ਪੁੱਤਰ ਨੂੰ ਦੇਖਦੇ ਹੋਏ ਕਰੀਨਾ ਕਪੂਰ ਨੇ ਸਾਂਝੀ ਕੀਤੀ ਤਸਵੀਰ, ਕਿਹਾ-‘ਮੈਂ ਉਸ ਨੂੰ ਦੇਖਣਾ ਬੰਦ ਨਹੀਂ ਕਰ ਸਕਦੀ‘
Friday, Mar 19, 2021 - 01:51 PM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਨੀਂ ਦਿਨੀਂ ਆਪਣੇ ਨਵਜੰਮੇ ਬੱਚੇ ਨਾਲ ਸਮਾਂ ਬਿਤਾ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਰਹਿੰਦੀ ਹੈ। ਅਦਾਕਾਰਾ ਆਪਣੇ ਪੁੱਤਰ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕਰੀਨਾ ਕਪੂਰ ਨੇ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਜੋ ਖ਼ੂਬ ਪਸੰਦ ਕੀਤੀ ਜਾ ਰਹੀ ਹੈ।
ਇਸ ਤਸਵੀਰ ’ਚ ਕਰੀਨਾ ਆਰਾਮ ਕਰਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਹੇਠਾਂ ਆਪਣੇ ਪੁੱਤਰ ਨੂੰ ਲਗਾਤਾਰ ਦੇਖ ਰਹੀ ਹੈ। ਹਾਲਾਂਕਿ ਇਸ ਤਸਵੀਰ ’ਚ ਪੁੱਤਰ ਦੀ ਝਲਕ ਨਹੀਂ ਦਿਖਾਈ ਗਈ। ਤਸਵੀਰ ਦੇਖ ਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਕਰੀਨਾ ਆਪਣੇ ਪੁੱਤਰ ਨੂੰ ਦੇਖ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਕਰੀਨਾ ਨੇ ਲਿਖਿਆ- ‘ਮੈਂ ਉਸ ਨੂੰ ਦੇਖਣਾ ਬੰਦ ਨਹੀਂ ਕਰ ਸਕਦੀ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰੀਨਾ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਨਵੇਜੰਮੇ ਬੇਬੀ ਦੇ ਨਾਲ ਤਸਵੀਰ ਸਾਂਝੀ ਕੀਤੀ ਸੀ। ਜਿਸ ’ਚ ਕਰੀਨਾ ਨੇ ਪੁੱਤਰ ਨੂੰ ਗੋਦ ’ਚ ਲਿਆ ਹੋਇਆ ਸੀ ਪਰ ਚਿਹਰਾ ਨਹੀਂ ਦਿਖਾਈ ਦੇ ਰਿਹਾ ਸੀ। ਕਰੀਨਾ ਨੇ 21 ਫਰਵਰੀ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਅਜੇ ਕਰੀਨਾ ਅਤੇ ਸੈਫ ਅਲੀ ਖ਼ਾਨ ਨੇ ਆਪਣੇ ਦੂਜੇ ਪੁੱਤਰ ਦਾ ਨਾਂ ਨਹੀਂ ਰੱਖਿਆ ਹੈ।