ਹਿਮਾਂਸ਼ ਕੋਹਲੀ ਨੂੰ ਭੁੱਲ ਅੱਗੇ ਵਧੀ ਨੇਹਾ ਕੱਕੜ, 'ਕੁੜਮਾਈ' ਦੀ ਤਸਵੀਰ ਵਾਇਰਲ

Thursday, Oct 08, 2020 - 07:35 PM (IST)

ਹਿਮਾਂਸ਼ ਕੋਹਲੀ ਨੂੰ ਭੁੱਲ ਅੱਗੇ ਵਧੀ ਨੇਹਾ ਕੱਕੜ, 'ਕੁੜਮਾਈ' ਦੀ ਤਸਵੀਰ ਵਾਇਰਲ

ਜਲੰਧਰ (ਬਿਊਰੋ) - ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ਵਿਚ ਹਨ। ਹਾਲਾਂਕਿ, ਉਨ੍ਹਾਂ ਵਿਚੋਂ ਕਿਸੇ ਨੇ ਵੀ ਹਾਲੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਇਸ ਦੌਰਾਨ ਦੋਵਾਂ ਦੀ ਇਕ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਦੀ ਤਸਵੀਰ ਇੰਸਟਾਗ੍ਰਾਮ 'ਤੇ ਇਕ ਫੈਨ ਪੇਜ਼ ਵਲੋਂ ਸਾਂਝੀ ਕੀਤੀ ਗਈ ਹੈ, ਜਿਸ 'ਚ ਦੋਵੇਂ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਕੁਝ ਨਜ਼ਰ ਆ ਰਿਹਾ ਹੈ। ਨੇਹਾ ਇਸ ਸਮੇਂ ਕੈਜੁਅਲ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਹਾ ਅਤੇ ਰੋਹਨਪ੍ਰੀਤ ਨਾਲ ਖੜ੍ਹੇ 2 ਵਿਅਕਤੀ ਰੋਹਨਪ੍ਰੀਤ ਦੇ ਮਾਪੇ ਹਨ।
PunjabKesari
ਦੱਸ ਦਈਏ ਕਿ ਰੋਹਨਪ੍ਰੀਤ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾ 'ਤੇ ਨੇਹਾ ਕੱਕੜ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ 'ਸ਼ੁਕਰ ਹੈ ਮੇਰੇ ਰੱਬਾ! ਨਾਲ ਹੀ ਹਾਰਟ ਵੀ ਬਣਿਆ ਹੋਇਆ ਹੈ। ਇਸ 'ਤੇ ਨੇਹਾ ਕੱਕੜ ਨੇ ਕੁਮੈਂਟ ਕਰਦਿਆਂ 'ਵਾਹਿਗੁਰੂ ਜੀ' ਲਿਖਿਆ।
PunjabKesari
ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਦਾ ਰਿਐਕਸ਼ਨ

ਹਾਲ ਹੀ ਵਿਚ ਜਦੋਂ ਹਿਮਾਂਸ਼ ਨੂੰ ਨੇਹਾ ਅਤੇ ਰੋਹਨਪ੍ਰੀਤ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਜੇ ਨੇਹਾ ਵਿਆਹ ਕਰਵਾ ਰਹੀ ਹੈ ਤਾਂ ਮੈਂ ਉਸ ਲਈ ਖੁਸ਼ ਹਾਂ।" ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਰਹੀ ਹੈ, ਉਥੇ ਉਨ੍ਹਾਂ ਨਾਲ ਕੋਈ ਹੈ ਅਤੇ ਇਹ ਵੇਖ ਕੇ ਚੰਗਾ ਲੱਗਿਆ।
PunjabKesari
ਹਿਮਾਂਸ਼ ਨੂੰ ਫਿਰ ਪੁੱਛਿਆ ਗਿਆ ਕੀ ਉਹ ਨੇਹਾ ਅਤੇ ਰੋਹਨਪ੍ਰੀਤ ਦੀ ਪ੍ਰੇਮ ਕਹਾਣੀ ਬਾਰੇ ਜਾਣਦਾ ਹੈ? ਅਦਾਕਾਰ ਨੇ ਕਿਹਾ, "ਨਹੀਂ, ਮੈਨੂੰ ਕੁਝ ਨਹੀਂ ਪਤਾ।"
ਦੱਸ ਦੇਈਏ ਕਿ ਨੇਹਾ ਅਤੇ ਹਿਮਾਂਸ਼ 4 ਸਾਲਾਂ ਤੋਂ ਰਿਸ਼ਤੇ 'ਚ ਸਨ। ਦੋਵਾਂ ਦਾ ਸਾਲ 2018 'ਚ ਬ੍ਰੇਕਅਪ ਹੋ ਗਿਆ ਸੀ। ਨੇਹਾ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਰਿਸ਼ਤੇ ਟੁੱਟਣ ਦੀ ਖਬਰ ਦਿੱਤੀ। ਨੇਹਾ ਨੇ ਇਹ ਵੀ ਦੱਸਿਆ ਸੀ ਕਿ ਉਹ ਇਹ ਰਿਸ਼ਤਾ ਟੁੱਟਣ ਤੋਂ ਬਾਅਦ ਡਿਪ੍ਰੈਸ਼ਨ ਵਿਚ ਚਲੀ ਗਈ ਸੀ।
PunjabKesari


author

sunita

Content Editor

Related News