ਮੋਨਾਲੀਸਾ ਨੇ ਮੁੰਬਈ ਪੁੱਜਦੇ ਹੀ ਸ਼ੁਰੂ ਕੀਤਾ ਇਹ ਕੰਮ

Thursday, Feb 13, 2025 - 12:47 PM (IST)

ਮੋਨਾਲੀਸਾ ਨੇ ਮੁੰਬਈ ਪੁੱਜਦੇ ਹੀ ਸ਼ੁਰੂ ਕੀਤਾ ਇਹ ਕੰਮ

ਮੁੰਬਈ- ਮਹਾਕੁੰਭ 2025 'ਚ ਆਪਣੀਆਂ ਅੱਖਾਂ ਅਤੇ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਮੋਨਾਲੀਸਾ ਆਪਣੇ ਕਰੀਅਰ ਦੇ ਅਗਲੇ ਪੜਾਅ ਲਈ ਸਖਤ ਮਿਹਨਤ 'ਚ ਰੁੱਝੀ ਹੋਈ ਹੈ। ਇਸ ਦੀ ਸ਼ੁਰੂਆਤ ਸਿੱਖਿਆ ਨਾਲ ਕੀਤੀ। ਜੀ ਹਾਂ, ਫਿਲਮ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਮੋਨਾਲੀਸਾ ਦਾ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਪੜ੍ਹਨਾ-ਲਿਖਣਾ ਸਿੱਖ ਰਹੀ ਹੈ।ਪਿਛਲੇ ਬੁੱਧਵਾਰ (12 ਫ਼ਰਵਰੀ) ਨੂੰ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਮੋਨਾਲੀਸਾ ਦਾ ਇੱਕ ਵੀਡੀਓ ਅਪਲੋਡ ਕੀਤਾ ਸੀ। ਵੀਡੀਓ 'ਚ ਨਿਰਦੇਸ਼ਕ ਮੋਨਾਲੀਸਾ ਨੂੰ ਮੂਲ ਵਰਣਮਾਲਾ ਸਿਖਾਉਂਦੇ ਹੋਏ ਅਤੇ ਉਸ ਨੂੰ ਲਿਖਵਾ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Sanoj Mishra (@sanojmishra)

ਨਿਰਦੇਸ਼ਕ ਨੇ ਸ਼ੇਅਰ ਕੀਤੀ ਵੀਡੀਓ, ਨਾਲ ਦਿੱਤਾ ਇਹ ਕੈਪਸ਼ਨ
ਵੀਡੀਓ ਸ਼ੇਅਰ ਕਰਦੇ ਹੋਏ ਸਨੋਜ ਮਿਸ਼ਰਾ ਨੇ ਕੈਪਸ਼ਨ 'ਚ ਲਿਖਿਆ ਹੈ, 'ਧਰਤੀ 'ਤੇ ਜਨਮ ਲੈਣ ਤੋਂ ਬਾਅਦ ਹੀ ਇਨਸਾਨ ਸਭ ਕੁਝ ਸਿੱਖਦਾ ਹੈ, ਅੱਜ ਦੇ ਸਮਾਜ ਲਈ ਸਿੱਖਿਆ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ 'ਚ ਸਿੱਖਿਆ ਤੋਂ ਵਾਂਝੇ ਰਹਿਣ ਵਾਲੇ ਸਮਾਜ 'ਚ ਪਛੜ ਜਾਂਦੇ ਹਨ। ਵਾਇਰਲ ਗਰਲ ਮੋਨਾਲੀਸਾ ਵੀ ਅਜਿਹੀ ਹੀ ਹੈ, ਜੋ ਹੁਣ ਪੜ੍ਹਨਾ ਸਿੱਖ ਰਹੀ ਹੈ, ਜੋ ਸ਼ਾਇਦ ਲੋਕਾਂ ਲਈ ਮਿਸਾਲ ਬਣ ਸਕਦੀ ਹੈ।'ਕਲਿੱਪ 'ਚ ਮੋਨਾਲੀਸਾ ਨੂੰ ਕਮਰੇ 'ਚ ਬੈਠੇ ਦੇਖਿਆ ਗਿਆ ਹੈ। ਉਹ ਚਾਕ ਅਤੇ ਸਲੇਟ 'ਤੇ 'ਕ ਖ ਗ...' ਪੜ੍ਹਦੀ ਅਤੇ ਲਿਖਦੀ ਦਿਖਾਈ ਦਿੰਦੀ ਹੈ। ਇਸ ਦੌਰਾਨ ਸਨੋਜ ਮਿਸ਼ਰਾ ਪੜ੍ਹਨ-ਲਿਖਣ 'ਚ ਮੋਨਾਲੀਸਾ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News