''ਮਰਡਰ 2'' ਫੇਮ ਅਦਾਕਾਰਾ ਨੇ ਸੁਣਾਈ ਚੰਗੀ ਖ਼ਬਰ, ਕਰੇਗੀ ਪਹਿਲੇ ਬੱਚੇ ਦਾ ਸਵਾਗਤ

Wednesday, Mar 12, 2025 - 02:05 PM (IST)

''ਮਰਡਰ 2'' ਫੇਮ ਅਦਾਕਾਰਾ ਨੇ ਸੁਣਾਈ ਚੰਗੀ ਖ਼ਬਰ, ਕਰੇਗੀ ਪਹਿਲੇ ਬੱਚੇ ਦਾ ਸਵਾਗਤ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਅਤੇ ਜੈਕਲੀਨ ਫਰਨਾਂਡੀਜ਼ ਦੀ ਫਿਲਮ 'ਮਰਡਰ 2' ਵਿੱਚ ਨਜ਼ਰ ਆਈ ਮਸ਼ਹੂਰ ਟੀਵੀ ਅਦਾਕਾਰਾ ਸੁਲਗਨਾ ਪਾਣੀਗ੍ਰਹੀ ਜਲਦੀ ਹੀ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਾਮੇਡੀਅਨ ਪਤੀ ਬਿਸਵਾ ਕਲਿਆਣ ਰਥ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ। ਇਸ ਖ਼ਬਰ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ, ਸੁਲਗਨਾ ਪਾਣੀਗ੍ਰਹੀ ਨੇ ਇੱਕ ਮਜ਼ਾਕੀਆ ਵੀਡੀਓ ਵੀ ਪੋਸਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ ਹੈ। ਪ੍ਰਸ਼ੰਸਕ ਵੀ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ।

ਇਹ ਵੀ ਪੜ੍ਹੋ- ਰਿਤਿਕ ਰੌਸ਼ਨ ਨੂੰ ਲੈ ਕੇ ਬੁਰੀ ਖ਼ਬਰ ਆਈ ਸਾਹਮਣੇ, ਸੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ
ਕੋਵਿਡ ਦੌਰਾਨ ਕੀਤਾ ਸੀ ਵਿਆਹ
ਜ਼ਾਹਰ ਹੈ ਕਿ ਕਾਮੇਡੀਅਨ ਬਿਸਵਾ ਕਲਿਆਣ ਰਥ ਅਤੇ ਸੁਲਗਨਾ ਪਾਨੀਗ੍ਰਹੀ ਦਾ ਵਿਆਹ 9 ਦਸੰਬਰ, 2020 ਨੂੰ ਹੋਇਆ ਸੀ। ਕੋਵਿਡ-19 ਦੇ ਕਾਰਨ ਜੋੜੇ ਨੇ ਇੱਕ ਬਹੁਤ ਹੀ ਨਿੱਜੀ ਸਮਾਗਮ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਸਿਰਫ਼ ਪਰਿਵਾਰ ਅਤੇ ਦੋਸਤਾਂ ਨੇ ਹੀ ਸ਼ਿਰਕਤ ਕੀਤੀ। ਦੋਵਾਂ ਨੇ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦਾ ਐਲਾਨ ਕੀਤਾ। ਹੁਣ ਵਿਆਹ ਦੇ ਚਾਰ ਸਾਲਾਂ ਬਾਅਦ ਬਿਸਵਾ ਕਲਿਆਣ ਅਤੇ ਸੁਲਗਨਾ ਪਾਣੀਗ੍ਰਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਵੀ ਪੜ੍ਹੋ- BSNL ਦਾ ਜ਼ਬਰਦਸਤ ਪਲਾਨ, ਰੋਜ਼ਾਨਾ 3 ਰੁਪਏ ਤੋਂ ਵੀ ਘੱਟ ਖਰਚ 'ਚ 150 ਦਿਨ ਦੀ ਵੈਲੇਡਿਟੀ
ਵੀਡੀਓ ਵਿੱਚ ਦਿਖਾਈ ਦਿੱਤਾ ਬੇਬੀ ਬੰਪ
ਕਾਮੇਡੀਅਨ ਬਿਸਵਾ ਕਲਿਆਣ ਰਥ ਅਤੇ ਸੁਲਗਨਾ ਪਾਣੀਗ੍ਰਹੀ ਨੇ ਖੁਸ਼ਖਬਰੀ ਦਾ ਐਲਾਨ ਕਰਦੇ ਹੋਏ ਇੱਕ ਮਜ਼ਾਕੀਆ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਪਹਿਲੀ ਤਸਵੀਰ ਵਿੱਚ ਦੋਵੇਂ ਹੱਥ ਮਿਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿੱਚ ਲਿਖਿਆ ਹੈ, 'ਤੁਹਾਡੇ ਨਾਲ ਕਾਰੋਬਾਰ ਦਾ ਪਹਿਲਾ ਸਾਲ।' ਦੂਜੀ ਫੋਟੋ ਵਿੱਚ, ਦੋਵੇਂ ਇੱਕ ਦੂਜੇ ਨੂੰ ਮਜ਼ਾਕੀਆ ਅੰਦਾਜ਼ ਵਿੱਚ ਦੇਖ ਰਹੇ ਹਨ। ਇਸ ਤੋਂ ਬਾਅਦ ਸੁਲਗਨਾ ਬੇਬੀ ਬੰਪ ਦਿਖਾਉਂਦੀ ਹੈ ਅਤੇ ਇਸ 'ਤੇ ਲਿਖਿਆ ਹੈ, 'ਇਹ ਉਤਪਾਦ ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ।' ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜੋੜੇ ਨੇ ਕੈਪਸ਼ਨ ਦਿੱਤਾ, 'ਬਹੁਤ ਜਲਦੀ ਆ ਰਿਹਾ ਹੈ... ਜਾਂ ਤਾਂ ਇਸ ਵਿੱਤੀ ਸਾਲ ਜਾਂ ਅਗਲੇ ਵਿੱਤੀ ਸਾਲ 'ਚ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News