨਾਇਆ ਨਵਾਂ ਵਰ੍ਹਾ, ਲਿਨ ਨੇ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

Monday, Jan 01, 2024 - 12:47 PM (IST)

ਰਣਦੀਪ ਹੁੱਡਾ ਨੇ ਵਿਆਹ ਮਗਰੋਂ ਪਤਨੀ ਨਾਲ ਮਨਾਇਆ ਨਵਾਂ ਵਰ੍ਹਾ, ਲਿਨ ਨੇ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਪਿਛਲੇ ਸਾਲ ਨਵੰਬਰ 'ਚ ਲਿਨ ਲੈਸ਼ਰਾਮ ਨਾਲ ਮਨੀਪੁਰ ਦੇ ਇੰਫਾਲ 'ਚ ਵਿਆਹ ਕਰਵਾਇਆ ਸੀ। ਵਿਆਹ ਮਗਰੋਂ 11 ਦਸੰਬਰ, 2023 ਨੂੰ ਰਣਦੀਪ ਹੁੱਡਾ ਤੇ ਲਿਨ ਨੇ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਵੀ ਕੀਤਾ, ਜਿਸ 'ਚ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। 

ਦੱਸ ਦਈਏ ਕਿ ਵਿਆਹ ਮਗਰੋਂ ਇਹ ਜੋੜਾ ਆਪਣੇ ਹਨੀਮੂਨ ਲਈ ਕੇਰਲ ਪਹੁੰਚਿਆ ਹੋਇਆ ਹੈ। ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਜੋੜਾ ਸੈਲਫੀ ਖਿੱਚਦਾ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ 'ਚ ਰਣਦੀਪ ਅਤੇ ਲਿਨ ਲੈਸ਼ਰਾਮ 2023 ਦੇ ਸਨਸੈਟ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੋਵੇਂ ਕੁਦਰਤ ਨਾਲ ਘਿਰੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰਣਦੀਪ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਸਵੀਮਿੰਗ ਪੋਸ਼ਾਕ 'ਚ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, "2023 ਦਾ ਆਖਰੀ ਸਨਸੈਟ."

PunjabKesari

ਰਣਦੀਪ ਹੁੱਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ  ਦੀ ਫ਼ਿਲਮ 'ਸਵਤੰਤਰ ਵੀਰ ਸਾਵਰਕਰ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਗਿਆ।

PunjabKesari


author

sunita

Content Editor

Related News