ਐੱਨ. ਸੀ. ਬੀ. ਨੇ ਇਸ ਬਾਲੀਵੁੱਡ ਕਲਾਕਾਰ ਨੂੰ ਕੀਤਾ ਗ੍ਰਿਫ਼ਤਾਰ, ਕੋਕੀਨ ਵੀ ਹੋਈ ਬਰਾਮਦ

12/11/2020 9:45:57 AM

ਮੁੰਬਈ (ਬਿਊਰੋ) : ਐੱਨ. ਸੀ. ਬੀ. ਨੇ ਅੱਜ ਮੁੰਬਈ 'ਚ ਬਾਲੀਵੁੱਡ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਸੂਰਜ ਗੋਦਾਂਬੇ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਕੋਕੀਨ ਬਰਾਮਦ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬਾਲੀਵੁੱਡ 'ਚ ਨਸ਼ਿਆਂ ਦੀ ਵਰਤੋਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਦੀ ਮੁੰਬਈ ਜ਼ੋਨਲ ਯੂਨਿਟ ਨੇ ਬੁੱਧਵਾਰ ਨੂੰ ਅੰਧੇਰੀ ਦੇ ਓਸ਼ੀਵਾੜਾ ਖੇਤਰ 'ਚ ਮੀਰਾ ਟਾਵਰ 'ਤੇ ਛਾਪਾ ਮਾਰਿਆ। ਐੱਨ. ਸੀ. ਬੀ. ਅਧਿਕਾਰੀਆਂ ਨੇ ਦੱਸਿਆ ਕਿ ਸੂਰਜ ਗੋਦਾਂਬੇ ਅਤੇ ਲਾਲਚੰਦਰ ਯਾਦਵ, ਜੋ ਕਿ ਆਟੋਰਿਕਸ਼ਾ ਚਾਲਕ ਸਨ, ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਐੱਨ. ਸੀ. ਬੀ. ਦੀ ਟੀਮ ਨੇ ਉਨ੍ਹਾਂ ਕੋਲੋਂ 16 ਪੈਕਟ ਨਸ਼ੇ ਕੀਤੇ, ਜਿਨ੍ਹਾਂ ਦਾ ਭਾਰ 17.6 ਗ੍ਰਾਮ ਹੈ, ਜਿਸ 'ਚ 11 ਗ੍ਰਾਮ ਕੋਕੀਨ ਸੀ। ਅਧਿਕਾਰੀ ਨੇ ਕਿਹਾ ਕਿ ਗੋਦਾਮਬੇ ਇਕ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਹੈ ਅਤੇ ਕੁਝ ਪ੍ਰੋਡਕਸ਼ਨ ਹਾਊਸਾਂ ਨਾਲ ਕੰਮ ਕਰ ਚੁੱਕੀ ਹੈ। ਉਸ ਨੇ ਦੱਸਿਆ ਕਿ ਗੋਦਾਮਬੇ ਨੂੰ ਨਸ਼ੀਲੇ ਪਦਾਰਥ ਮਿਲਦੇ ਸਨ ਜਦੋਂ ਕਿ ਯਾਦਵ ਇਸ ਦੀ ਸਪਲਾਈ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਵੀਰਵਾਰ ਨੂੰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਨੂੰ ਮੁੰਬਈ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 16 ਦਸੰਬਰ ਤੱਕ ਐੱਨ. ਸੀ. ਬੀ. ਹਿਰਾਸਤ 'ਚ ਭੇਜ ਦਿੱਤਾ ਗਿਆ।

ਐੱਨ. ਸੀ. ਬੀ. ਨੇ ਮੰਗਲਵਾਰ ਨੂੰ ਮੁੰਬਈ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਾ ਵਪਾਰੀ ਰੀਗਲ ਮਹਾਕਾਲ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਐੱਨ. ਸੀ. ਬੀ. ਨੇ ਛਾਪੇਮਾਰੀ ਦੌਰਾਨ ਢਾਈ ਕਰੋੜ ਰੁਪਏ ਦੇ ਚਰਸ ਅਤੇ 13.51 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।

ਨੋਟ - ਐੱਨ. ਸੀ. ਬੀ. ਵਲੋਂ ਗ੍ਰਿਫ਼ਤਾਰ ਕੀਤੇ ਬਾਲੀਵੁੱਡ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਸੂਰਜ ਗੋਦਾਂਬੇ 'ਤੇ ਤੁਸੀਂ ਕੀ ਰਾਏ ਦੇਣੀ ਚਾਹੁੰਦੇ ਹੋ, ਕੁਮੈਂਟ ਬਾਕਸ ਜ਼ਰੂਰ ਦੱਸੋ।

 


sunita

Content Editor

Related News