ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ

Saturday, Mar 14, 2026 - 03:20 PM (IST)

ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ

ਮੁੰਬਈ (ਏਜੰਸੀ) : ਫ਼ਿਲਮ ਨਿਰਦੇਸ਼ਕ ਯੋਗੇਸ਼ ਦੇਸ਼ਪਾਂਡੇ ਆਪਣੀ ਪਹਿਲੀ ਹਿੰਦੀ ਫ਼ਿਲਮ 'ਥੰਬਜ਼ ਅੱਪ' (Thumbz Up) ਰਾਹੀਂ ਸਿਨੇਮਾ ਜਗਤ ਵਿੱਚ ਧਮਾਕੇਦਾਰ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਕੋਈ ਕਾਲਪਨਿਕ ਕਹਾਣੀ ਨਹੀਂ, ਸਗੋਂ ਸਾਡੇ ਸਮਾਜ ਦੀਆਂ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ। ਕੋਂਕਣ ਦੀਆਂ ਖੂਬਸੂਰਤ ਵਾਦੀਆਂ ਵਿੱਚ ਫਿਲਮਾਈ ਗਈ ਇਹ ਫ਼ਿਲਮ ਭਾਰਤ ਵਿੱਚ ਵਧ ਰਹੇ 'ਡਿਜੀਟਲ ਡਿਵਾਈਡ' (ਡਿਜੀਟਲ ਵਖਰੇਵੇਂ) ਦੀ ਅਸਲ ਤਸਵੀਰ ਪੇਸ਼ ਕਰਦੀ ਹੈ। ਹਾਲਾਂਕਿ ਇਹ ਇੱਕ ਡਰਾਮਾ-ਥ੍ਰਿਲਰ ਫ਼ਿਲਮ ਹੈ, ਪਰ ਇਸ ਦਾ ਆਧਾਰ ਉਹ ਘਟਨਾਵਾਂ ਹਨ ਜਿਨ੍ਹਾਂ ਨੇ ਯੋਗੇਸ਼ ਦੇਸ਼ਪਾਂਡੇ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਯੋਗੇਸ਼ ਦੇਸ਼ਪਾਂਡੇ ਨੇ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਫ਼ਿਲਮ ਦੋ ਮੁੱਖ ਘਟਨਾਵਾਂ 'ਤੇ ਆਧਾਰਿਤ ਹੈ। 

ਰਾਸ਼ਨ ਦੀ ਕਮੀ ਕਾਰਨ ਬੱਚੀ ਦੀ ਮੌਤ: ਇਕ ਮਾਸੂਮ ਬੱਚੀ ਦੀ ਜਾਨ ਸਿਰਫ਼ ਇਸ ਲਈ ਚਲੀ ਗਈ ਕਿਉਂਕਿ ਡਿਜੀਟਲ ਰਿਕਾਰਡ ਵਿੱਚ ਕਲਰਕ ਦੀ ਇੱਕ ਛੋਟੀ ਜਿਹੀ ਗਲਤੀ ਕਾਰਨ ਉਸ ਨੂੰ ਰਾਸ਼ਨ ਨਹੀਂ ਮਿਲ ਸਕਿਆ। ਇਹ ਘਟਨਾ ਸਵਾਲ ਖੜ੍ਹੇ ਕਰਦੀ ਹੈ ਕਿ ਕਿਵੇਂ ਟੈਕਨਾਲੋਜੀ ਤੈਅ ਕਰ ਰਹੀ ਹੈ ਕਿ ਕੌਣ ਖਾਣਾ ਖਾਏਗਾ ਅਤੇ ਕੌਣ ਨਹੀਂ।

ਮੋਬਾਈਲ ਸਿਗਨਲ ਲਈ ਸੰਘਰਸ਼: ਦੂਰ-ਦਰਾਡੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਇੱਕ ਓਟੀਪੀ (OTP), ਪੈਨਸ਼ਨ, ਬੈਂਕ ਟ੍ਰਾਂਜੈਕਸ਼ਨ ਜਾਂ ਐਂਬੂਲੈਂਸ ਬੁਲਾਉਣ ਲਈ ਪਹਾੜੀਆਂ 'ਤੇ ਚੜ੍ਹਨਾ ਪੈਂਦਾ ਹੈ। ਬੱਚਿਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਲਈ ਵੀ ਨੈੱਟਵਰਕ ਦੀ ਭਾਲ ਵਿੱਚ ਭਟਕਣਾ ਪੈਂਦਾ ਹੈ।

'ਡਿਜੀਟਲ ਇੰਡੀਆ' ਬਨਾਮ 'ਭੁੱਲਿਆ ਹੋਇਆ ਭਾਰਤ'

ਨਿਰਦੇਸ਼ਕ ਮੁਤਾਬਕ ਇਹ ਫ਼ਿਲਮ 'ਡਿਜੀਟਲ ਇੰਡੀਆ' ਦੇ ਚਮਕਦਾਰ ਨਾਅਰਿਆਂ ਅਤੇ ਉਸ 'ਭੁੱਲੇ ਹੋਏ ਭਾਰਤ' ਦੇ ਵਿਚਕਾਰਲੇ ਪਾੜੇ ਨੂੰ ਦਿਖਾਉਣ ਦੀ ਇੱਕ ਕੋਸ਼ਿਸ਼ ਹੈ, ਜਿੱਥੇ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਲੋਕਾਂ ਨੂੰ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

cherry

Content Editor

Related News