ਨੇਹਾ ਕੱਕੜ ਬੋਲਡ ਅੰਦਾਜ਼ ’ਚ ਆਈ ਨਜ਼ਰ, ਪਿੰਕ ਗਾਊਨ ’ਚ ਮੁੰਬਈ ਦੀ ਸੜਕ ’ਤੇ ਦਿੱਤੇ ਪੋਜ਼

Monday, Sep 19, 2022 - 05:20 PM (IST)

ਨੇਹਾ ਕੱਕੜ ਬੋਲਡ ਅੰਦਾਜ਼ ’ਚ ਆਈ ਨਜ਼ਰ, ਪਿੰਕ ਗਾਊਨ ’ਚ ਮੁੰਬਈ ਦੀ ਸੜਕ ’ਤੇ ਦਿੱਤੇ ਪੋਜ਼

ਮੁੰਬਈ- ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਨੇਹਾ ਕੱਕੜ ਲੁੱਕ ਦੇ ਮਾਮਲੇ ’ਚ ਵੀ ਕਿਸੇ ਤੋਂ ਘੱਟ ਨਹੀਂ ਹੈ। ਨੇਹਾ ਲੁੱਕ ਦੇ ਮਾਮਲੇ ’ਚ ਵੀ ਵੱਡੀਆਂ-ਵੱਡੀਆਂ ਹਸਤੀਆਂ ਦਾ ਮੁਕਾਬਲਾ ਕਰਦੀ ਹੈ। ਉਹ ਅਕਸਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। 

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਫ਼ਿਲਮ ‘ਉਚਾਈ’ ਦਾ ਦੂਜਾ ਪੋਸਟਰ ਕੀਤਾ ਸਾਂਝਾ, ਪੁੱਤਰ ਅਭਿਸ਼ੇਕ ਨੇ ਅਜਿਹੀ ਕੀਤੀ ਪ੍ਰਤੀਕਿਰਿਆ

ਹਾਲ ਹੀ ’ਚ ਨੇਹਾ ਕੱਕੜ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਦਰਅਸਲ ਨੇਹਾ ਮੁੰਬਈ ਦੇ ਇਕ ਈਵੈਂਟ ’ਚ ਸ਼ਾਮਲ ਹੋਈ ਸੀ। ਜਿਸ ਮੌਕੇ ਗਾਇਕਾ ਦਾ ਬੇਹੱਦ ਖੂਬਸੂਰਤ ਅੰਦਾਜ਼ ਸਾਹਮਣੇ ਆਈਆ ਅਤੇ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਗਾਇਕਾ ਨੇਹਾ ਦੀ ਬੋਲਡ ਲੁੱਕ ਦੇਖ ਕੇ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਨੇਹਾ  ਪਿੰਕ ਕਲਰ ਦੇ ਗਾਊਨ ’ਚ ਨਜ਼ਰ ਆ ਰਹੀ ਹੈ। ਇਸ ’ਚ ਅਦਾਕਾਰਾ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਨੇਹਾ ਨੇ ਇਸ ਦੇ ਨਾਲ ਲਾਈਟ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ ।

PunjabKesari

ਇਸ ਦੇ ਨਾਲ ਗਾਇਕਾ ਨੇ ਪਿੰਕ ਲਿਪਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਨੇਹਾ ਮੁੰਬਈ ਦੀਆਂ ਸੜਕਾਂ ’ਤੇ ਸਟਾਈਲਿਸ਼ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਵੀਡੀਓ ’ਚ ਦੇਖ ਸਕਦੇ ਹੋ ਗਾਇਕਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਅਤੇ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ : ਬਿੱਗ ਬੀ ਨੇ ਪਾਰਥੇਨਨ ’ਚ ਖ਼ਰੀਦੀ 31ਵੀਂ ਮੰਜ਼ਿਲ, ‘ਜਲਸਾ’ ਤੋਂ ਬਾਅਦ ਹੁਣ ਇਹ ਹੋਵੇਗਾ ਬੱਚਨ ਪਰਿਵਾਰ ਦਾ ਨਵਾਂ ਘਰ!

 

ਨੇਹਾ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਗਾਇਕਾ ਇੰਨੀਂ ਦਿਨੀਂ ‘ਇੰਡੀਅਨ ਆਈਡਲ 14’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਵਾਇਰਲ ਹੋ ਰਹੀਆਂ ਹਨ।

PunjabKesari


author

Shivani Bassan

Content Editor

Related News