ਨੇਹਾ ਕੱਕੜ ਦੇ ਸਿਰ ’ਤੇ ਚੜ੍ਹਿਆ ‘ਪੁਸ਼ਪਾ’ ਦਾ ਜਾਦੂ, ਰੇਤ ’ਤੇ ਲੇਟ ਕੇ ਕੀਤਾ ਡਾਂਸ

01/24/2022 7:31:30 PM

ਮੁੰਬਈ (ਬਿਊਰੋ)– ਟੀ. ਵੀ. ਤੋਂ ਲੈ ਕੇ ਬਾਲੀਵੁੱਡ ਤਕ ਦੇ ਸਿਤਾਰੇ ਪੁਸ਼ਪਾ ਰਾਜ ਦੇ ਦੀਵਾਨੇ ਹੋ ਗਏ ਹਨ। ਫ਼ਿਲਮ ਦੇ ਗੀਤ ਨੂੰ ਲੈ ਕੇ ਡਾਇਲਾਗ ਵੀ ਇੰਟਰਨੈੱਟ ’ਤੇ ਧਮਾਲ ਮਚਾ ਰਹੇ ਹਨ। ਹਾਲ ਹੀ ’ਚ ਪੰਜਾਬੀ ਗਾਇਕਾ ਨੇਹਾ ਕੱਕੜ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਇਸ ਵੀਡੀਓ ’ਚ ਨੇਹਾ ‘ਪੁਸ਼ਪਾ’ ਦੇ ਗੀਤ ‘ਓ ਅੰਟਾਵਾ’ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਦੀਵਾਨੇ ਹੋ ਗਏ ਹਨ।

ਨੇਹਾ ਕੱਕੜ ਨੇ ਹਾਲ ਹੀ ’ਚ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ‘ਪੁਸ਼ਪਾ’ ਫ਼ਿਲਮ ਦੇ ਗੀਤ ‘ਓ ਅੰਟਾਵਾ’ ’ਤੇ ਰੇਤ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਉਸ ਦੇ ਡਾਂਸ ਸਟੈੱਪ ਦੇ ਨਾਲ ਹੀ ਉਸ ਦੇ ਐਕਸਪ੍ਰੈਸ਼ਨ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ।

ਇਕ ਯੂਜ਼ਰ ਨੇ ਕੁਮੈਂਟ ਕਰਕੇ ਲਿਖਿਆ, ‘ਸੋ ਕਿਊਟ ਨੇਹਾ ਕਿੰਨੀ ਪਿਆਰੀ ਲੱਗ ਰਹੇ ਹੋ।’ ਉਥੇ ਦੂਜੇ ਯੂਜ਼ਰ ਨੇ ਲਿਖਿਆ, ‘ਸੁਪਰ ਕਿਊਟ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News