ਮਰਨ ਤੋਂ ਬਾਅਦ ਵੀ 6 ਮਰੀਜ਼ਾਂ ਨੂੰ ਨਵਾਂ ਜੀਵਨ ਦੇਵੇਗਾ ਭਾਰਤੀ ਫ਼ੌਜ ਦਾ ਜਵਾਨ, ਬ੍ਰੇਨ ਸਟਰੋਕ ਦਾ ਹੋਇਆ ਸੀ ਸ਼ਿਕਾਰ

Friday, Jul 24, 2026 - 03:26 PM (IST)

ਮਰਨ ਤੋਂ ਬਾਅਦ ਵੀ 6 ਮਰੀਜ਼ਾਂ ਨੂੰ ਨਵਾਂ ਜੀਵਨ ਦੇਵੇਗਾ ਭਾਰਤੀ ਫ਼ੌਜ ਦਾ ਜਵਾਨ, ਬ੍ਰੇਨ ਸਟਰੋਕ ਦਾ ਹੋਇਆ ਸੀ ਸ਼ਿਕਾਰ

ਚੰਡੀਗੜ੍ਹ (ਵੈੱਬ ਡੈਸਕ)- ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਵੀਰੇਂਦਰ ਸਿੰਘ ਮਰਨ ਤੋਂ ਬਾਅਦ 6 ਮਰੀਜ਼ਾਂ ਨੂੰ ਨਵਾਂ ਜੀਵਨ ਦੇਣਗੇ। ਲੱਦਾਖ ਵਿਚ 16,000 ਫੁੱਟ ਦੀ ਉਚਾਈ 'ਤੇ ਇਕ ਦੂਰ-ਦੁਰਾਡੇ ਖੇਤਰ 'ਚ ਉਹ ਬ੍ਰੇਨ ਸਟਰੋਕ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੀ ਪਤਨੀ ਕੁਸੁਮ ਨੇ ਸ਼ਾਨਦਾਰ ਹਿੰਮਤ ਅਤੇ ਸੰਵੇਦਨਸ਼ੀਲਤਾ ਵਿਖਾਈ ਅਤੇ ਉਨ੍ਹਾਂ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ 21 ਜੁਲਾਈ ਨੂੰ ਚੰਡੀਮੰਦਰ ਦੇ ਕਮਾਂਡ ਹਸਪਤਾਲ (ਪੱਛਮੀ ਕਮਾਂਡ) ਵਿੱਚ ਬ੍ਰੇਨ ਡੈੱਡ ਐਲਾਨ ਦਿੱਤਾ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ

PunjabKesari

ਹਰਿਆਣਾ ਦੇ ਮਹਿੰਦਰਗੜ੍ਹ ਦੇ ਰਹਿਣ ਵਾਲੇ ਸਨ ਵੀਰੇਂਦਰ ਸਿੰਘ
ਨਾਇਬ ਸੂਬੇਦਾਰ ਵੀਰੇਂਦਰ ਸਿੰਘ ਮੂਲ ਰੂਪ 'ਚ ਹਰਿਆਣਾ ਦੇ ਮਹਿੰਦਰਗੜ੍ਹ ਸਥਿਤ ਕਨੀਨਾ ਪਿੰਡ ਦਾ ਰਹਿਣ ਵਾਲੇ ਸਨ। ਬ੍ਰੇਨ ਸਟਰੋਕ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ 16 ਜੁਲਾਈ ਨੂੰ ਕਮਾਂਡ ਹਸਪਤਾਲ (ਪੱਛਮੀ ਕਮਾਂਡ), ਚੰਡੀਮੰਦਰ ਵਿਖੇ ਏਅਰਲਿਫਟ ਕੀਤਾ ਗਿਆ। ਉੱਥੇ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। 

ਇਹ ਵੀ ਪੜ੍ਹੋ: ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਹੁਣ ਮਰਨ ਤੋਂ ਬਾਅਦ ਨਾਇਬ ਸੂਬੇਦਾਰ ਦੀਆਂ ਦੋ ਕਿਡਨੀਆਂ, ਇਕ ਲੀਵਰ, ਦੋਵੇਂ ਫੇਫੜੇ, ਦੋਵੇਂ ਕਾਰਨੀਆ ਦਾ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ ਹੈ, ਜਿਸ ਨਾਲ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਕਮਾਂਡ ਹਸਪਤਾਲ (ਪੱਛਮੀ ਕਮਾਂਡ) ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਫੇਫੜੇ ਕੱਢਣ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਭਾਰਤੀ ਫ਼ੌਜ ਨਾਇਬ ਸੂਬੇਦਾਰ ਵੀਰੇਂਦਰ ਸਿੰਘ ਦੇ ਸਰਵਉੱਚ ਬਲੀਦਾਨ ਅਤੇ ਉਨ੍ਹਾਂ ਦੀ ਪਤਨੀ ਕੁਸੁਮ ਦੇ ਨਿਰਸਵਾਰਥ ਅਤੇ ਪ੍ਰੇਰਨਾਦਾਇਕ ਫ਼ੈਸਲੇ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੀ ਹੈ। ਉਨ੍ਹਾਂ ਦਾ ਮਾਨਵਤਾਵਾਦੀ ਯੋਗਦਾਨ ਦਇਆ, ਹਿੰਮਤ ਅਤੇ ਸੇਵਾ ਦੀ ਇਕ ਵਿਲੱਖਣ ਉਦਾਹਰਣ ਹੈ, ਜੋ ਸਮਾਜ ਦੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਅੰਗ ਦਾਨ ਕਰਨ ਲਈ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਬਦਲੇਗੀ ਜਲੰਧਰ ਸਿਟੀ ਸਟੇਸ਼ਨ ਦੀ ਨੁਹਾਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News