...ਜਦੋਂ ਦੇਸ਼ ’ਚ ਹੁੰਦੇ ਸਨ 2-2 ਪ੍ਰਧਾਨ ਮੰਤਰੀ

Thursday, Apr 04, 2024 - 10:57 AM (IST)

...ਜਦੋਂ ਦੇਸ਼ ’ਚ ਹੁੰਦੇ ਸਨ 2-2 ਪ੍ਰਧਾਨ ਮੰਤਰੀ

ਜਲੰਧਰ/ਨਵੀਂ ਦਿੱਲੀ (ਸੰਜੀਵ ਸ਼ਰਮਾ)– ਦੇਸ਼ ’ਚ ਇਸ ਵੇਲੇ ਚੋਣ ਮਾਹੌਲ ਸਿਖਰ ’ਤੇ ਹੈ ਅਤੇ ਦੇਸ਼ ਦਾ ਇਕ ਪ੍ਰਧਾਨ ਮੰਤਰੀ ਚੁਣਨ ਲਈ 2 ਮਹੀਨਿਆਂ ਤੋਂ ਵੱਧ ਲੰਮੀ ਚੋਣ ਪ੍ਰਕਿਰਿਆ ਚੱਲ ਰਹੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 1948 ਤੋਂ ਲੈ ਕੇ 1965 ਤਕ ਦੇਸ਼ ਵਿਚ 2-2 ਪ੍ਰਧਾਨ ਮੰਤਰੀ ਹੁੰਦੇ ਸਨ। ਦਿਲਚਸਪ ਢੰਗ ਨਾਲ ਇਸ ਵਿਚਾਲੇ 3 ਆਮ ਚੋਣਾਂ ਵੀ ਹੋਈਆਂ ਪਰ ਵਿਵਸਥਾ ਇਹੀ ਰਹੀ। ਕੀ ਹੈ 2-2 ਪ੍ਰਧਾਨ ਮੰਤਰੀ ਹੋਣ ਦੀ ਕਹਾਣੀ, ਆਓ ਜਾਣਦੇ ਹਾਂ–
ਅਸਲ ’ਚ ਅਗਸਤ 1947 ’ਚ ਹਿੰਦੁਸਤਾਨ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਕਸ਼ਮੀਰ ਵੱਖਰੀ ਰਿਆਸਤ ਬਣਿਆ ਹੋਇਆ ਸੀ। ਇਸੇ ਵਿਚਾਲੇ ਪਾਕਿਸਤਾਨੀ ਫੌਜ ਨੇ ਕਬਾਇਲੀਆਂ ਦੀ ਮਦਦ ਨਾਲ ਕਸ਼ਮੀਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਕਸ਼ਮੀਰ ਦੇ ਮਹਾਰਾਜ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ। ਹਾਲਾਂਕਿ ਹਰੀ ਸਿੰਘ ਅਜੇ ਵੀ ਕਸ਼ਮੀਰ ਨੂੰ ਵੱਖਰੀ ਰਿਆਸਤ ਬਣਾਈ ਰੱਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹਿੰਦੁਸਤਾਨ ਦੇ ਨਾਲ ਲੈਟਰ ਆਫ ਐਕਸੈਸ਼ਨ (ਕਾਨੂੰਨੀ ਦਸਤਾਵੇਜ਼) ’ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਕਸ਼ਮੀਰ ਸ਼ਰਤ ਸਹਿਤ ਹਿੰਦੁਸਤਾਨ ਦਾ ਹਿੱਸਾ ਬਣ ਗਿਆ।

ਸ਼ਰਤਾਂ ’ਚ ਉਸ ਨੂੰ ਵਿਸ਼ੇਸ਼ ਦਰਜਾ ਦੇਣਾ ਤੈਅ ਹੋਇਆ ਸੀ। ਇਸ ਤੋਂ ਬਾਅਦ ਨਹਿਰੂ ਤੇ ਪਟੇਲ ਨੇ ਮੇਹਰ ਚੰਦ ਮਹਾਜਨ ਨੂੰ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾ ਕੇ ਭੇਜਿਆ। 5 ਅਕਤੂਬਰ, 1947 ਨੂੰ ਮੇਹਰ ਚੰਦ ਮਹਾਜਨ ਕਸ਼ਮੀਰ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦਾ ਇਹ ਕਾਰਜਕਾਲ 5 ਮਾਰਚ, 1948 ਤਕ ਚੱਲਿਆ। ਉਹ ਬਾਅਦ ’ਚ ਦੇਸ਼ ਦੇ ਤੀਜੇ ਚੀਫ ਜਸਟਿਸ ਵੀ ਬਣੇ। ਉਨ੍ਹਾਂ ਮਹਾਰਾਜਾ ਹਰੀ ਸਿੰਘ ਨੂੰ ਹਿੰਦੁਸਤਾਨ ’ਚ ਕਸ਼ਮੀਰ ਦੇ ਰਲੇਵੇਂ ਲਈ ਮਨਾਉਣ ’ਚ ਵੱਡੀ ਭੂਮਿਕਾ ਨਿਭਾਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਜੰਮੂ-ਕਸ਼ਮੀਰ ’ਚ ਲੱਗਭਗ 18 ਸਾਲ ਤਕ ਵੱਖਰੇ ਤੌਰ ’ਤੇ ਪ੍ਰਧਾਨ ਮੰਤਰੀ ਬਣਦਾ ਰਿਹਾ।

ਦਿੱਲੀ ਵਾਂਗ ਹੀ ਸ਼੍ਰੀਨਗਰ ’ਚ ਵੀ ਪ੍ਰਧਾਨ ਮੰਤਰੀ ਦਫਤਰ ਹੁੰਦਾ ਸੀ ਅਤੇ ਉਹ ਨਹਿਰੂ-ਸ਼ਾਸਤਰੀ ਦੇ ਦਫਤਰ ਵਾਂਗ ਹੀ ਚੱਲਦਾ ਸੀ। ਉੱਧਰ ਲਗਭਗ ਅਜਿਹੀ ਹੀ ਵਿਵਸਥਾ ਰਾਜਪਾਲ ਨੂੰ ਲੈ ਕੇ ਵੀ ਸੀ, ਜਿਸ ਨੂੰ ਰਾਜਪਾਲ ਦੀ ਬਜਾਏ ਸਦਰ-ਏ-ਰਿਆਸਤ ਕਿਹਾ ਜਾਂਦਾ ਸੀ। ਇਕ ਤਰ੍ਹਾਂ ਇਹ ਵਿਵਸਥਾ ਵੀ ਰਾਸ਼ਟਰਪਤੀ ਦੇ ਸਨਮੁੱਖ ਸੀ। 1965 ’ਚ ਦਿੱਲੀ ਨੇ ਆਰਟੀਕਲ 370 ’ਚ ਤਬਦੀਲੀਆਂ ਕੀਤੀਆਂ ਅਤੇ ਕਸ਼ਮੀਰ ’ਚ ਪ੍ਰਧਾਨ ਮੰਤਰੀ ਤੇ ਸਦਰ-ਏ-ਰਿਆਸਤ ਦੀ ਪ੍ਰਥਾ ਖਤਮ ਹੋ ਗਈ। ਇਸ ਦਾ ਸਥਾਨ ਮੁੱਖ ਮੰਤਰੀ ਤੇ ਰਾਜਪਾਲ ਦੇ ਅਹੁਦਿਆਂ ਨੇ ਲੈ ਲਿਆ ਪਰ ਇਸ ਵਿਚਾਲੇ ਕਸ਼ਮੀਰ ’ਚ 5 ਪ੍ਰਧਾਨ ਮੰਤਰੀ ਰਹੇ। 30 ਮਾਰਚ, 1965 ਨੂੰ ਜਦੋਂ ਵਿਵਸਥਾ ਬਦਲੀ ਤਾਂ ਤੱਤਕਾਲੀਨ ਪ੍ਰਧਾਨ ਮੰਤਰੀ ਗੁਲਾਮ ਮੁਹੰਮਦ ਸਾਦਿਕ ਨੂੰ ਹੀ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਦੀ ਸਹੁੰ ਚੁਕਾਈ ਗਈ। ਇੰਝ ਇਕ ਤਰ੍ਹਾਂ ਦੇਸ਼ ਵਿਚ 2-2 ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰਥਾ ਖਤਮ ਹੋ ਗਈ।

ਕੌਣ-ਕੌਣ ਰਹੇ ਕਸ਼ਮੀਰ ਦੇ ਪ੍ਰਧਾਨ ਮੰਤਰੀ

ਨਾਂ

ਕਾਰਜਕਾਲ

ਮੇਹਰ ਚੰਦ ਮਹਾਜਨ   15 ਅਕਤੂਬਰ, 1947-5 ਮਾਰਚ, 1948
ਸ਼ੇਖ ਅਬਦੁੱਲਾ 5 ਮਾਰਚ, 1948-9 ਅਗਸਤ, 1953
ਬਖਸ਼ੀ ਗੁਲਾਮ ਮੁਹੰਮਦ 9 ਅਗਸਤ, 1953-12 ਅਕਤੂਬਰ, 1963
ਖਵਾਜਾ ਸ਼ਮਸੂਦੀਨ  12 ਅਕਤੂਬਰ, 1963-29 ਫਰਵਰੀ, 1964
ਗੁਲਾਮ ਮੁਹੰਮਦ ਸਾਦਿਕ 29 ਫਰਵਰੀ, 1964-30 ਮਾਰਚ, 1965
ਮੇਹਰ ਚੰਦ ਮਹਾਜਨ  
ਸ਼ੇਖ ਅਬਦੁੱਲਾ  
ਬਖਸ਼ੀ ਗੁਲਾਮ ਮੁਹੰਮਦ  

ਨਾਂ        ਕਾਰਜਕਾਲ

ਮੇਹਰ ਚੰਦ ਮਹਾਜਨ        15 ਅਕਤੂਬਰ, 1947-5 ਮਾਰਚ, 1948

ਸ਼ੇਖ ਅਬਦੁੱਲਾ        5 ਮਾਰਚ, 1948-9 ਅਗਸਤ, 1953

ਬਖਸ਼ੀ ਗੁਲਾਮ ਮੁਹੰਮਦ        9 ਅਗਸਤ, 1953-12 ਅਕਤੂਬਰ, 1963

ਖਵਾਜਾ ਸ਼ਮਸੂਦੀਨ        12 ਅਕਤੂਬਰ, 1963-29 ਫਰਵਰੀ, 1964

ਗੁਲਾਮ ਮੁਹੰਮਦ ਸਾਦਿਕ        29 ਫਰਵਰੀ, 1964-30 ਮਾਰਚ, 1965

ਮੇਹਰ ਚੰਦ ਮਹਾਜਨ

ਸ਼ੇਖ ਅਬਦੁੱਲਾ

ਬਖਸ਼ੀ ਗੁਲਾਮ ਮੁਹੰਮਦ


author

Tanu

Content Editor

Related News