ਮਲਿਆਲਮ ਅਦਾਕਾਰਾ ਦਿਵਿਆ ਪ੍ਰਭਾ ਨਾਲ ਜਹਾਜ਼ ’ਚ ਛੇੜਖਾਨੀ

Thursday, Oct 12, 2023 - 10:40 AM (IST)

ਮਲਿਆਲਮ ਅਦਾਕਾਰਾ ਦਿਵਿਆ ਪ੍ਰਭਾ ਨਾਲ ਜਹਾਜ਼ ’ਚ ਛੇੜਖਾਨੀ

ਕੋਚੀ (ਭਾਸ਼ਾ)– ਮਲਿਆਲਮ ਫ਼ਿਲਮ ਅਦਾਕਾਰਾ ਦਿਵਿਆ ਪ੍ਰਭਾ ਨੇ ਕੋਚੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਇਕ ਮਰਦ ਸਹਿ-ਯਾਤਰੀ ਦੇ ਖ਼ਿਲਾਫ਼ ਛੇੜਖਾਨੀ ਤੇ ਦੁਰਵਿਵਹਾਰ ਦਾ ਦੋਸ਼ ਲਗਾਉਂਦਿਆਂ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਘਟਨਾ ਮੰਗਲਵਾਰ ਨੂੰ ਮੁੰਬਈ ਤੋਂ ਕੋਚੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਵਾਪਰੀ। ਦਿਵਿਆ ਨੇ ਦੋਸ਼ ਲਗਾਇਆ ਕਿ ਜਹਾਜ਼ ’ਚ ਸਫਰ ਕਰ ਰਹੇ ਇਕ ਯਾਤਰੀ ਨੇ ਸ਼ਰਾਬ ਪੀਤੀ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ

ਦਿਵਿਆ ਨੇ ਘਟਨਾ ਦਾ ਵੇਰਵਾ ਦਿੰਦਿਆਂ ਇਕ ਇੰਸਟਾਗ੍ਰਾਮ ਪੋਸਟ ’ਚ ਦੋਸ਼ ਲਗਾਇਆ ਕਿ ਏਅਰਲਾਈਨ ਦੇ ਗਰਾਊਂਡ ਆਫਿਸ ਤੇ ਫਲਾਈਟ ਕਰਿਊ ਦੀ ਪ੍ਰਤੀਕਿਰਿਆ ਨਿਰਾਸ਼ਾਜਨਕ ਸੀ।

 
 
 
 
 
 
 
 
 
 
 
 
 
 
 
 

A post shared by Divyaprabha (@divya_prabha__)

ਉਨ੍ਹਾਂ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਏਅਰ ਹੋਸਟੈੱਸ ਨੂੰ ਘਟਨਾ ਦੀ ਜਾਣਕਾਰੀ ਦੇਣ ਦੇ ਬਾਵਜੂਦ ਉਡਾਣ ਭਰਨ ਤੋਂ ਠੀਕ ਪਹਿਲਾਂ ਉਸ ਨੂੰ ਸਿਰਫ ਦੂਜੀ ਸੀਟ ’ਤੇ ਟਰਾਂਸਫਰ ਕਰਨ ਦੀ ਇਕਲੌਤੀ ਕਾਰਵਾਈ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News