‘ਰੱਬ ਦਾ ਰੇਡੀਓ’ ਤੋਂ ਬਾਅਦ ਮੁੜ ਇਕੱਠੀਆਂ ਨਜ਼ਰ ਆਉਣਗੀਆਂ ਮੈਂਡੀ ਤੱਖਰ ਤੇ ਸਿੰਮੀ ਚਾਹਲ

Monday, Sep 22, 2025 - 06:08 PM (IST)

‘ਰੱਬ ਦਾ ਰੇਡੀਓ’ ਤੋਂ ਬਾਅਦ ਮੁੜ ਇਕੱਠੀਆਂ ਨਜ਼ਰ ਆਉਣਗੀਆਂ ਮੈਂਡੀ ਤੱਖਰ ਤੇ ਸਿੰਮੀ ਚਾਹਲ

ਜਲੰਧਰ (ਬਿਊਰੋ)– ਪੰਜਾਬੀ ਸਿਨੇਮਾ ਹਾਸੇ ਤੇ ਡਰਾਮੇ ਦੀ ਇਕ ਨਵੀਂ ਲਹਿਰ ਦਾ ਸਵਾਗਤ ਕਰਨ ਜਾ ਰਿਹਾ ਹੈ, ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦੇ ਨਾਲ। ‘ਰੱਬ ਦਾ ਰੇਡੀਓ’, ‘ਬੰਬੂਕਾਟ’ ਤੇ ‘ਦਾਣਾ ਪਾਣੀ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਲੇਖਕ ਜੱਸ ਗਰੇਵਾਲ ਇਸ ਵਾਰ ਵੀ ਦਰਸ਼ਕਾਂ ਲਈ ਲੈ ਕੇ ਆ ਰਹੇ ਹਨ ਇਕ ਕਹਾਣੀ, ਜਿਸ ’ਚ ਹਾਸਾ ਵੀ ਹੈ ਤੇ ਦਿਲ ਨੂੰ ਛੂਹਣ ਵਾਲੇ ਜਜ਼ਬਾਤ ਵੀ ਹਨ।

PunjabKesari

ਫ਼ਿਲਮ ’ਚ ਸਿੰਮੀ ਚਾਹਲ ਤੇ ਮੈਂਡੀ ਤੱਖਰ ਮੁੜ ਇਕੱਠੀਆਂ ਨਜ਼ਰ ਆਉਣਗੀਆਂ, ਜੋ ਕਿ ਪਹਿਲਾਂ ਵੀ ‘ਰੱਬ ਦਾ ਰੇਡੀਓ’ ’ਚ ਆਪਣੇ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਚੁੱਕੀਆਂ ਹਨ। ਇਨ੍ਹਾਂ ਦੇ ਨਾਲ ਸਤਵਿੰਦਰ ਸਿੰਘ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਵਰਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਹਾਸੇ ਤੇ ਡਰਾਮੇ ਦਾ ਬਿਹਤਰੀਨ ਮਿਲਾਪ ਹੋਵੇਗੀ, ਜੋ ਸ਼ੁਰੂ ਤੋਂ ਅਖੀਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇਗੀ।

2026 ’ਚ ਰਿਲੀਜ਼ ਹੋਣ ਜਾ ਰਹੀ ‘ਟੁੱਟ ਪੈਣੀ ਇੰਗਲਿਸ਼ ਨੇ’ ਪੰਜਾਬੀ ਕਹਾਣੀਕਾਰੀਆਂ ਦੀ ਖ਼ੂਬਸੂਰਤੀ ਨੂੰ ਮੁੜ ਵੱਡੇ ਪਰਦੇ ’ਤੇ ਚਮਕਾਏਗੀ। ਦਰਸ਼ਕਾਂ ਨੂੰ ਇਸ ’ਚ ਮਨੋਰੰਜਨ, ਭਾਵਨਾਵਾਂ ਤੇ ਯਾਦਗਾਰ ਪਲਾਂ ਨਾਲ ਭਰਪੂਰ ਇਕ ਸ਼ਾਨਦਾਰ ਸਿਨੇਮੈਟਿਕ ਤਜਰਬਾ ਮਿਲੇਗਾ।


author

Rahul Singh

Content Editor

Related News