ਧੀ ਦੇ ਕਹਿਣ ’ਤੇ ਮਨੋਜ ਤਿਵਾਰੀ ਨੇ ਕਰਵਾਇਆ ਸੀ ਦੂਜਾ ਵਿਆਹ

11/05/2021 11:54:23 AM

ਮੁੰਬਈ (ਬਿਊਰੋ)– ਅਯੁੱਧਿਆ ਦੀ ਰਾਮਲੀਲਾ ’ਚ ‘ਅੰਗਦ’ ਬਣ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਬਾਲੀਵੁੱਡ ਸਟਾਰ ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾਰੀ ਰਾਜਨੀਤੀ ਤੇ ਭੋਜਪੁਰੀ ਦੀ ਦੁਨੀਆ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖ਼ੀਆਂ ’ਚ ਹਨ, ਜਦੋਂ ਉਨ੍ਹਾਂ ਨੇ ਖ਼ੁਦ ਪਤਨੀ ਸੁਰਭੀ ਨਾਲ ਆਪਣੇ ਦੂਜੇ ਵਿਆਹ ਦੀ ਗੱਲ ਖੁੱਲ੍ਹ ਕੇ ਕੀਤੀ ਸੀ। ਭੋਜਪੁਰੀ ਸਟਾਰ ਮਨੋਜ ਤਿਵਾਰੀ ਨੇ ਸਾਲ 2012 ’ਚ ਪਹਿਲੀ ਪਤਨੀ ਰਾਣੀ ਤੋਂ ਤਲਾਕ ਹੋਣ ਦੇ 8 ਸਾਲਾਂ ਬਾਅਦ ਆਪਣੀ ਕੁੜੀ ਜਿਆ ਦੇ ਕਹਿਣ ’ਤੇ ਦੂਜਾ ਵਿਆਹ ਕਰਵਾਇਆ ਸੀ। ਮਨੋਜ ਤਿਵਾਰੀ ਦੀਆਂ ਦੋ ਕੁੜੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਿੰਜਾ ਨੇ ਲੋੜਵੰਦਾਂ ਨੂੰ ਭੋਜਨ ਵੰਡ ਕੇ ਮਨਾਈ ਦੀਵਾਲੀ, ਦੇਖੋ ਵੀਡੀਓ

ਮਨੋਜ ਤਿਵਾਰੀ ਦੀ ਪਹਿਲੀ ਪਤਨੀ ਦਾ ਨਾਂ ਰਾਣੀ ਤਿਵਾਰੀ ਹੈ। ਰਾਣੀ ਤੇ ਮਨੋਜ ਦੀ ਇਕ ਕੁੜੀ ਹੈ, ਜਿਸ ਦਾ ਨਾਂ ਜਿਆ ਹੈ। ਜਿਆ ਆਪਣੇ ਪਿਤਾ ਦੇ ਬਹੁਤ ਕਰੀਬ ਹੈ। ‘ਟਾਈਮਜ਼ ਆਫ ਇੰਡੀਆ’ ਨੂੰ ਦਿੱਤੇ ਇੰਟਰਵਿਊ ’ਚ ਗਾਇਕਾ ਨੇ ਦੱਸਿਆ ਸੀ, ‘ਰਾਣੀ ਨਾਲ ਮੇਰਾ ਰਿਸ਼ਤਾ ਖ਼ਤਮ ਹੋਏ ਲਗਭਗ 10 ਸਾਲ ਹੋ ਗਏ ਹਨ ਪਰ ਫਿਰ ਵੀ ਸਾਡਾ ਰਿਸ਼ਤਾ ਗੂੜ੍ਹਾ ਹੈ।’ ਉਸ ਨੇ ਕਿਹਾ ਸੀ ਕਿ ਮੈਂ ਜਿਆ (ਰਾਣੀ-ਮਨੋਜ ਦੀ ਕੁੜੀ) ਨਾਲ ਸੰਪਰਕ ਰੱਖਦਾ ਹਾਂ, ਉਹ ਮੁੰਬਈ ’ਚ ਰਾਣੀ ਨਾਲ ਰਹਿੰਦੀ ਹੈ।

ਰਾਣੀ ਤੇ ਜਿਆ ਮੁੰਬਈ ਦੇ ਹਸਮੁਖ ਕੰਪਲੈਕਸ ’ਚ ਇਕੱਠੇ ਰਹਿੰਦੇ ਹਨ, ਜਿਥੇ ਰਾਜਕੁਮਾਰ ਰਾਓ, ਵਿੱਕੀ ਕੌਸ਼ਲ, ਕਸ਼ਮੀਰਾ ਸ਼ਾਹ, ਪ੍ਰਾਚੀ ਦੇਸਾਈ ਤੇ ਬਾਲੀਵੁੱਡ ਤੇ ਟੈਲੀਵਿਜ਼ਨ ਇੰਡਸਟਰੀ ਦੇ ਕਈ ਹੋਰ ਲੋਕ ਵੀ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸੱਤ ਸਮੁੰਦਰ ਪਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਲਕਸ਼ਮੀ ਪੂਜਾ, ਇੰਝ ਮਨਾਈ ਦੀਵਾਲੀ

ਇਸ ਇੰਟਰਵਿਊ ’ਚ ਉਨ੍ਹਾਂ ਨੇ ਆਪਣੀ ਦੂਜੀ ਪਤਨੀ ਸੁਰਭੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਸੀ ਕਿ ਉਸ ਨੇ ਪਿਛਲੇ ਲਾਕਡਾਊਨ ਦੌਰਾਨ ਅਪ੍ਰੈਲ ’ਚ ਸੁਰਭੀ ਨਾਲ 7 ਫੇਰੇ ਲਏ ਸਨ। ਸੁਰਭੀ ਉਸ ਦਾ ਪ੍ਰਸ਼ਾਸਨਿਕ ਕੰਮ ਦੇਖਦੀ ਸੀ। ਸੁਰਭੀ ਇਕ ਗਾਇਕਾ ਹੈ ਤੇ ਉਸ ਨੇ ਇਕ ਮਿਊਜ਼ਿਕ ਵੀਡੀਓ ’ਚ ਮੇਰੇ ਨਾਲ ਗਾਇਆ ਸੀ। ਮਨੋਜ ਤਿਵਾਰੀ ਨੇ ਇਸ ਗੱਲਬਾਤ ’ਚ ਅੱਗੇ ਦੱਸਿਆ ਕਿ ਮੇਰੀ ਕੁੜੀ ਜਿਆ ਨੇ ਸੁਰਭੀ ਨਾਲ ਰਿਸ਼ਤਾ ਕਰਨ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸਾਨੂੰ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਜਿਆ ਤੇ ਸੁਰਭੀ ਇਕ-ਦੂਜੇ ਨਾਲ ਕਾਫੀ ਸਹਿਜ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News