ਲਤਾ ਮੰਗੇਸ਼ਕਰ ਨੇ ਕੋਰੋਨਾ ਮਰੀਜ਼ਾਂ ਲਈ ਵਧਾਇਆ ਮਦਦ ਦਾ ਹੱਥ, ਮਹਾਰਾਸ਼ਟਰ ਸੀ. ਐੱਮ. ਫੰਡ ''ਚ ਦਿੱਤੇ 7 ਲੱਖ ਰੁਪਏ

05/01/2021 5:52:24 PM

ਮੁੰਬਈ (ਬਿਊਰੋ) - ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਇਕ ਦਿਨ 'ਚ 4 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੇਟਿਵ ਹੋਏ ਹਨ। ਪਿਛਲੇ 24 ਘੰਟਿਆਂ 'ਚ ਜਿਥੇ ਭਾਰਤ 'ਚ 4 ਲੱਖ ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ, ਉਥੇ ਹੀ ਇਸ ਦੌਰਾਨ 35 ਸੌ ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ ਪ੍ਰਸਿੱਧ ਗਾਇਕਾ, ਭਾਰਤ ਰਤਨ ਲਤਾ ਮੰਗੇਸ਼ਕਰ ਨੇ ਕੋਵਿਡ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ 'ਚ 7,00,000 ਰੁਪਏ ਦਾ ਯੋਗਦਾਨ ਦਿੱਤਾ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਕੋਵਿਡ ਦੇ ਯਤਨਾਂ 'ਚ ਸਹਾਇਤਾ ਕਰਨ ਲਈ ਪ੍ਰਸਿੱਧ ਗਾਇਕਾ ਦਾ ਧੰਨਵਾਦ ਕੀਤਾ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਯੁੱਧ ਅਤੇ 18-44 ਉਮਰ ਦੇ ਵਰਗ ਲਈ ਮੁਫ਼ਤ ਚੱਲ ਰਹੇ ਟੀਕਾਕਰਨ ਮੁਹਿੰਮ ਲਈ ਜੋ ਵੀ ਹੋ ਸਕੇ ਯੋਗਦਾਨ ਪਾਉਣ। ਹਫ਼ਤੇ ਦੇ ਸ਼ੁਰੂ 'ਚ ਐੱਮ. ਵੀ. ਏ. ਸਹਿਯੋਗ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਸੀ. ਐੱਮ. ਆਰ. ਐੱਫ. 'ਚ ਆਪਣੀ ਤਨਖਾਹ ਅਤੇ ਹੋਰ ਦਾਨ ਦਾਨ ਸਮੇਤ ਲਗਭਗ 2 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।

ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ, "ਵਿੱਤੀ ਸੰਕਟ ਦਾ ਸਾਹਮਣਾ ਕਰਨ ਦੇ ਬਾਵਜੂਦ, ਐਮ. ਵੀ. ਏ. ਸਰਕਾਰ ਨੇ 18-44 ਸਾਲ ਦੀ ਉਮਰ ਨੌਜਵਾਨਾਂ ਨੂੰ ਲਗਭਗ 5.70 ਕਰੋੜ ਲੋਕਾਂ ਮੁਫ਼ਤ ਟੀਕਾਕਰਨ ਕਰਨ ਦਾ ਫ਼ੈਸਲਾ ਕੀਤਾ ਹੈ।" ਸੂਬੇ 'ਚ 68,813 ਮੌਤਾਂ ਅਤੇ 46,02,472 ਮਾਮਲਿਆਂ ਨਾਲ ਦੂਜੀ ਲਹਿਰ 'ਚ ਵੀ ਕੋਰੋਨੋਵਾਇਰਸ ਮਹਾਂਮਾਰੀ ਨਾਲ ਲੜ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਦੇਸ਼ ਭਰ 'ਚ 24 ਘੰਟਿਆਂ ਦੌਰਾਨ 4,01,993 ਵਿਅਕਤੀ ਕੋਰੋਨਾ ਸਕਾਰਾਤਮਕ ਹੋਏ ਹਨ। ਇਸ ਦੌਰਾਨ 3523 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ 2,99,988 ਕੋਰੋਨਾ ਮਰੀਜ਼ ਵੀ ਸਿਹਤਮੰਦ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਦੇਸ਼ ਭਰ 'ਚ 1,91,64,969 ਵਿਅਕਤੀ ਕੋਰੋਨਾ ਸਕਾਰਾਤਮਕ ਹੋ ਚੁੱਕੇ ਹਨ। ਹਾਲਾਂਕਿ, ਇਨ੍ਹਾਂ 'ਚੋਂ 1,56,84,406 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ। ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੂਰੇ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32 ਲੱਖ 68 ਹਜ਼ਾਰ 710 ਹੋ ਗਈ ਹੈ। ਯਾਨੀ ਕਿ ਹਾਲੇ ਵੀ ਦੇਸ਼ ਭਰ 'ਚ 32 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ।

 


sunita

Content Editor

Related News