ਸਿਧਾਰਥ ਦੇ ਅੰਤਿਮ ਸੰਸਕਾਰ ''ਤੇ ਮੀਡੀਆ ਕਵਰੇਜ਼ ਦੇਖ ਭੜਕੇ ਕੁਸ਼ਾਲ ਟੰਡਨ, ਲਿਆ ਇਹ ਫੈਸਲਾ

09/04/2021 2:39:07 PM

ਮੁੰਬਈ- 'ਬਿਗ ਬੌਸ 13' ਦੇ ਜੇਤੂ ਰਹੇ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਜਿਸ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਦਿਲ ਟੁੱਟ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਫਿਲਮ ਅਤੇ ਟੀਵੀ ਇੰਡਸਟਰੀ ਸਦਮੇ 'ਚ ਹੈ। ਬੀਤੇ ਸ਼ੁੱਕਰਵਾਰ ਨੂੰ ਸਿਧਾਰਥ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਥੇ ਉਨ੍ਹਾਂ ਦੀ ਮਾਂ ਅਤੇ ਦੋਸਤ ਸ਼ਹਿਨਾਜ਼ ਗਿੱਲ ਬੇਸੁੱਧ ਜਿਹੀ ਹਾਲਤ 'ਚ ਨਜ਼ਰ ਆਈ। ਉਧਰ ਇਸ ਦੌਰਾਨ ਮੀਡੀਆ ਕਰਮੀ ਤਸਵੀਰਾਂ ਲੈਣ ਲਈ ਕਾਫੀ ਖਿੱਚਾਤਾਨੀ ਕਰਦੇ ਨਜ਼ਰ ਆਏ ਜਿਸ ਕਾਰਨ ਸ਼ਹਿਨਾਜ਼ ਅਤੇ ਸਿਧਾਰਥ ਦੀ ਮਾਂ ਨੂੰ ਸ਼ਮਸ਼ਾਨ ਘਾਟ ਪਹੁੰਚਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੁਣ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਸਿਧਾਰਥ ਦੇ ਦੋਸਤ ਅਤੇ ਅਦਾਕਾਰ ਕੁਸ਼ਾਲ ਟੰਡਨ ਦਾ ਗੁੱਸਾ ਫੁੱਟਿਆ ਹੈ।

Bollywood Tadka
ਸਿਧਾਰਥ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਕਈ ਸਿਤਾਰੇ ਮਾਸਕ ਉਤਾਰ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਅਜਿਹੇ 'ਚ ਜਦੋਂ ਕੁਸ਼ਾਲ ਟੰਡਨ ਨੇ ਪੈਪਰਾਜੀ ਅਤੇ ਉਨ੍ਹਾਂ ਸਿਤਾਰਿਆਂ ਨੂੰ ਲੰਮੇ ਹੱਥੀਂ ਲੈਂਦੇ ਹੋਏ ਆਪਣੀ ਇੰਸਟਾ ਸਟੋਰੀ 'ਚ ਲਿਖਿਆ-'ਜੋ ਵੀ ਹੋ ਰਿਹਾ ਹੈ ਉਹ ਬਹੁਤ ਸ਼ਰਮਨਾਕ ਹੈ। ਆਪਣੇ ਸਿਰ ਝੁਕਾ ਲਓ ਅਤੇ ਤੁਸੀਂ ਅਸਲ 'ਚ ਸਨਮਾਨ ਦੇਣਾ ਚਾਹੁੰਦੇ ਹੋ। ਸਵ. ਦੀ ਆਤਮਾ ਲਈ ਪ੍ਰਾਥਨਾ ਕਰੋ ਨਾ ਕਿ ਇਸ ਨੂੰ ਤਸਵੀਰਾਂ ਖਿੱਚਵਾਉਣ ਦਾ ਮੌਕਾ ਸਮਝੋ'। ਦੁਖਦ, ਸਾਰੀ ਸਿਡ। ਰੈਸਟ ਇਨ ਪੀਸ ਸੁਪਰਸਟਾਰ'।

PunjabKesari
ਅਜਿਹੀ ਹਰਕਤ ਨੂੰ ਲੈ ਕੇ ਕੁਸ਼ਾਲ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਵਿਦਾ ਹੀ ਲੈ ਲਈ। ਉਨ੍ਹਾਂ ਨੇ ਲਿਖਿਆ ਕਿ 'ਸੋਸ਼ਲ ਮੀਡੀਆ ਤੋਂ ਜਾ ਰਿਹਾ ਹਾਂ, ਉਦੋ ਤੱਕ ਸਮਾਜ 'ਚ ਅਤੇ ਆਪਣੇ ਪਰਿਵਾਰ 'ਚ ਇਨਸਾਨ ਬਣੇ ਰਹੋ'।
ਦੱਸ ਦੇਈਏ ਕਿ ਕੁਸ਼ਾਲ ਤੋਂ ਪਹਿਲੇ ਰਾਹੁਲ ਵੈਦਿਆ, ਸ਼ੁਯਸ਼ ਰਾਏ ਵਰਗੇ ਸਿਤਾਰਿਆਂ ਨੇ ਵੀ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੌਰਾਨ ਮੀਡੀਆ ਕਵਰੇਜ਼ 'ਤੇ ਆਪਣੀ ਭੜਾਸ ਕੱਢੀ ਸੀ। 


Aarti dhillon

Content Editor

Related News