ਨਇਨਤਾਰਾ ਸਟਾਰਰ ‘ਮੁਕੁਥੀ ਅੱਮਨ-2’ ਨੂੰ ਡਾਇਰੈਕਟ ਕਰਨਗੇ ਸੁੰਦਰ ਸੀ! ਮੇਕਰਸ ਨੇ ਕੀਤਾ ਐਲਾਨ

Thursday, Sep 19, 2024 - 01:49 PM (IST)

ਨਇਨਤਾਰਾ ਸਟਾਰਰ ‘ਮੁਕੁਥੀ ਅੱਮਨ-2’ ਨੂੰ ਡਾਇਰੈਕਟ ਕਰਨਗੇ ਸੁੰਦਰ ਸੀ! ਮੇਕਰਸ ਨੇ ਕੀਤਾ ਐਲਾਨ

ਮੁੰਬਈ- ਵੇਲਜ਼ ਫਿਲਮ ਇੰਟਰਨੈਸ਼ਨਲ ਦੇ ਡਾਕਟਰ ਈਸ਼ਾਰੀ ਕੇ. ਗਣੇਸ਼, ਜੋ ਤਮਿਲ ਫਿਲਮ ਉਦਯੋਗ ’ਚ ਇਕ ਮਸ਼ਹੂਰ ਨਿਰਮਾਤਾ ਹਨ, ਲੇਡੀ ਸੁਪਰਸਟਾਰ ਨਇਨਤਾਰਾ ਨਾਲ ‘ਮੁਕੁਥੀ ਅੱਮਨ-2’ ਲਈ ਇਕੱਠੇ ਆ ਰਹੇ ਹਨ। ਹੁਣ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋ  ਗਈ ਹੈ ਕਿ ਮਸ਼ਹੂਰ ਨਿਰਦੇਸ਼ਕ ਅਤੇ ਅਦਾਕਾਰ ਸੁੰਦਰ ਸੀ. ਜਿਨ੍ਹਾਂ ਨੇ ਹਾਲ ਹੀ ’ਚ ‘ਅਰਨਮਨਈ-4’ ਫਿਲਮ ਦਾ ਨਿਰਦੇਸ਼ਨ ਕੀਤਾ ਹੈ, ਉਹ ਹੁਣ ‘ਮੁਕੁਥੀ ਅੱਮਨ 2’ ਨੂੰ ਨਿਰਦੇਸ਼ਿਤ ਕਰਨ ਲਈ ਤਿਆਰ ਹਨ। ਪ੍ਰਤਿਭਾਸ਼ਾਲੀ ਲੇਡੀ ਸੁਪਰਸਟਾਰ ਨਇਤਰਾ ਇਸ ਫਿਲਮ ਵਿਚ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ, ਜੋ ਇਕ ਬਹੁਤ ਹੀ ਰੋਮਾਂਚਕ ਸਿਨੇਮੈਟਿਕ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। ਵੇਲਜ਼ ਫਿਲਮ ਇੰਟਰਨੈਸ਼ਨਲ ਇਸ ਫਿਲਮ ਨੂੰ ‘ਡਿਵਾਈਨ ਫੈਂਟੇਸੀ’ ਜਾਨਰ ’ਚ ਬਣਾ ਰਿਹਾ ਹੈ, ਜੋ ਕਿ ਸਾਰੇ ਬੈਕਡ੍ਰਾਪ ਦੇ ਲੋਕਾਂ ਨੂੰ ਆਪਣੇ ਵੱਲ ਖਿੱਚੇਗੀ।

ਇਹ ਖ਼ਬਰ ਵੀ ਪੜ੍ਹੋ -ਬੁਰਕਾ ਪਹਿਨੀ ਔਰਤ ਨੇ ਸਲਮਾਨ ਦੇ ਪਿਤਾ ਸਲੀਮ ਖ਼ਾਨ ਨੂੰ ਦਿੱਤੀ ਧਮਕੀ

ਵੇਲਸ ਫਿਲਮ ਇੰਟਰਨੈਸ਼ਨਲ ਇਸ ਹਾਈ ਬਜਟ ਫਿਲਮ ਨੂੰ ਰਾਉਡੀ ਪਿਕਚਰਜ਼, ਅਵਨੀ ਸਿਨੇਮੈਕਸ (ਪੀ.) ਲਿਮਟਿਡ ਦੇ ਸਹਿਯੋਗ ਨਾਲ ਬਣਾ ਰਿਹਾ ਹੈ ਤੇ ਆਈ.ਬੀ. ਐਂਟਰਟੇਨਮੈਂਟ, ਮਨੋਰੰਜਨ, ਬੀ4ਯੂ ਮੋਸ਼ਨ ਪਿਕਚਰਜ਼ ਵੱਲੋਂ ਸਹਿ-ਨਿਰਮਾਣ ਕੀਤਾ ਜਾ ਰਿਹਾ ਹੈ।। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰਾਜੈਕਟ ਦੀ ਅਗਵਾਈ ਈਸ਼ਾਨ ਸਕਸੈਨਾ, ਸੁਨੀਲ ਸ਼ਾਹ ਅਤੇ ਰਾਜਾ ਸੁਬਰਾਮਨੀਅਮ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News