‘ਮਡਗਾਓਂ ਐਕਸਪ੍ਰੈੱਸ’ ਦੇੇ ਮੇਕਰਸ ਨੇ ਪਾਰਟੀ ਸਾਂਗ ਕੀਤਾ ਲਾਂਚ

Saturday, Mar 09, 2024 - 11:05 AM (IST)

‘ਮਡਗਾਓਂ ਐਕਸਪ੍ਰੈੱਸ’ ਦੇੇ ਮੇਕਰਸ ਨੇ ਪਾਰਟੀ ਸਾਂਗ ਕੀਤਾ ਲਾਂਚ

ਮੁੰਬਈ (ਬਿਊਰੋ) - ਫਿਲਮ ‘ਮਡਗਾਓਂ ਐਕਸਪ੍ਰੈੱਸ’ ਦੇ ਮੇਕਰਸ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਨੇ ਪਹਿਲਾ ਗਾਣਾ ‘ਬੇਬੀ ਬ੍ਰਿੰਗ ਇਟ ਆਨ’ ਲਾਂਚ ਕੀਤਾ ਹੈ। ਐਕਸਲ ਐਂਟਰਟੇਨਮੈਂਟ, ਆਪਣੀ ਨਿਰੰਤਰ ਸਿਨੇਮੈਟਿਕ ਉੱਤਮਤਾ ਲਈ ਜਾਣਿਆ ਜਾਂਦਾ ਹੈ, ਨੇ ‘ਮਡਗਾਂਓਂ ਐਕਸਪ੍ਰੈੱਸ’ ਦੇ ਟ੍ਰੇਲਰ ਨਾਲ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ‘ਬੇਬੀ ਬ੍ਰਿੰਗ ਇਟ ਆਨ’ ਦੀ ਰਿਲੀਜ਼ ਸਾਲ ਦੇ ਸਭ ਤੋਂ ਸ਼ਾਨਦਾਰ ਪਾਰਟੀ ਸਾਂਗ ਦੇ ਆਉਣ ਦਾ ਸੰਕੇਤ ਦਿੰਦੀ ਹੈ। 

ਇਹ ਤੁਹਾਨੂੰ ਨੱਚਣ ਲਈ ਮਜਬੂਰ ਕਰੇਗਾ। ਗਾਣੇ ’ਚ ਰੈਮੋ ਡਿਸੂਜ਼ਾ ਦੀ ਕੋਰੀਓਗ੍ਰਾਫੀ ਨੇ ਇਸ ਨੂੰ ਡਾਂਸ ਐਂਥਮ ’ਚ ਸਿਖਰ ’ਤੇ ਪਹੁੰਚਾ ਦਿੱਤਾ ਹੈ। ਨੋਰਾ ਫਤੇਹੀ, ਦਿਵਯੇਂਦੂ ਤੇ ਅਵਿਨਾਸ਼ ਦੇ ਅਨਸਟਾਪੇਬਲ ਮੂਵਸ ਮਾਹੌਲ ਨੂੰ ਬਹੁਤ ਗਰਮ ਕਰ ਰਹੇ ਹਨ। ਉਹਨਾਂ ਦੀ ਕੈਮਿਸਟਰੀ ਟਰੈਕ ’ਚ ਇਕ ਇਲੈਕਟ੍ਰੀਫਾਇੰਗ ਤੇ ਵਿਸਫੋਟਕ ਮਾਪ ਜੋੜਦੀ ਹੈ। 

‘ਬਚਪਨ ਕੇ ਸਪਨੇ...ਲਗ ਗਏ ਆਪਨੇ’ ਇਸ ਟੈਗਲਾਈਨ ਨਾਲ ‘ਮਡਗਾਓਂ ਐਕਸਪ੍ਰੈੱਸ’ ਨੂੰ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਦੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਇਆ ਗਿਆ ਹੈ। ਉਥੇ ਹੀ, ਕੁਣਾਲ ਖੇਮੂ ਦੁਆਰਾ ਲਿਖੀ ਤੇ ਨਿਰਦੇਸ਼ਿਤ ਇਹ ਫਿਲਮ 22 ਮਾਰਚ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

 


author

sunita

Content Editor

Related News