'ਲਾਈਫ ਇਨ ਏ ਮੈਟਰੋ' ਫੇਮ ਅਦਾਕਾਰਾ ਨੂੰ ਮੁੜ ਹੋਇਆ ਕੈਂਸਰ ! ਭਾਵੁਕ ਹੁੰਦਿਆਂ ਕਿਹਾ- 'ਮੈਨੂੰ ਜ਼ਿੰਦਗੀ ਬਹੁਤ ਪਿਆਰੀ ਹੈ'
Wednesday, Sep 17, 2025 - 11:18 AM (IST)

ਮੁੰਬਈ- "ਲਾਈਫ ਇਨ ਏ ਮੈਟਰੋ" ਫੇਮ ਅਦਾਕਾਰਾ ਨਫੀਸਾ ਅਲੀ ਇਸ ਸਮੇਂ ਕੈਂਸਰ ਨਾਲ ਜੂਝ ਰਹੀ ਹੈ। ਅਦਾਕਾਰਾ ਨੂੰ 2018 ਵਿੱਚ ਪੈਰੀਟੋਨੀਅਲ ਕੈਂਸਰ ਦਾ ਪਤਾ ਲੱਗਿਆ ਸੀ। ਫਿਰ 2019 ਵਿੱਚ ਉਨ੍ਹਾਂ ਨੇ ਕੈਂਸਰ ਮੁਕਤ ਹੋਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਹ ਹੁਣ ਇੱਕ ਵਾਰ ਫਿਰ ਕੈਂਸਰ ਦੀ ਲਪੇਟ ਵਿਚ ਆ ਗਈ ਹੈ। ਨਫੀਸਾ ਨੇ ਹਾਲ ਹੀ ਵਿੱਚ ਇੱਕ ਸਿਹਤ ਅਪਡੇਟ ਦਿੱਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਕੈਂਸਰ ਚੌਥੀ ਸਟੇਜ 'ਤੇ ਪਹੁੰਚ ਗਿਆ ਹੈ। ਉਹ ਕੀਮੋਥੈਰੇਪੀ ਦੁਬਾਰਾ ਸ਼ੁਰੂ ਕਰੇਗੀ, ਕਿਉਂਕਿ ਸਰਜਰੀ ਹੁਣ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ Singer
ਨਫੀਸਾ ਅਲੀ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿਚ ਅਦਾਕਾਰਾ ਨੇ ਲਿਖਿਆ, "ਇੱਕ ਦਿਨ ਮੇਰੇ ਬੱਚਿਆਂ ਨੇ ਪੁੱਛਿਆ, 'ਤੁਹਾਡੇ ਚਲੇ ਜਾਣ ਤੋਂ ਬਾਅਦ ਅਸੀਂ ਕਿਸ ਵੱਲ ਦੇਖਾਂਗੇ?' ਮੈਂ ਉਨ੍ਹਾਂ ਨੂੰ ਇੱਕ-ਦੂਜੇ ਵੱਲ ਦੇਖਣ ਲਈ ਕਿਹਾ। ਇਹ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੈ। ਭਰਾ ਅਤੇ ਭੈਣ ਜੋ ਇੱਕੋ ਜਿਹਾ ਪਿਆਰ ਅਤੇ ਯਾਦਾਂ ਸਾਂਝੀਆਂ ਕਰਦੇ ਹਨ, ਇੱਕ-ਦੂਜੇ ਦੀ ਰੱਖਿਆ ਕਰਦੇ ਹਨ। ਯਾਦ ਰੱਖੋ, ਤੁਹਾਡਾ ਬੰਧਨ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਨਾਲੋਂ ਮਜ਼ਬੂਤ ਹੈ।"
ਨਫੀਸਾ ਨੇ ਇਸਦੀ ਕੈਪਸ਼ਨ ਵਿਚ ਲਿਖਿਆ, 'ਮੇਰੀ ਯਾਤਰਾ ਦਾ ਅੱਜ ਇੱਕ ਨਵਾਂ ਅਧਿਆਇ ਸ਼ੁਰੂ। ਮੇਰਾ ਕੱਲ੍ਹ PET ਸਕੈਨ ਹੋਇਆ। ਇਸ ਲਈ ਕੀਮੋਥੈਰੇਪੀ ਦੁਬਾਰਾ ਸ਼ੁਰੂ ਹੋਵੇਗੀ ਕਿਉਂਕਿ ਸਰਜਰੀ ਸੰਭਵ ਨਹੀਂ ਹੈ। ਮੈਨੂੰ ਆਪਣੀ ਜ਼ਿੰਦਗੀ ਨਾਲ ਬਹੁਤ ਪਿਆਰ ਹੈ।'
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਨਾਲ ਡਟ ਕੇ ਖੜ੍ਹਨ ਵਾਲੇ ਸੋਨੂੰ ਸੂਦ ਨੂੰ ED ਨੇ ਭੇਜਿਆ ਸੰਮਨ
ਵਰਕਫਰੰਟ
ਨਫੀਸਾ ਅਲੀ ਦੇ ਕੰਮ ਬਾਰੇ ਗੱਲ ਕਰੀਏ ਤਾਂ ਉਹ ਜੂਨੂਨ, ਮੇਜਰ ਸਾਹਬ, ਯੇ ਜ਼ਿੰਦਗੀ ਕਾ ਸਫ਼ਰ, ਆਤੰਕ, ਬਿਗ ਬੀ, ਯਮਲਾ ਪਗਲਾ ਦੀਵਾਨਾ, ਲਾਹੌਰ, ਉਂਚਾਈ ਅਤੇ ਬੇਵਫਾ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨਾਲ ਵਾਪਰਿਆ ਹਾਦਸਾ ! ਮੂੰਹ 'ਤੇ ਲੱਗੀਆਂ ਸੱਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8