ਪਾਰਸ ਛਾਬੜਾ ਨੇ ਮਾਹਿਰਾ ਨੂੰ ਕੀਤਾ ਪ੍ਰਪੋਜ਼, ਗੋਡਿਆਂ ਭਾਰ ਬੈਠ ਕੇ ਦਿੱਤੀ ਅੰਗੂਠੀ (ਵੀਡੀਓ)
Thursday, Jul 16, 2020 - 09:29 AM (IST)
ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿਗ ਬੌਸ 13' ਦੇ ਦੋ ਫੇਮਸ ਕੰਟੇਸਟੈਂਟ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਇਨ੍ਹੀਂ ਦਿਨੀਂ ਖਬਰਾਂ 'ਚ ਹਨ। ਉਂਝ ਤਾਂ ਪਾਰਸ ਤੇ ਮਾਹਿਰਾ 'ਬਿੱਗ ਬੌਸ' ਤੋਂ ਬਾਹਰ ਆਉਣ ਤੋਂ ਬਾਅਦ ਕਿਸੇ ਨਾ ਕਿਸੇ ਵਜ੍ਹਾ ਕਾਰਨ ਖ਼ਬਰਾਂ 'ਚ ਰਹਿੰਦੇ ਹਨ ਪਰ ਫਿਲਹਾਲ ਉਨ੍ਹਾਂ ਦੇ ਖ਼ਬਰਾਂ 'ਚ ਰਹਿਣ ਦੀ ਵਜ੍ਹਾ ਹੈ ਉਨ੍ਹਾਂ ਦੇ ਰੋਮਾਂਟਿਕ ਵੀਡੀਓਜ਼, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਾਰਸ ਤੇ ਮਾਹਿਰਾ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਪਾਰਸ ਮਾਹਿਰਾ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਪਾਰਸ ਗੋਡਿਆਂ 'ਤੇ ਬੈਠ ਕੇ ਮਾਹਿਰਾ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਜਦੋਂ ਪਾਰਸ ਮਾਹਿਰਾ ਨੂੰ ਅੰਗੂਠੀ ਦਿੰਦੇ ਹਨ ਤਾਂ ਪਹਿਲਾਂ ਤਾਂ ਉਹ ਸ਼ਰਮਾ ਜਾਂਦੀ ਹੈ, ਫ਼ਿਰ ਪਿਆਰ ਨਾਲ ਉਸ ਦੇ ਗਲ 'ਤੇ ਥੱਪੜ ਮਾਰਦੀ ਹੈ। ਇਸ ਵੀਡੀਓ 'ਚ ਦੋਵਾਂ ਦੀ ਬਾਂਡਿੰਗ ਕਾਫ਼ੀ ਕਿਊਟ ਨਜ਼ਰ ਆ ਰਹੀ ਹੈ। ਦੂਜੇ ਵੀਡੀਓ 'ਚ ਪਾਰਸ ਤੇ ਮਾਹਿਰਾ ਇਕੱਠੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਥੇ ਤੀਸਰੇ ਵੀਡੀਓ 'ਚ ਪਾਰਸ, ਮਾਹਿਰਾ ਨੂੰ ਰੋਮਾਂਟਿਕ ਤਰੀਕੇ ਨਾਲ ਗਲੇ ਮਿਲਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਪਾਰਸ ਤੇ ਮਾਹਿਰਾ ਦੀ ਕੈਮਿਸਟਰੀ ਕਾਫ਼ੀ ਪਸੰਦ ਆ ਰਹੀ ਹੈ।
ਦੱਸ ਦਈਏ ਕਿ ਪਾਰਸ ਤੇ ਮਾਹਿਰਾ ਦੀ ਦੋਸਤੀ 'ਬਿੱਗ ਬੌਸ' ਹਾਊਸ 'ਚ ਹੀ ਹੋਈ ਹੈ। ਸ਼ੁਰੂਆਤ 'ਚ ਦੋਵਾਂ ਦੀ ਕੁਝ ਖ਼ਾਸ ਨਹੀਂ ਬਣਦੀ ਸੀ ਪਰ ਬਾਅਦ 'ਚ ਦੋਵਾਂ ਦੀ ਦੋਸਤੀ ਕਾਫ਼ੀ ਮਜ਼ਬੂਤ ਹੋ ਗਈ। ਪਾਰਸ ਤੇ ਮਾਹਿਰਾ ਇੱਕ-ਦੂਸਰੇ ਦੇ ਇੰਨੇ ਕਲੋਜ਼ ਆ ਗਏ ਸੀ ਕਿ ਲੋਕ ਉਨ੍ਹਾਂ ਨੂੰ ਕਪਲ ਹੀ ਸਮਝਣ ਲੱਗੇ ਸੀ। ਪਾਰਸ ਦੀ ਸਾਬਕਾ ਪ੍ਰੇਮਿਕਾ ਆਕਾਂਸ਼ਾ ਪੁਰੀ ਨੇ ਵੀ ਦੋਵਾਂ ਦੀ ਦੋਸਤੀ 'ਤੇ ਸਵਾਲ ਉਠਾਇਆ ਸੀ। ਹਾਲਾਂਕਿ ਦੋਵਾਂ ਨੇ ਹਮੇਸ਼ਾ ਇਕ-ਦੂਸਰੇ ਨਾਲ ਪਿਆਰ ਹੋਣ ਦੀ ਗੱਲ ਨੂੰ ਨਕਾਰਿਆ ਹੀ ਹੈ।