ਮੋਨਾਲਿਸਾ ਨੇ ਪਤੀ ਨਾਲ ਕਰਵਾਇਆ ਸ਼ਾਹੀ ਫੋਟੋਸ਼ੂਟ (ਤਸਵੀਰਾਂ)

Friday, May 28, 2021 - 05:53 PM (IST)

ਮੋਨਾਲਿਸਾ ਨੇ ਪਤੀ ਨਾਲ ਕਰਵਾਇਆ ਸ਼ਾਹੀ ਫੋਟੋਸ਼ੂਟ (ਤਸਵੀਰਾਂ)

ਮੁੰਬਈ: ‘ਬਿਗ ਬੌਸ’ ਦੀ ਐਕਸ ਮੁਕਾਬਲੇਬਾਜ਼ ਮੋਨਾਲਿਸਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ’ਚ ਇਕ ਵਾਰ ਮੋਨਾ ਆਪਣੀਆਂ ਬਹੁਤ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਜੋੜੇ ਦੀਆਂ ਇਹ ਤਸਵੀਰਾਂ ਖ਼ੂਬ ਪਸੰਦ ਆ ਰਹੀਆਂ ਹਨ।

PunjabKesari  
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਮੋਨਾਲਿਸਾ ਡਾਰਕ ਅਸਮਾਨੀ ਰੰਗ ਦੇ ਕੋਲਡ ਸ਼ੋਲਡਰ ਗਾਊਨ ’ਚ ਨਜ਼ਰ ਆ ਰਹੀ ਹੈ ਜਿਸ ’ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ। 

PunjabKesari
ਉੱਧਰ ਉਨ੍ਹਾਂ ਦੇ ਪਤੀ ਵਿਕਰਾਂਤ ਸਿੰਘ ਬਲੈਕ ਕੋਟ ’ਚ ਪਰਫੈਕਟ ਦਿਖਾਈ ਦੇ ਰਹੇ ਹਨ। ਲੁੱਕ ਨੂੰ ਪੂਰਾ ਕਰਦੇ ਹੋਏ ਦੋਵਾਂ ਸ਼ਾਹੀ ਅੰਦਾਜ਼ ’ਚ ਪੋਜ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੋਨਾਲਿਸਾ ਨੇ ਲਿਖਿਆ ਕਿ ‘ਮਿਸਿੰਗ ਮਿਸਿੰਗ’। 

PunjabKesari


author

Aarti dhillon

Content Editor

Related News