ਦਸੂਹਾ 'ਚ ਦਰਦਨਾਕ ਹਾਦਸਾ, ਟਰੱਕ ਤੇ ਸਕੂਟਰੀ ਵਿਚਾਲੇ ਜ਼ਬਰਦਸਤ ਟੱਕਰ, 28 ਸਾਲਾ ਕੁੜੀ ਦੀ ਮੌਤ

06/03/2024 3:39:57 PM

ਦਸੂਹਾ (ਝਾਵਰ)- ਜੀ. ਟੀ. ਰੋਡ ਪੁਲਸ ਸਟੇਸ਼ਨ ਦਸੂਹਾ ਨੇੜੇ ਇਕ ਟਰੱਕ ਅਤੇ ਟੀ. ਵੀ. ਐੱਸ. ਸਕੂਟਰੀ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇਕ 28 ਸਾਲਾ ਕੁੜੀ ਅੰਕਿਤਾ ਪੁੱਤਰੀ ਮਨਜੀਤ ਸਿੰਘ ਰਾਮਗੜੀਆ ਦੀ ਮੌਤ ਹੋ ਗਈ। ਟਰੱਕ ਨੰਬਰ ਪੀ. ਬੀ. 0609815 ਦਾ ਡਰਾਈਵਰ ਅਬਦੁਲ ਰਸੀਦ ਜੰਮੂ ਦਾ ਰਹਿਣ ਵਾਲਾ ਹੈ, ਉਸ ਦੀ ਗਲਤੀ ਨਾਲ ਇਹ ਹਾਦਸਾ ਹੋਇਆ।

PunjabKesari

ਮ੍ਰਿਤਕ ਕੁੜੀ ਬੰਬੋਵਾਲ ਦੀ ਨਿਵਾਸੀ ਸੀ ਅਤੇ ਆਪਣੀ ਸਹੇਲੀ ਨਿਵਾਸੀ ਬੋਦਲ ਨੂੰ ਮਿਲਣ ਆਈ ਹੋਈ ਸੀ। ਉਹ ਜਦੋਂ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ ਤਾਂ ਹਾਦਸਾ ਵਾਪਰ ਗਿਆ। ਟੀ. ਵੀ. ਐੱਸ. ਸਕੂਟਰੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੁਲਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਕੁੜੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News