ਮਹਿੰਗੀਆਂ ਕਾਰਾਂ ਦੇ ਸ਼ੌਕੀਨ ਸਨ 'ਟਿੱਬਿਆ ਦਾ ਪੁੱਤ' ਮੂਸੇਵਾਲਾ, 28 ਸਾਲ ਦੀ ਉਮਰ 'ਚ ਸੀ ਕਰੋੜਾਂ ਦੇ ਮਾਲਕ

05/29/2024 2:27:50 PM

ਐਂਟਰਟੇਨਮੈਂਟ ਡੈਸਕ – ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਦੋ ਸਾਲ ਹੋ ਗਏ ਹਨ। ਅੱਜ 29 ਮਈ ਨੂੰ ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ, ਉਸ ਸਮੇਂ ਉਹ ਸਿਰਫ 28 ਸਾਲ ਦੇ ਸਨ। ਛੋਟੀ ਉਮਰ 'ਚ ਹੀ ਉਨ੍ਹਾਂ ਨੇ ਦੁਨੀਆ ਭਰ 'ਚ ਪ੍ਰਸਿੱਧੀ ਹਾਸਲ ਕਰ ਲਈ ਸੀ। 28 ਸਾਲ ਦੀ ਉਮਰ 'ਚ ਸਿੱਧੂ ਮੂਸੇਵਾਲਾ ਦੀ ਕੁੱਲ ਜਾਇਦਾਦ 30 ਕਰੋੜ ਰੁਪਏ ਦੇ ਕਰੀਬ ਸੀ। ਉਨ੍ਹਾਂ ਨੂੰ ਮਹਿੰਗੀਆਂ ਕਾਰਾਂ ਦਾ ਬਹੁਤ ਸ਼ੌਕੀਨ ਸੀ, ਜਿਸ ਕਾਰਨ ਉਨ੍ਹਾਂ ਕੋਲ ਕਈ ਕਾਰਾਂ ਸਨ। ਸਿੱਧੂ ਕੋਲ ਮਰਸੀਡੀਜ਼ ਏ. ਐੱਮ. ਜੀ. 63, ਟੋਇਟਾ ਫਾਰਚੂਨਰ, ਜੀਪ, ਇਸੂਜ਼ੂ ਡੀ-ਮੈਕਸ, ਰੇਂਜ ਰੋਵਰ ਅਤੇ ਮਸਟੈਂਗ ਵਰਗੀਆਂ 2.43 ਕਰੋੜ ਰੁਪਏ ਦੀਆਂ ਕਾਰਾਂ ਸਨ। ਉਨ੍ਹਾਂ ਨੇ ਆਪਣੇ ਪਿੰਡ ਮੂਸਾ 'ਚ ਆਲੀਸ਼ਾਨ ਹਵੇਲੀ ਬਣਾਉਣ ਤੋਂ ਇਲਾਵਾ ਕੈਨੇਡਾ 'ਚ 5 ਕਮਰਿਆਂ ਦਾ ਘਰ ਵੀ ਖਰੀਦਿਆ ਸੀ। ਸਿੱਧੂ ਮੂਸੇਵਾਲਾ ਇੱਕ ਸ਼ੋਅ ਕਰਨ ਲਈ ਲਗਭਗ 20 ਲੱਖ ਰੁਪਏ ਚਾਰਜ ਕਰਦੇ ਸਨ। ਜਦੋਂ ਕਿ ਇੱਕ ਗੀਤ ਲਈ ਉਨ੍ਹਾਂ ਦੀ ਫੀਸ ਲਗਭਗ 6 ਲੱਖ ਰੁਪਏ ਸੀ। ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਮੁਤਾਬਕ, ਉਨ੍ਹਾਂ ਕੋਲ ਕਾਫ਼ੀ ਗਹਿਣੇ ਅਤੇ ਨਕਦੀ ਵੀ ਸਨ। ਉਨ੍ਹਾਂ ਕੋਲ 5 ਲੱਖ ਰੁਪਏ ਨਕਦ, 5 ਕਰੋੜ ਰੁਪਏ ਦਾ ਬੈਂਕ ਬੈਲੇਂਸ, 18 ਲੱਖ ਰੁਪਏ ਦੇ ਗਹਿਣੇ ਅਤੇ 8 ਕਰੋੜ ਰੁਪਏ ਦੀ ਜ਼ਮੀਨ ਸਮੇਤ ਜਾਇਦਾਦ ਸੀ। ਇਕ ਰਿਪੋਰਟ ਮੁਤਾਬਕ, ‘ਦਿ ਲਾਸਟ ਰਾਈਡ’ ਗੀਤ ਦੇ ਕੁਝ ਹਿੱਸੇ ਅਜਿਹੇ ਸਨ, ਜਿਨ੍ਹਾਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ।

PunjabKesari

ਵਿਵਾਦ
ਆਪਣੀ ਚੜ੍ਹਤ ਦੇ ਸਮੇਂ ਤੋਂ ਹੀ ਸਿੱਧੂ ਕਈ ਵਿਵਾਦਾਂ ’ਚ ਘਿਰਿਆ ਰਿਹਾ। 2022 ਤੱਕ ਮੂਸੇਵਾਲਾ 4 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ। ਮਈ 2020 ’ਚ ਮੂਸੇਵਾਲੇ ਦੀਆਂ 2 ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਇਕ ’ਚ ਉਨ੍ਹਾਂ ਨੂੰ ਪੁਲਸ ਅਧਿਕਾਰੀਆਂ ਦੀ ਸਹਾਇਤਾ ਨਾਲ ਇਕ ਏਕੇ 47 ਦੀ ਵਰਤੋਂ ਕਰਨ ਦੀ ਸਿਖਲਾਈ ਦਾ ਪ੍ਰਦਰਸ਼ਨ ਕੀਤਾ ਤੇ ਦੂਜੀ ’ਚ ਉਨ੍ਹਾਂ ਨੂੰ ਇਕ ਨਿੱਜੀ ਪਿਸਤੌਲ ਦੀ ਵਰਤੋਂ ਕਰਦੇ ਦੇਖਿਆ ਗਿਆ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਵਾਲੇ 6 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 19 ਮਈ ਨੂੰ ਉਨ੍ਹਾਂ ’ਤੇ ਆਰਮਜ਼ ਐਕਟ ਦੀਆਂ 2 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਮੂਸੇ ਵਾਲੇ ਨੂੰ ਲੱਭਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ।

PunjabKesari

2 ਜੂਨ ਨੂੰ ਬਰਨਾਲਾ ਜ਼ਿਲ੍ਹਾ ਅਦਾਲਤ ਨੇ ਮੂਸੇਵਾਲਾ ਤੇ 5 ਦੋਸ਼ੀ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। 6 ਜੂਨ, 2020 ਨੂੰ ਗੱਡੀ ਦੇ ਸ਼ੀਸ਼ੇ ਕਾਲੇ ਕਰਵਾਉਣ ਕਾਰਨ ਨਾਭਾ ’ਚ ਪੁਲਸ ਵਲੋਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਗਿਆ। ਜੁਲਾਈ ’ਚ ਪੁਲਸ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਮਹੀਨੇ ਉਨ੍ਹਾਂ ਨੇ ਅਦਾਕਾਰ ਸੰਜੇ ਦੱਤ ਨਾਲ ਆਪਣੀ ਤੁਲਨਾ ਕਰਦਿਆਂ ‘ਸੰਜੂ’ ਨਾਮ ਦਾ ਇਕ ਸਿੰਗਲ ਰਿਲੀਜ਼ ਕੀਤਾ, ਜਿਸ ਨੂੰ ਅਸਲਾ ਐਕਟ ਦੇ ਤਹਿਤ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਭਾਰਤੀ ਖੇਡ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਗੀਤ ਦੀ ਆਲੋਚਨਾ ਕੀਤੀ ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਮੂਸੇ ਵਾਲਾ ’ਤੇ ਦੋਸ਼ ਲਗਾਇਆ। ਅਗਲੇ ਦਿਨ ਗੀਤ ਨੂੰ ਰਿਲੀਜ਼ ਕਰਨ ਲਈ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਕ ਇੰਟਰਵਿਊ ’ਚ ਮੂਸੇ ਵਾਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੁਝ ਨਿਊਜ਼ ਚੈਨਲਾਂ ਤੇ ਵਕੀਲਾਂ ਵਲੋਂ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

PunjabKesari

ਇੰਝ ਹੋਈ ਸੰਗੀਤਕ ਕਰੀਅਰ ਦੀ ਸ਼ੁਰੂਆਤ
ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲੇ ਗਏ। ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ’ਚ ਰਹਿੰਦਿਆਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 2018 ’ਚ ਭਾਰਤ ’ਚ ਲਾਈਵ ਗਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਕੈਨੇਡਾ ’ਚ ਵੀ ਸਫ਼ਲ ਲਾਈਵ ਸ਼ੋਅਜ਼ ਕੀਤੇ। ਅਗਸਤ, 2018 ’ਚ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਲਈ ਆਪਣਾ ਪਹਿਲਾ ਫ਼ਿਲਮੀ ਗੀਤ ‘ਡਾਲਰ’ ਲਾਂਚ ਕੀਤਾ। 2017 ’ਚ ਮੂਸੇ ਵਾਲੇ ਨੇ ਆਪਣੇ ਗੀਤ ‘ਸੋ ਹਾਈ’ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਉਨ੍ਹਾਂ ਨੇ ਬਿਗ ਬਰਡ ਤੇ ਸੰਨੀ ਮਾਲਟਨ ਨਾਲ ਕੀਤਾ ਸੀ। ਫਿਰ 2018 ’ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘PBX1’ ਰਿਲੀਜ਼ ਕੀਤੀ, ਜਿਸ ਨੇ ‘ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ’ ’ਚ 66ਵਾਂ ਸਥਾਨ ਹਾਸਲ ਕੀਤਾ। ਇਸ ਐਲਬਮ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੀਤ ਸੁਤੰਤਰ ਤੌਰ ’ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ’ਚ ਉਨ੍ਹਾਂ ਦੇ ਸਿੰਗਲ ਟ੍ਰੈਕ ‘47’ ਨੂੰ ਯੂ. ਕੇ. ਸਿੰਗਲ ਚਾਰਟ ’ਚ ਦਰਜ ਦਿੱਤਾ ਗਿਆ ਸੀ। 2020 ’ਚ ਮੂਸੇਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ’ ’ਚ ਸ਼ਾਮਲ ਕੀਤਾ ਗਿਆ ਸੀ। ਇਸ 10 ਗੀਤ ਯੂ. ਕੇ. ਏਸ਼ੀਅਨ ਚਾਰਟ ’ਚ ਸ਼ਾਮਲ  ਸਨ। ਉਨ੍ਹਾਂ ਦਾ ਗੀਤ ‘ਬੰਬੀਹਾ ਬੋਲੇ’ ਗਲੋਬਲ ਯੂਟਿਊਬ ਸੰਗੀਤ ਚਾਰਟ ’ਚ ਚੋਟੀ ਦੇ 5 ਗੀਤਾਂ ’ਚੋਂ ਇੱਕ ਸੀ। 2021 ’ਚ ਉਨ੍ਹਾਂ ਨੇ ‘ਮੂਸਟੇਪ’ ਜਾਰੀ ਕੀਤੀ, ਜਿਸ ਦੇ ਗੀਤ ‘ਕੈਨੇਡੀਅਨ ਹਾਟ 100’, ‘ਯੂ. ਕੇ. ਏਸ਼ੀਅਨ’ ਤੇ ‘ਨਿਊਜ਼ੀਲੈਂਡ ਹੌਟ ਚਾਰਟ’ ਸਮੇਤ ਵਿਸ਼ਵ ਪੱਧਰ ’ਤੇ ਕਈ ਚਾਰਟਾਂ ’ਚ ਸ਼ਾਮਲ ਹੋਏ।

PunjabKesari

ਫ਼ਿਲਮੀ ਕਰੀਅਰ
ਸਿੱਧੂ ਮੂਸੇ ਵਾਲੇ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ਼ ਸਟੂਡੀਓਜ਼ ਅਧੀਨ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਨਾਮੀ ਇਕ ਪੰਜਾਬੀ ਫ਼ਿਲਮ ਰਾਹੀਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਵਲੋਂ ਕੀਤਾ ਗਿਆ ਸੀ ਤੇ ਇਹ ਫ਼ਿਲਮ ਗਿੱਲ ਰੌਂਤਾ ਵਲੋਂ ਲਿਖੀ ਗਈ ਸੀ। 2019 ’ਚ ਮੂਸੇਵਾਲਾ ‘ਤੇਰੀ ਮੇਰੀ ਜੋੜੀ’ ਫ਼ਿਲਮ ’ਚ ਨਜ਼ਰ ਆਇਆ। ਜੂਨ 2020 ’ਚ ਉਨ੍ਹਾਂ ਨੇ ‘ਗੁਨਾਹ’ ਨਾਮ ਦੀ ਇਕ ਹੋਰ ਫ਼ਿਲਮ ਦਾ ਐਲਾਨ ਕੀਤਾ। 22 ਅਗਸਤ ਨੂੰ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ’ਚ ਸਵੀਤਾਜ ਬਰਾੜ ਮੁੱਖ ਭੂਮਿਕਾ ਨਿਭਾਅ ਰਹੀ ਸੀ ਤੇ ਟਰੂ ਮੇਕਰਸ ਵਲੋਂ ਨਿਰਦੇਸ਼ਤ ਹੈ। ਅਗਸਤ ਨੂੰ, ਉਨ੍ਹਾਂ ਨੇ ਅੰਬਰਦੀਪ ਸਿੰਘ ਵਲੋਂ ਨਿਰਦੇਸ਼ਿਤ ਆਪਣੀ ਨਵੀਂ ਫ਼ਿਲਮ ‘ਜੱਟਾਂ ਦਾ ਮੁੰਡਾ ਗਾਉਣ’ ਦਾ ਐਲਾਨ ਕੀਤਾ, ਜੋ ਕਿ 18 ਮਾਰਚ 2022 ਨੂੰ ਰਿਲੀਜ਼ ਹੋਣ ਲਈ ਤੈਅ ਕੀਤੀ ਗਈ ਸੀ।

PunjabKesari

ਰਾਜਨੀਤਕ ਕਰੀਅਰ
ਮੂਸੇਵਾਲੇ ਨੂੰ ਰਾਜਨੀਤਕ ਜੀਵਨ ’ਚ ਵੀ ਦਿਲਚਸਪੀ ਸੀ। ਇਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਾਤਾ ਚਰਨ ਕੌਰ ਨੂੰ ਸਰਪੰਚੀ ਦੀਆਂ ਵੋਟਾਂ ਲਈ ਖੜ੍ਹੇ ਕੀਤਾ ਤੇ ਸਰਗਰਮੀ ਨਾਲ ਪ੍ਰਚਾਰ ਕੀਤਾ। ਦਸੰਬਰ, 2018 ’ਚ ਉਨ੍ਹਾਂ ਦੀ ਮਾਤਾ ਨੇ ਮੂਸਾ ਪਿੰਡ ਤੋਂ ਸਰਪੰਚ ਚੋਣ ਜਿੱਤੀ ਸੀ। ਦਸੰਬਰ, 2021 ਨੂੰ ਮੂਸੇਵਾਲਾ 2022 ਦੀ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਕਾਂਗਰਸ ’ਚ ਸ਼ਾਮਲ ਹੋ ਗਿਆ। ਮਾਨਸਾ ਹਲਕੇ ਤੋਂ ਸਿਰਫ਼ 20.52 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਮੂਸੇਵਾਲਾ ਆਮ ਆਦਮੀ ਪਾਰਟੀ ਦੇ ਵਿਜੇ ਸਿੰਗਲਾ ਤੋਂ 63,323 ਵੋਟਾਂ ਦੇ ਫਰਕ ਨਾਲ ਹਾਰ ਗਿਆ।

PunjabKesari

2022 ਦੀਆਂ ਚੋਣਾਂ ਦੌਰਾਨ ਮੂਸੇਵਾਲਾ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਮਾਨਸਾ ਹਲਕੇ ’ਚ ਘਰ-ਘਰ ਪ੍ਰਚਾਰ ਕੀਤਾ ਸੀ। 11 ਅਪ੍ਰੈਲ, 2022 ਨੂੰ ਮੂਸੇ ਵਾਲਾ ਨੇ ‘ਸਕੇਪਗੋਟ’ ਸਿਰਲੇਖ ਵਾਲਾ ਇਕ ਗੀਤ ਰਿਲੀਜ਼ ਕੀਤਾ, ਜਿਸ ’ਚ ਉਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਪਣੀ ਅਸਫ਼ਲਤਾ ਬਾਰੇ ਦੱਸਿਆ। ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਇਹ ਪ੍ਰੇਰਿਆ ਕਿ ਪੰਜਾਬ ਦੇ ਵੋਟਰ ‘ਆਪ’ ਨੂੰ ਚੁਣਨ ਲਈ ‘ਗੱਦਾਰ’ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੂਸੇਵਾਲਾ ਦਾ ਗੀਤ ਕਾਂਗਰਸ ਦੀ ‘ਪੰਜਾਬ ਵਿਰੋਧੀ’ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ ਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ ਮੰਗਿਆ ਕਿ ਕੀ ਉਹ ਮੂਸੇਵਾਲਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹਨ।

PunjabKesari

PunjabKesari

 


sunita

Content Editor

Related News