‘ਮਿਊਜ਼ਿਕ ਸਕੂਲ’ ਦੇ ਨਿਰਦੇਸ਼ਕ ਨੇ ਨੌਜਵਾਨ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਬਾਰੇ ਖੁੱਲ੍ਹ ਕੇ ਕੀਤੀ ਗੱਲ

Sunday, May 14, 2023 - 01:24 PM (IST)

ਮੁੰਬਈ (ਬਿਊਰੋ)– ਘਟਨਾਵਾਂ ਦੇ ਇਕ ਵਿਅੰਗਾਤਮਕ ਮੋੜ ’ਚ, ਜਿਸ ਦਿਨ ਵਿਦਿਆਰਥੀਆਂ ’ਤੇ ਵਿੱਦਿਅਕ ਦੇ ਸਮਾਜਿਕ ਤੇ ਮਾਪਿਆਂ ਦੇ ਦਬਾਅ ਨੂੰ ਉਜਾਗਰ ਕਰਨ ਵਾਲੀ ਫ਼ਿਲਮ ‘ਮਿਊਜ਼ਿਕ ਸਕੂਲ’ ਸ਼ੁੱਕਰਵਾਰ ਨੂੰ ਰਿਲੀਜ਼ ਹੋਈ, ਉਸੇ ਦਿਨ ਹੈਦਰਾਬਾਦ ਤੇ ਤੇਲੰਗਾਨਾ ’ਚ ਇਕੋ ਦਿਨ ਛੇ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਰਿਪੋਰਟ ਸਾਹਮਣੇ ਆਈ।

ਸ਼ੁੱਕਰਵਾਰ ਨੂੰ ਸੀ. ਬੀ. ਐੱਸ. ਈ. 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਦੇ ਨਾਲ ਹੈਦਰਾਬਾਦ, ਤੇਲੰਗਾਨਾ ਤੇ ਨਿਜ਼ਾਮਾਬਾਦ ’ਚ 6 ਵਿਦਿਆਰਥੀਆਂ ਨੇ ਘੱਟ ਅੰਕ ਪ੍ਰਾਪਤ ਕਰਨ ਲਈ ਮਾਪਿਆਂ/ਅਧਿਆਪਕਾਂ ਦੇ ਦਬਾਅ ਤੇ ਪ੍ਰੇਸ਼ਾਨੀ ਕਾਰਨ ਵੱਖ-ਵੱਖ ਮਾਮਲਿਆਂ ’ਚ ਖ਼ੁਦਕੁਸ਼ੀ ਕਰ ਲਈ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ

ਪਾਪਾਰਾਓ ਬਿਆਲਾ, ਨਿਰਦੇਸ਼ਕ ‘ਮਿਊਜ਼ਿਕ ਸਕੂਲ’ ਨੇ ਸਾਂਝਾ ਕੀਤਾ, ‘‘ਸਮਾਜ ਵਲੋਂ ਨਿਰਧਾਰਿਤ ਮਾਪਦੰਡਾਂ ਤੇ ਉਮੀਦਾਂ ਦੇ ਕਾਰਨ ਛੋਟੇ ਬੱਚਿਆਂ ਨੂੰ ਆਪਣੀ ਜਾਨ ਗਵਾਉਣਾ ਬਹੁਤ ਮੰਦਭਾਗਾ ਹੈ। ਸਾਡੀ ਫ਼ਿਲਮ ‘ਮਿਊਜ਼ਿਕਲ ਸਕੂਲ’ ਬੱਚਿਆਂ ਦੀ ਸੰਪੂਰਨ ਤੰਦਰੁਸਤੀ ਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਾਪਿਆਂ, ਅਧਿਆਪਕਾਂ ਤੇ ਸਮਾਜ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰਨ ਵਾਲੀਆਂ ਸਮਾਨ ਚਿੰਤਾਵਾਂ ਨੂੰ ਆਵਾਜ਼ ਦਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News