ਭਾਈ ਦੂਜ ''ਤੇ ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਭਰਾ ਅਤੇ ਭੈਣ ਨਾਲ ਤਸਵੀਰਾਂ

Sunday, Nov 07, 2021 - 01:05 PM (IST)

ਭਾਈ ਦੂਜ ''ਤੇ ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਭਰਾ ਅਤੇ ਭੈਣ ਨਾਲ ਤਸਵੀਰਾਂ

ਮੁੰਬਈ- ਬਾਲੀਵੁੱਡ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਬੀਤੇ ਦਿਨੀ ਭਾਈ-ਦੂਜ ਦਾ ਤਿਉਹਾਰ ਸੀ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ। ਦੇਸ਼ ਭਰ ‘ਚ ਬਹੁਤ ਪ੍ਰੇਮ ਪਿਆਰ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ।

नेहा कक्कड़ ने शेयर की बचपन की तस्वीर, लिखा 'दुनिया के बेस्ट भाई और बेस्ट  बहन को हैप्पी भाईदूज' neha kakkar shares childhood photo on bhai dooj  bollywood Tadka

ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਉਂਦੀਆ ਅਤੇ ਆਪਣੇ ਭਰਾ ਦੀ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀਆਂ ਹਨ। ਨੇਹਾ ਕੱਕੜ ਵੀ ਹਰ ਵਾਰ ਇਸ ਤਿਉਹਾਰ ਨੂੰ ਬਹੁਤ ਹੀ ਪਿਆਰ ਅਤੇ ਸ਼ਰਧਾ ਦੇ ਨਾਲ ਆਪਣੀ ਭੈਣ ਸੋਨੂ ਕੱਕੜ ਅਤੇ ਭਰਾ ਟੋਨੀ ਕੱਕੜ ਦੇ ਨਾਲ ਸੈਲੀਬ੍ਰੇਟ ਕਰਦੀ ਹੈ।

Bhai Dooj 2021: पूजा की थाली हाथ में थाम भाई टोनी को सोनू-नेहा ने लगाया  टीका, ट्रेडिशनल लुक में खूबसूरत दिखीं 'कक्कड़ सिस्टर्स' neha kakkar and  sonu kakkar ...
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭੈਣ ਭਰਾ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- ‘ਭਾਈ ਦੂਜ ਦੀਆਂ ਸ਼ੁਭਕਾਮਨਾਵਾਂ ਮੇਰੀ ਪਿਆਰੀ ਸੋਨੂ ਕੱਕੜ ਭੈਣ ਅਤੇ ਟੋਨੀ ਕੱਕੜ ਭਰਾ ਅਤੇ ਮੇਰੇ ਵੱਲੋਂ ਸਭ ਨੂੰ’। ਪ੍ਰਸ਼ੰਸਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਨੋ ਲੱਖ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਹਨ।

Indian Idol judge Neha Kakkar and husband Rohanpreet Singh celebrate their  first Diwali together in Dubai; see pics - Times of India
ਨੇਹਾ ਕੱਕੜ ਨੇ ਦੀਵਾਲੀ ਮੌਕੇ ਉੱਤੇ ਵੀ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਹਾਲ ਹੀ ‘ਚ ਦੋਵਾਂ ਦਾ ਨਵਾਂ ਗੀਤ ‘ਦੋ ਗੱਲਾਂ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਕਤੂਬਰ ਮਹੀਨੇ ‘ਚ ਦੋਵਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਵੀ ਮਨਾਈ ਹੈ।

 


author

Aarti dhillon

Content Editor

Related News