ਨੀਤੂ ਕਪੂਰ ਨੇ ਧੀ ਅਤੇ ਜਵਾਈ ਨਾਲ ਵਿਦੇਸ਼ ''ਚ ਮਨਾਇਆ ਆਪਣਾ ਜਨਮਦਿਨ, ਦੇਖੋ ਤਸਵੀਰਾਂ

Monday, Jul 08, 2024 - 01:44 PM (IST)

ਨੀਤੂ ਕਪੂਰ ਨੇ ਧੀ ਅਤੇ ਜਵਾਈ ਨਾਲ ਵਿਦੇਸ਼ ''ਚ ਮਨਾਇਆ ਆਪਣਾ ਜਨਮਦਿਨ, ਦੇਖੋ ਤਸਵੀਰਾਂ

ਮੁੰਬਈ- ਨੀਤੂ ਕਪੂਰ ਦੀ ਅੱਜ ਵੀ ਬਾਲੀਵੁੱਡ 'ਚ ਵੱਖਰੀ ਪਛਾਣ ਹੈ।ਭਾਵੇਂ ਇਹ ਅਦਾਕਾਰਾ ਕਈ ਸਾਲਾਂ ਤੋਂ ਫ਼ਿਲਮੀ ਪਰਦੇ ਤੋਂ ਗਾਇਬ ਹੈ ਪਰ ਉਸ ਨੇ ਸਾਲ 2009 'ਚ ਫ਼ਿਲਮ 'ਲਵ ਆਜ ਕਲ' ਨਾਲ ਜ਼ਬਰਦਸਤ ਵਾਪਸੀ ਕੀਤੀ। ਅੱਜ ਨੀਤੂ ਕਪੂਰ ਆਪਣਾ 66ਵਾਂ ਜਨਮਦਿਨ ਮਨਾ ਰਹੀ ਹੈ। ਉਹ ਆਪਣੀ ਧੀ ਰਿਧੀਮਾ, ਜਵਾਈ ਭਰਤ ਸਾਹਨੀ ਅਤੇ ਪੋਤੀ ਸਮਾਇਰਾ ਨਾਲ ਵਿਦੇਸ਼ 'ਚ ਆਪਣਾ ਜਨਮਦਿਨ ਮਨਾ ਰਹੀ ਹੈ। ਨੀਤੂ ਕਪੂਰ ਆਪਣੀ ਧੀ ਅਤੇ ਜਵਾਈ ਨਾਲ ਸਵਿਟਜ਼ਰਲੈਂਡ ਦੀਆਂ ਘਾਟੀਆਂ ਦਾ ਆਨੰਦ ਲੈ ਰਹੀ ਹੈ।

PunjabKesari

ਨੀਤੂ ਕਪੂਰ ਦੀ ਧੀ ਰਿਧੀਮਾ ਸਾਹਨੀ ਨੇ ਆਪਣੀ ਮਾਂ ਦੇ ਜਨਮਦਿਨ ਦੀ ਇੱਕ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਸ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦਿੱਗਜ ਅਦਾਕਾਰਾ ਆਪਣੇ ਜਨਮਦਿਨ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਰਿਧੀਮਾ ਕਪੂਰ ਨੇ ਕਪੂਰ ਪਰਿਵਾਰ ਦੀਆਂ 3 ਪੀੜ੍ਹੀਆਂ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਉਸ ਫੋਟੋ 'ਚ ਰਿਧੀਮਾ ਕਪੂਰ ਮਾਂ ਨੀਤੂ ਅਤੇ ਬੇਟੀ ਸਮਾਇਰਾ ਨਾਲ ਨਜ਼ਰ ਆ ਰਹੀ ਹੈ।

PunjabKesari

ਰਣਬੀਰ ਕਪੂਰ ਅਤੇ ਆਲੀਆ ਭੱਟ ਦਿੱਗਜ ਅਦਾਕਾਰਾ ਦੇ ਜਨਮਦਿਨ ਦੇ ਜਸ਼ਨ ਤੋਂ ਗਾਇਬ ਦਿਖਾਈ ਦਿੱਤੇ। ਜਿੱਥੇ ਨੀਤੂ ਕਪੂਰ ਆਪਣਾ ਜਨਮਦਿਨ ਵਿਦੇਸ਼ 'ਚ ਮਨਾ ਰਹੀ ਹੈ, ਉੱਥੇ ਹੀ ਆਲੀਆ ਭੱਟ ਅਤੇ ਰਣਬੀਰ ਕਪੂਰ ਮੁੰਬਈ 'ਚ ਹਨ। ਕੁਝ ਸਮਾਂ ਪਹਿਲਾਂ ਨੀਤੂ ਕਪੂਰ ਨੇ ਬੇਟੀ ਰਿਧੀਮਾ ਅਤੇ ਬੇਟੇ ਰਣਬੀਰ ਕਪੂਰ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਚ ਹਿੱਸਾ ਲਿਆ ਸੀ।

PunjabKesari

ਇਸ ਦੌਰਾਨ ਅਦਾਕਾਰਾ ਨੇ ਆਪਣੇ ਬੇਟੇ ਨਾਲ ਜੁੜੇ ਕਈ ਦਿਲਚਸਪ ਖੁਲਾਸੇ ਕੀਤੇ ਸਨ। 'ਜੁਗ ਜੁਗ ਜੀਓ' ਦੀ ਅਦਾਕਾਰਾ ਨੇ ਦੱਸਿਆ ਕਿ ਰਣਬੀਰ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਹੈ ਅਤੇ ਪਿਤਾ ਬਣਨ ਤੋਂ ਬਾਅਦ ਉਨ੍ਹਾਂ 'ਚ ਕਈ ਬਦਲਾਅ ਆਏ ਹਨ। ਨੀਤੂ ਕਪੂਰ ਮੁਤਾਬਕ ਬੇਟੀ ਰਾਹਾ ਦੇ ਜਨਮ ਤੋਂ ਬਾਅਦ ਰਣਬੀਰ ਕਪੂਰ ਕਾਫੀ ਜ਼ਿੰਮੇਵਾਰ ਹੋ ਗਏ ਹਨ।
 


author

Priyanka

Content Editor

Related News