ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ’ਤੇ ਮਲਾਇਕਾ ਅਰੋੜਾ ਨੇ ਪਹਿਲੀ ਵਾਰ ਤੋੜੀ ਚੁੱਪੀ

Saturday, Jan 15, 2022 - 10:55 PM (IST)

ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ’ਤੇ ਮਲਾਇਕਾ ਅਰੋੜਾ ਨੇ ਪਹਿਲੀ ਵਾਰ ਤੋੜੀ ਚੁੱਪੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਸਨ। ਹਾਲਾਂਕਿ ਬਾਅਦ ’ਚ ਅਰਜੁਨ ਕਪੂਰ ਨੇ ਮਲਾਇਕਾ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਤੇ ਉਸ ਨੇ ਅਫਵਾਹਾਂ ਦਾ ਖੰਡਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਹੁਣ ਮਲਾਇਕਾ ਨੇ ਇਸ ’ਤੇ ਆਪਣੀ ਚੁੱਪੀ ਤੋੜਦਿਆਂ ਆਪਣੇ ਤੋਂ ਛੋਟੇ ਲੜਕੇ ਨੂੰ ਡੇਟ ਕਰਨ ਬਾਰੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਸਾਂਝੀ ਕੀਤੀ, ਜਿਸ ’ਚ ਉਸ ਨੇ ਲਿਖਿਆ, ‘ਜੇਕਰ ਤੁਹਾਨੂੰ 40 ਸਾਲ ਦੀ ਉਮਰ ’ਚ ਪਿਆਰ ਮਿਲਦਾ ਹੈ ਤਾਂ ਆਮ ਗੱਲ ਹੈ। 30 ਸਾਲ ਦੀ ਉਮਰ ’ਚ ਨਵੇਂ ਸੁਪਨੇ ਦੇਖਣਾ ਤੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਆਮ ਗੱਲ ਹੈ।’

ਮਲਾਇਕਾ ਨੇ ਅੱਗੇ ਲਿਖਿਆ, ‘50 ’ਚ ਤੁਸੀਂ ਆਪਣੀ ਜ਼ਿੰਦਗੀ ਦਾ ਮਕਸਦ ਲੱਭ ਸਕਦੇ ਹੋ। ਜ਼ਿੰਦਗੀ 25 ਸਾਲ ਦੀ ਉਮਰ ’ਚ ਖ਼ਤਮ ਨਹੀਂ ਹੁੰਦੀ। ਇਸ ਤਰ੍ਹਾਂ ਕਰਨਾ ਬੰਦ ਕਰੋ ਤੇ ਜ਼ਿੰਦਗੀ ’ਚ ਆਪਣੀ ਸੋਚ ਨੂੰ ਵੱਡਾ ਕਰੋ।’

PunjabKesari

ਮਲਾਇਕਾ ਦੀ ਇਹ ਸਟੋਰੀ ਉਸ ਦੇ ਬੁਆਏਫਰੈਂਡ ਅਰਜੁਨ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਹੈ। ਇਸ ਤਰ੍ਹਾਂ ਦੋਵਾਂ ਨੇ ਮਿਲ ਕੇ ਅਜਿਹਾ ਕਰਾਰਾ ਜਵਾਬ ਦਿੱਤਾ, ਜੋ ਉਨ੍ਹਾਂ ਦੀ ਉਮਰ ਦੇ ਫਰਕ ’ਤੇ ਸਵਾਲ ਖੜ੍ਹੇ ਕਰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News