ਇਨ੍ਹਾਂ ਫਿਲਮਾਂ ''ਚ ਨਿਭਾਏ ਬਿਹਤਰੀਨ ਕਿਰਦਾਰਾਂ ਨਾਲ ਨਵਾਜ਼ੁਦੀਨ ਨੇ ਬਣਾਈ ਆਪਣੀ ਵੱਖਰੀ ਪਛਾਣ

01/28/2022 11:32:12 AM

ਮੁੰਬਈ- ਅਭਿਨੈ ਦੀਆਂ ਦੁਨੀਆਂ 'ਚ ਨਵਾਜ਼ੁਦੀਨ ਸਿੱਦਕੀ ਦਾ ਬੋਲਬਾਲਾ ਹੈ। ਅਦਾਕਾਰ ਨੇ ਆਪਣੇ ਰਸਤੇ ’ਚ ਆਉਣ ਵਾਲੀ ਹਰ ਭੂਮਿਕਾ ’ਚ ਆਪਣੇ ਆਪ ਨੂੰ ਸਾਬਤ ਕੀਤਾ ਹੈ। ਛੋਟੇ ਤੋਂ ਲੈ ਕੇ ਲੀਡ ਤਕ ਨਵਾਜ਼ੁਦੀਨ ਨੇ ਹਰ ਉਸ ਫਿਲਮ 'ਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ, ਜਿਸ ਦਾ ਉਹ ਹਿੱਸਾ ਹੈ। 

ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ-ਆਊਟ ਹੋਏ ਅਦਾਕਾਰ ਦੇ ਕੋਲ ਅਭਿਨੈ ਦੇ ਖੇਤਰ ’ਚ ਸਫ਼ਲਤਾ ਹਾਸਲ ਕਰਨ ਦੀ ਹਰ ਤਰਕੀਬ ਹੈ। ਨਵਾਜ਼ੁਦੀਨ ਨੇ ਪਰਦੇ ’ਤੇ ਲੱਗਭਗ ਹਰ ਜਾਨਰ ’ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਇਸ ਸਾਲ ਉਹ ਬਤੌਰ ਲੀਡ ਬਾਲੀਵੁੱਡ 'ਚ 10 ਸਾਲ ਪੂਰੇ ਕਰਣਗੇ। ‘ਗੈਂਗਸ ਆਫ ਵਾਸੇਪੁਰ’ ਦੇ ਬਾਅਦ ਤੋਂ ਨਵਾਜ਼ੁਦੀਨ ਸਿੱਦਕੀ ਨੇ ਕਈ ਫਿਲਮਾਂ 'ਚ ਚੰਗੀ ਪ੍ਰਫਾਰਮੈਂਸ ਦਿੱਤੀ। ਫਿਲਮ ‘ਲੰਚ ਬਾਕਸ’ 'ਚ ਦਿੱਗਜ ਅਤੇ ਸਵਰਗਵਾਸੀ ਅਦਾਕਾਰ ਇਰਫਾਨ ਖਾਨ ਦੇ ਨਾਲ ਨਵਾਜ਼ੁਦੀਨ ਦੀ ਚੰਗੀ ਪ੍ਰਫਾਰਮੈਂਸ ਦੇਖਣ ਨੂੰ ਮਿਲੀ ਸੀ।
ਫਿਲਮ ‘ਕਿਕ’ 'ਚ ਨਾ-ਪੱਖੀ ਭੂਮਿਕਾ ’ਚ ਨਵਾਜ਼ੁਦੀਨ ਦਾ ਇਕ ਵੱਖ ਅਵਤਾਰ ਦੇਖਣ ਨੂੰ ਮਿਲਿਆ। ‘ਬਜਰੰਗੀ ਭਾਈਜਾਨ’, ‘ਮਾਂਝੀ- ਦਿ ਮਾਉਂਟੇਨ ਮੈਨ-ਏਕ ਜੀਵਨੀ’, ‘ਰਮਨ ਰਾਘਵ 2.0’, ‘ਰਈਸ’, ‘ਮੰਟੋ, ‘ਠਾਕਰੇ’, ‘ਸੀਰੀਅਸ ਮੈਨ’ 'ਚ ਆਪਣੀ ਚੰਗੀ ਛਾਪ ਛੱਡੀ ਹੈ।


Aarti dhillon

Content Editor

Related News